Image default
ਤਾਜਾ ਖਬਰਾਂ

Breaking- ਕਾਂਗਰਸੀ ਆਗੂਆਂ ਵਲੋਂ ਖਾਲਿਸਤਾਨੀ ਗੁਰਪਤਵੰਤ ਸਿੰਘ ਦੇ ਘਰ ਤੇ ਤਿਰੰਗਾ ਝੰਡਾ ਲਗਾਇਆ

Breaking- ਕਾਂਗਰਸੀ ਆਗੂਆਂ ਵਲੋਂ ਖਾਲਿਸਤਾਨੀ ਗੁਰਪਤਵੰਤ ਸਿੰਘ ਦੇ ਘਰ ਤੇ ਤਿਰੰਗਾ ਝੰਡਾ ਲਗਾਇਆ

ਚੰਡੀਗੜ੍ਹ, 12 ਅਗਸਤ – (ਬਾਬੂਸ਼ਾਹੀ ਬਿਊਰੋ) ਲੁਧਿਆਣਾ ਦੇ ਕਾਂਗਰਸੀ ਆਗੂ ਗੁਰਸਿਮਰਨ ਸਿੰਘ ਮੰਡ ਨੇ ਆਪਣੇ ਸਾਥੀਆਂ ਦੇ ਨਾਲ ਇਥੇ ਸੈਕਟਰ 15 ਵਿਚ ਗੁਰਪਤਵੰਤ ਸਿੰਘ ਪੰਨੂ ਜੋ ਕਿ ਸਿੱਖਸ ਫਾਰ ਜਸਟਿਸ ਦਾ ਆਗੂ ਹੈ, ਦੇ ਘਰ ’ਤੇ ਤਿਰੰਗਾ ਲਹਿਰਾਇਆ। ਉਹ ਦੁਪਹਿਰ ਵੇਲੇ ਇਥੇ ਪਹੁੰਚੇ ਸਨ ਤੇ ਘਰ ’ਤੇ ਚਾਰ ਪੰਜ ਤਿਰੰਗੇ ਝੰਗੇ ਲਗਾ ਦਿੱਤੇ।
ਕੋਠੀ ਦੇ ਬਾਹਰ ਕੌਮੀ ਜਾਂਚ ਏਜੰਸੀ (ਐਨ ਆਈ ਏ) ਦਾ ਨੋ‌ਟਿਸ ਵੀ ਚਿਪਕਿਆ ਹੋਇਆ ਹੈ।
ਇਸ ਘਰ ਵਿਚ ਇਕ ਸੁਰੱਖਿਆ ਗਾਰਡ ਅਤੇ ਇਕ ਕੇਅਰ ਟੇਕਰ ਰਹਿੰਦਾ ਹੈ। ਸੁਰਿੰਦਰ ਸਿੰਘ ਨਾਂ ਦੇ ਵਿਅਕਤੀ ਨੇ ਦੱਸਿਆ ਕਿ ਸਾਡੀਆਂ ਤਨਖਾਹਾਂ ਹਰ ਮਹੀਨੇ ਸਾਡੇ ਖਾਤਿਆਂ ਵਿਚ ਆ ਜਾਂਦੀਆਂ ਹਨ ਤੇ ਇਸ ਕੋਠੀ ਵਿਚ ਕੋਈ ਆਉਂਦਾ ਜਾਂਦਾ ਨਹੀਂ ਹੈ।
ਯਾਦ ਰਹੇ ਕਿ ਗੁਰਪਤਵੰਤ ਪੰਨੂ ਨੇ ਵੀਡੀਓ ਪਾ ਕੇ ਲੋਕਾਂ ਆਪਣੇ ਘਰਾਂ ’ਤੇ ਖਾਲਿਸਤਾਨੀ ਝੰਡੇ ਲਹਿਰਾਉਣ ਦਾ ਸੱਦਾ ਦਿੱਤਾ ਸੀ।

Related posts

Breaking- ਸੜਕ ਦੁਰਘਟਨਾਵਾਂ ਨੂੰ ਰੋਕਣ ਲਈ ਹਰ ਤਰ੍ਹਾਂ ਦੇ ਯਤਨ ਕੀਤੇ ਜਾਣ – ਏ.ਡੀ.ਸੀ. ਰਾਜਪਾਲ ਸਿੰਘ

punjabdiary

Big News- ਜੇਲ੍ਹ ‘ਚ ਕੈਦੀ ਨੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

punjabdiary

Breaking News- IAS ਅਧਿਕਾਰੀ ਨੇ ਨੌਕਰੀ ਛੱਡਣ ਦਾ ਲਿਆ ਫੈਸਲਾ

punjabdiary

Leave a Comment