Image default
ਤਾਜਾ ਖਬਰਾਂ

Breaking-ਕਿਸਾਨਾਂ ਦੀ ਖੇਤੀ ਆਮਦਨ ਨੂੰ ਵਧਾਉਣ ਅਤੇ ਸਹਾਇਕ ਧੰਦਿਆਂ ਲਈ ਉਤਸ਼ਾਹਿਤ ਕਰਨ ਲਈ ਫਾਰਮ ਫੀਲਡ ਸਕੂਲ

Breaking-ਕਿਸਾਨਾਂ ਦੀ ਖੇਤੀ ਆਮਦਨ ਨੂੰ ਵਧਾਉਣ ਅਤੇ ਸਹਾਇਕ ਧੰਦਿਆਂ ਲਈ ਉਤਸ਼ਾਹਿਤ ਕਰਨ ਲਈ ਫਾਰਮ ਫੀਲਡ ਸਕੂਲ

ਫਰੀਦਕੋਟ, 9 ਦਸੰਬਰ – (ਪੰਜਾਬ ਡਾਇਰੀ) ਡਾ. ਰਾਮ ਸਿੰਘ ਬਲਾਕ ਖੇਤੀਬਾੜੀ ਅਫਸਰ ਫਰੀਦਕੋਟ ਦੇ ਉਦਮ ਸਦਕਾ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਫਰੀਦਕੋਟ ਵੱਲੋ ਆਤਮਾ ਸਕੀਮ ਅਧੀਨ ਪਿੰਡ ਪੱਖੀ ਕਲਾਂ ਵਿਖੇ ਮਸ਼ੀਨਰੀ ਸਬੰਧੀ ਫਾਰਮ ਫੀਲਡ ਸਕੂਲ ਦੀ ਪਹਿਲੀ ਕਲਾਸ ਪਿੰਡ ਦੀ ਸੁਸਾਇਟੀ ਵਿਖੇ ਲਗਾਈ ਗਈ। ਜਿਸ ਦੋਰਾਨ ਬਲਾਕ ਖੇਤੀਬਾੜੀ ਅਫਸਰ ਡਾ. ਰਾਮ ਸਿੰਘ ਵੱਲੋ ਮਹਿਕਮੇ ਦੀਆਂ ਚੱਲ ਰਹੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਡਾ. ਖੁਸ਼ਵੰਤ ਸਿੰਘ ਡੀ.ਪੀ.ਡੀ ਆਤਮਾ ਵੱਲੋ ਮਸ਼ੀਨਰੀ ਬਾਰੇ ਮੁਢਲੀ ਜਾਣਕਾਰੀ ਦਿੱਤੀ ਗਈ। ਡਾ. ਸ਼ਮਿੰਦਰ ਸਿੰਘ ਬੀ.ਟੀ.ਐਮ ਆਤਮਾ ਵੱਲੋ ਫਾਰਮ ਫੀਲਡ ਸਕੂਲ ਅਤੇ ਖੇਤੀ ਸਹਾਇਕ ਕਿੱਤਿਆਂ ਬਾਰੇ ਜਾਣਕਾਰੀ ਦਿੱਤੀ ਗਈ। ਖੇਤੀਬਾੜੀ ਵਿਕਾਸ ਅਫਸਰ ਡਾ. ਯਾਦਵਿੰਦਰ ਸਿੰਘ ਵੱਲੋ ਕਣਕ ਦੀ ਫਸਲ ਦੀ ਸੁਚੱਜੀ ਸਾਂਭ ਸੰਭਾਲ ਬਾਰੇ ਖਾਦ, ਕੀਟਨਾਸ਼ਕਾਂ ਦੀ ਵਰਤੋ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਕਿਵੇਂ ਵਧਾਇਆ ਜਾ ਸਕਦਾ ਹੈ ਬਾਰੇ ਵਿਸਥਾਰ ਪੂਰਵਕ ਦੱਸਿਆ ਗਿਆ। ਇਸ ਮੌਕੇ ਜਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਡਾ. ਕਰਨਜੀਤ ਸਿੰਘ ਗਿੱਲ ਵੱਲੋ ਵਾਤਾਵਰਣ ਦੀ ਸਾਂਭ ਸੰਭਾਲ ਬਾਰੇ ਅਤੇ ਪਰਾਲੀ ਪ੍ਰਬੰਧਨ ਬਾਰੇ ਵੀ ਜਾਣਕਾਰੀ ਦਿੱਤੀ ਗਈ। ਇਸ ਫਾਰਮ ਸਕੂਲ ਦਾ ਮੰਚ ਸੰਚਾਲਨ ਸ਼੍ਰੀ ਰਵਿੰਦਰਪਾਲ ਸਿੰਘ ਏ.ਟੀ.ਐਮ ਆਤਮਾ ਵੱਲੋ ਅਤੇ ਸ਼੍ਰੀ ਪ੍ਰੀਤ ਸਿੰਘ ਏ.ਟੀ.ਐਮ ਆਤਮਾ ਵੱਲੋ ਫਾਰਮ ਫੀਲਡ ਸਕੂਲ ਦਾ ਪ੍ਰਬੰਧ ਕੀਤਾ ਗਿਆ। ਇਸ ਫਾਰਮ ਫੀਲਡ ਸਕੂਲ ਵਿੱਚ ਤਕਰੀਬਨ 45 ਅਗਾਂਹਵਧੂ ਕਿਸਾਨ ਹਾਜ਼ਰ ਸਨ।

Related posts

Breaking- ਅਹਿਮ ਖਬਰ – ਲੁਧਿਆਣਆ ਪੁਲਿਸ ਨੂੰ ਮਿਲੀ ਵੱਡੀ ਸਫਲਤਾ, 57 ਲੱਖ ਰੁਪਏ ਦੀ ਚੋਰੀ ਦਾ ਮਾਮਲਾ ਸੁਲਝਾਇਆ

punjabdiary

Breaking- ਮੁੱਖ ਮੰਤਰੀ ਪੰਜਾਬ ਨੇ ਕਿਹਾ ਉਦਯੋਗ ਅਤੇ ਸਾਮਾਨ ਲਿਆਉਣ ਲਈ ਉਹ ਭਾਰਤੀ ਰੇਲਵੇ ਕੋਲੋ ਟ੍ਰੇਨਾਂ ਖਰੀਦਣਗੇ

punjabdiary

Breaking- ਵਿਜੀਲੈਂਸ ਬਿਊਰੋ ਨੇ ਰਿਸ਼ਵਤ ਲੈਣ ਵਾਲੇ ਕਰਮਚਾਰੀ ਤੇ ਕੇਸ ਦਰਜ ਕੀਤਾ

punjabdiary

Leave a Comment