Image default
ਤਾਜਾ ਖਬਰਾਂ

Breaking- ਕਿਸਾਨਾਂ ਨੇ ਮੁੰਬਈ ਜਾਣ ਵਾਲੀ ਰੇਲਗੱਡੀ ਨੂੰ ਸਟੇਸ਼ਨ ਤੇ ਰੋਕਿਆ

Breaking- ਕਿਸਾਨਾਂ ਨੇ ਮੁੰਬਈ ਜਾਣ ਵਾਲੀ ਰੇਲਗੱਡੀ ਨੂੰ ਸਟੇਸ਼ਨ ਤੇ ਰੋਕਿਆ

ਫਿਰੋਜ਼ਪੁਰ, 22 ਅਗਸਤ – (ਬਾਬੂਸ਼ਾਹੀ ਨੈੱਟਵਰਕ) ਫ਼ਿਰੋਜ਼ਪੁਰ ਤੋਂ ਦਿੱਲੀ ਦੇ ਰਸਤੇ ਮੁੰਬਈ ਨੂੰ ਜਾਣ ਵਾਲੀ 12138 ਪੰਜਾਬ ਮੇਲ ਗੱਡੀ ਨੂੰ ਕਿਸਾਨਾਂ ਨੇ ਫਿਰੋਜ਼ਪੁਰ ਛਾਉਣੀ ਸਟੇਸ਼ਨ ’ਤੇ ਹੀ ਰੋਕ ਲਿਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਰੇਲ ਪ੍ਰਸ਼ਾਸਨ ਉਨ੍ਹਾਂ ਨੂੰ ਦਿੱਲੀ ਵਿਚ 22 ਅਗਸਤ ਨੂੰ ਹੋਣ ਵਾਲੇ ਜੰਤਰ ਮੰਤਰ ਵਿਖੇ ਧਰਨੇ ’ਤੇ ਜਾਣ ਤੋਂ ਰੋਕਣਾ ਚਾਹੁੰਦਾ ਹੈ, ਇਸ ਲਈ ਉਨ੍ਹਾਂ ਨੂੰ ਟਰੇਨ ’ਤੇ ਨਹੀਂ ਚੜ੍ਹਨ ਦਿੱਤਾ ਜਾ ਰਿਹਾ।
ਕਿਸਾਨਾਂ ਦਾ ਕਹਿਣਾ ਹੈ ਕਿ ਜਦ ਤੱਕ ਉਨ੍ਹਾਂ ਨੂੰ ਟਰੇਨ ਨਹੀਂ ਚੜਨ ਦਿੱਤਾ ਜਾਂਦਾ ਉਦੋਂ ਤੱਕ ਉਹ ਟਰੇਨ ਨਹੀਂ ਚੱਲਣ ਦੇਣਗੇ। ਇਸ ਦੌਰਾਨ ਮਾਹੌਲ ਨੂੰ ਗਰਮ ਹੁੰਦਾ ਦੇਖ ਸਟੇਸ਼ਨ ਉੱਪਰ ਭਾਰੀ ਪੁਲਿੋਸ ਬਲ ਵੀ ਤਾਇਨਾਤ ਕਰ ਦਿੱਤਾ ਗਿਆ ਹੈ ਅਤੇ ਰੇਲ ਪ੍ਰਸ਼ਾਸਨ ਅਤੇ ਪੁਲਿ ਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਤਾਂ ਕਿ ਟਰੇਨ ਨੂੰ ਚਲਾਇਆ ਜਾ ਸਕੇ। ਦੋ ਘੰਟੇ ਤੋਂ ਜ਼ਿਆਦਾ ਦਾ ਸਮਾਂ ਹੋਣ ਕਰਕੇ ਯਾਤਰੀਆਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

Related posts

Breaking- ਵੱਖ-ਵੱਖ ਖੇਤਰਾਂ ਵਿੱਚ ਵਿਸ਼ੇਸ਼ ਉਪਲਬਧੀਆਂ ਹਾਸਲ ਕਰਨ ਵਾਲੀਆਂ ਮਹਿਲਾਵਾਂ ਨੂੰ ਕੀਤਾ ਜਾਵੇਗਾ ਸਨਮਾਨਿਤ – ਡਿਪਟੀ ਕਮਿਸ਼ਨਰ

punjabdiary

ਫਰੀਦਕੋਟ ਵਿੱਚ ਵੱਡਾ ਹਾਦਸਾ, ਬੱਸ ਨਾਲੇ ਵਿੱਚ ਡਿੱਗੀ ਅਤੇ ਟਰੱਕ ਨਾਲ ਟਕਰਾਈ

Balwinder hali

ਮਿਲਟਸ ਦੀ ਖੇਤੀ ਅਤੇ ਖੁਰਾਕ ਨੂੰ ਉਤਸ਼ਾਹਿਤ ਕਰਨ ਲਈ ਮਿਸ਼ਨ ਨੀਵ ਦੀ ਸ਼ੁਰੂਆਤ ਅੱਜ- ਡਾ. ਰੂਹੀ ਦੁੱਗ

punjabdiary

Leave a Comment