Breaking- ਕਿਸਾਨਾਂ ਭਾਜਪਾ ਨੇਤਾ ਫਤਿਹ ਜੰਗ ਬਾਜਵਾ ਦੇ ਘਰ ਦੇ ਸਾਹਮਣੇ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਟੈਣੀ ਦਾ ਪੁਤਲਾ ਫੂਕਿਆ ਗਿਆਕਿਸਾਨ ਜਥੇਬੰਦੀਆਂ ਨੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਦਾ ਫੂਕਿਆ ਪੁਤਲਾ
ਗੁਰਦਾਸਪੁਰ, 30 ਅਗਸਤ – (ਬਾਬੂਸ਼ਾਹੀ ਨੈਟਵਰਕ) ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਵਲੋਂ ਜ਼ਿਲ੍ਹੇ ਦੇ ਕਸਬਾ ਕਾਦੀਆ ਵਿੱਚ ਰੋਸ਼ ਮਾਰਚ ਕੱਢਦੇ ਹੋਏ ਭਾਜਪਾ ਨੇਤਾ ਫਤਿਹ ਜੰਗ ਬਾਜਵਾ ਦੇ ਘਰ ਸਾਹਮਣੇ ਰੋਸ ਪ੍ਰਦਰਸ਼ਨ ਕਰਦੇ ਹੋਏ ਕੇਂਦਰੀ ਰਾਜ ਮੰਤਰੀ ਅਜੈ ਮਿਸ਼ਰਾ ਟੈਣੀ ਦਾ ਪੁਤਲਾ ਫੂਕਿਆ ਗਿਆ । ਇਸ ਮੌਕੇ ਕਿਸਾਨਾਂ ਨੇ ਕਸਬੇ ਦੇ ਰੇਲਵੇ ਸਟੇਸ਼ਨ ਤੋਂ ਰੋਸ਼ ਮਾਰਚ ਕੱਢਦੇ ਹੋਏ ਕੇਂਦਰ ਸਰਕਾਰ ਦੇ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਗਈ ।
ਇਸ ਮੌਕੇ ਕਿਸਾਨ ਆਗੂ ਰਾਜਗੁਰਵਿੰਦਰ ਸਿੰਘ ਅਤੇ ਬਚਨ ਸਿੰਘ ਨੇ ਦੱਸਿਆ ਕਿ ਉਤਰ ਪ੍ਰਦੇਸ਼ ਵਿੱਚ ਕਿਸਾਨਾਂ ਵਲੋਂ ਕੀਤੇ ਗਏ ਪ੍ਰਦਰਸ਼ਨ ਦੌਰਾਨ ਅਜੈ ਮਿਸ਼ਰਾ ਦੇ ਪੁੱਤਰ ਦੇ ਵਲੋਂ ਆਪਣੀਆਂ ਗੱਡੀਆਂ ਥੱਲੇ ਦੜਰ ਕੇ ਤਿੰਨ ਕਿਸਾਨਾਂ ਅਤੇ ਇਕ ਪੱਤਰਕਾਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਿਸ ਨੂੰ ਲੈ ਕੇ ਪੁਲਿਸ ਵਲੋਂ ਕੇਸ ਦਰਜ ਕੀਤਾ ਗਿਆ ਪਰ ਅਜੈ ਮਿਸ਼ਰਾ ਨੂੰ ਨਾ ਤਾਂ ਗਿਰਫ਼ਤਾਰ ਕੀਤਾ ਗਿਆ ਅਤੇ ਨਾ ਹੀ ਉਸਦੇ ਅਹੁਦੇ ਤੋਂ ਬਰਖ਼ਾਸਤ ਕੀਤਾ ਗਿਆ ਅਤੇ ਹੁਣ ਫਿਰ ਦੁਬਾਰਾ ਅਜੈ ਮਿਸ਼ਰਾ ਵਲੋਂ ਕਿਸਾਨਾਂ ਨੂੰ ਮੰਦਾ ਬੋਲਦੇ ਹੋਏ ਮੰਦਭਾਗਾ ਬਿਆਨ ਦਿੱਤਾ ਗਿਆ ਹੈ।