Image default
ਤਾਜਾ ਖਬਰਾਂ

Breaking- ਕਿਸਾਨ ਕਣਕ ਬੀਜ ਸਬਸਿਡੀ ਲਈ 26 ਅਕਤੂਬਰ ਤੱਕ ਜਮ੍ਹਾਂ ਕਰਵਾਉਣ ਅਰਜ਼ੀਆ – ਡਾ. ਗਿੱਲ

Breaking- ਕਿਸਾਨ ਕਣਕ ਬੀਜ ਸਬਸਿਡੀ ਲਈ 26 ਅਕਤੂਬਰ ਤੱਕ ਜਮ੍ਹਾਂ ਕਰਵਾਉਣ ਅਰਜ਼ੀਆ – ਡਾ. ਗਿੱਲ

ਫਰੀਦਕੋਟ, 17 ਅਕਤੂਬਰ – (ਪੰਜਾਬ ਡਾਇਰੀ) ਸ. ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੀ ਕਿਸਾਨ ਪੱਖੀ ਸੋਚ ਸਦਕਾ ਕਿਸਾਨਾਂ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਇਸ ਸਾਲ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨ ਵੀਰਾਂ ਨੂੰ ਕਣਕ ਦਾ ਮਿਆਰੀ ਬੀਜ ਸਬਸਿਡੀ ਤੇ ਮੁੱਹਈਆ ਕਰਵਾਉਣ ਲਈ ਮੌਕੇ ਤੇ ਸਬਸਿਡੀ ਕੱਟ ਕੇ ਘੱਟ ਰੇਟ ਤੇ ਕਣਕ ਬੀਜ ਕਿਸਾਨਾਂ ਨੂੰ ਮੁਹੱਈਆ ਕਰਵਾਉਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਇਸ ਸਬੰਧੀ ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ, ਫਰੀਦਕੋਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਿਸਾਨ ਵੀਰ ਸਬਸਿਡੀ ਵਾਲਾ ਕਣਕ ਬੀਜ ਪ੍ਰਾਪਤ ਕਰਨ ਲਈ ਨਿਰਧਾਰਤ ਪ੍ਰੋਫਾਰਮਾ ਮਿਤੀ 14 ਅਕਤੂਬਰ 2022 ਨੂੰ ਅਖਬਾਰਾਂ ਵਿੱਚ ਆਏ ਇਸ਼ਤਿਹਾਰਾਂ,ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਵੈਬਸਾਈਟ ਜਾਂ ਖੇਤੀਬਾੜੀ ਵਿਭਾਗ ਦੇ ਬਲਾਕ ਪੱਧਰ/ਫੋਕਲ ਪੁਆਇੰਟ ਪੱਧਰ ਤੇ ਸਥਾਪਿਤ ਦਫਤਰਾਂ ਤੋਂ ਪ੍ਰਾਪਤ ਕਰ ਕੇ ਆਪਣੇ ਆਧਾਰ ਕਾਰਡ ਦੀ ਕਾਪੀ ਨਾਲ ਨੱਥੀ ਕਰਕੇ ਫਾਰਮ ਪਿੰਡ ਦੇ ਸਰਪੰਚ/ਨੰਬਰਦਾਰ ਪਾਸੋਂ ਤਸਦੀਕ ਕਰਾਉਣ ਉਪਰੰਤ ਮੁਕੰਮਲ ਬਿਨੈਪੱਤਰ ਮਿਤੀ 26 ਅਕਤੂਬਰ 2022 ਤੱਕ ਬਲਾਕ ਪੱਧਰ/ਫੋਕਲ ਪੁਆਇੰਟ ਪੱਧਰ ਤੇ ਸਥਾਪਿਤ ਖੇਤੀਬਾੜੀ ਵਿਭਾਗ ਦੇ ਦਫਤਰਾਂ ਵਿਖੇ ਜਮ੍ਹਾਂ ਕਰਵਾਉਣ। ਉਨ੍ਹਾਂ ਦੱਸਿਆ ਕਿ ਹਾੜੀ 2022-23 ਦੌਰਾਨ ਜਿਲ੍ਹਾ ਫਰੀਦਕੋਟ ਨੂੰ ਮਿਆਰੀ ਕਣਕ ਬੀਜ ਸਬਸਿਡੀ ਤੇ ਮੁਹੱਈਆ ਕਰਵਾਉਣ ਲਈ 6500 ਕੁਇੰਟਲ ਕਣਕ ਬੀਜ ਸਬਸਿਡੀ ਤੇ ਦੇਣ ਦਾ ਟੀਚਾ ਪ੍ਰਾਪਤ ਹੋਇਆ ਹੈ। ਕਣਕ ਦੇ ਤਸਦੀਕਸ਼ੁਦਾ ਬੀਜ ਦੀ ਕੀਮਤ ਦਾ 50 ਪ੍ਰਤੀਸ਼ਤ ਦਾ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਕਿਸਾਨਾਂ ਨੂੰ ਸਬਸਿਡੀ ਦਾ ਲਾਭ ਦਿੱਤਾ ਜਾਣਾ ਹੈ। ਵਿਭਾਗ ਦੇ ਦਫਤਰ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਖੁੱਲ੍ਹੇ ਰਹਿਣਗੇ। ਯੋਗ ਪਾਏ ਜਾਣ ਵਾਲੇ ਕਿਸਾਨ ਵੀਰਾਂ ਨੂੰ ਮਿਤੀ 26 ਅਕਤੂਬਰ 2022 ਤੋਂ ਬਾਅਦ ਪਰਮਿਟ ਜਾਰੀ ਕੀਤੇ ਜਾਣਗੇ। ਜਿਸ ਨਾਲ ਕਿਸਾਨ ਕਣਕ ਦਾ ਮਿਆਰੀ ਤਸਦੀਕਸ਼ੁਦਾ ਬੀਜ ਘੱਟ ਰੇਟ ਦੇ ਖਰੀਦ ਸਕਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਕਣਕ ਬੀਜ ਤੇ ਸਬਸਿਡੀ ਨੋਟੀਫਾਈ ਕੀਤੀਆ ਕਿਸਮਾਂ ਪੀ.ਬੀ.ਡਬਲਯੂ 803, ਪੀ.ਬੀ.ਡਬਲਯੂ 824, ਪੀ.ਬੀ.ਡਬਲਯੂ 1 ਜਿੰਨ, ਪੀ.ਬੀ.ਡਬਲਯੂ 677, ਪੀ.ਬੀ. ਡਬਲਯੂ 725, ਪੀ.ਬੀ. ਡਬਲਯੂ 766, ਐਚ.ਡੀ.-3086, ਐਚ.ਡੀ. 3226, ਡਬਲਯੂ ਐਚ 1105, ਡੀ.ਬੀ. ਡਬਲਯੂ 187, ਡੀ.ਬੀ. ਡਬਲਯੂ 222, ਡੀ.ਬੀ. ਡਬਲਯੂ 303 ਅਤੇ ਪਿਛੇਤੀ ਬਿਜਾਈ ਲਈ ਪੀ.ਬੀ. ਡਬਲਯੂ 752, ਪੀ.ਬੀ. ਡਬਲਯੂ 757, ਪੀ.ਬੀ. ਡਬਲਯੂ 771 ਅਤੇ ਬਰਾਨੀ ਹਲਾਤਾਂ ਲਈ ਪੀ.ਬੀ. ਡਬਲਯੂ 660 ਦੇ ਤਸਦੀਕਸ਼ੁਦਾ ਬੀਜ ਦੇ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨ ਵੀਰ ਪਰਮਿਟ ਪ੍ਰਾਪਤ ਕਰਨ ਉਪਰੰਤ ਖੇਤਬਾੜੀ ਵਿਭਾਗ ਦੇ ਦਫਤਰਾਂ ਅਤੇ ਪੰਜਾਬ ਰਾਜ ਬੀਜ ਪ੍ਰਮਾਣਨ ਸੰਸਥਾ ਵੱਲੋਂ ਰਜਿਸਟਰਡ ਕੀਤੇ ਸਰਕਾਰੀ/ਅਰਧ ਸਰਕਾਰੀ ਸੰਸਥਾਵਾਂ/ਸਹਿਕਾਰੀ ਅਦਾਰੇ ਜਿਸ ਵਿੱਚ ਪਨਸੀਡ, ਐਨ.ਐਸ.ਸੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਕਰਿਭਕੋ, ਇਫਕੋ, ਨੇਫੈਡ, ਐਨ.ਐਫ.ਐਲ, ਪੰਜਾਬ ਐਗਰੋ ਆਦਿ ਦੇ ਸੇਲ ਸੈਂਟਰਾਂ ਤੋਂ ਮੌਕੇ ਤੇ ਕਣਕ ਤੇ ਤਸਦੀਕਸ਼ੁਦਾ ਬੀਜ ਦੀ ਕੀਮਤ ਦੇ 50 ਪ੍ਰਤੀਸ਼ਤ ਜਾਂ ਵੱਧ ਤੋਂ ਵੱਧ 1000 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਸਬਸਿਡੀ ਦਾ ਲਾਭ ਪ੍ਰਾਪਤ ਕਰ ਸਕਦੇ ਹਨ।

Related posts

Breaking- ਕਣਕ ਦੇ ਸਟਾਕ ਵਿੱਚ ਵੱਡਾ ਗਬਨ ਕਰਨ ਦੇ ਦੋਸ਼ ਹੇਠ ਸੀਨੀਅਰ ਬਰਾਂਚ ਅਧਿਕਾਰੀ ਰਾਜਬੀਰ ਸਿੰਘ ਬੈਂਸ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰ

punjabdiary

ਪਟਿਆਲੇ ਜ਼ਿਲ੍ਹੇ ਦੇ ਮੈਰੀਟੋਰੀਅਸ ਸਕੂਲ ਵਿੱਚ ਦਾਖਲਿਆਂ ਲਈ ਰਜਿਸਟਰੇਸ਼ਨ ਜਾਰੀ

punjabdiary

Breaking- ਗੈਂਗਸਟਰਾਂ ਤੇ ਪੁਲਿਸ ਵਿਚਾਲੇ ਫਾਇਰਿੰਗ ਚੱਲ ਰਹੀ ਹੈ ।

punjabdiary

Leave a Comment