Breaking- ਕਿਸਾਨ ਵੀਰਾਂ ਲਈ ਖੁਸ਼ਖਬਰੀ CM ਮਾਨ ਵੱਲੋਂ ਗੰਨੇ ਦਾ ਮੁੱਲ 380 ਰੁਪਏ ਪ੍ਰਤੀ ਕੁਇੰਟਲ ਹਿਸਾਬ ਨਾਲ
4 ਅਕਤੂਬਰ – ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਲਈ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਗੰਨਾ ਕਿਸਾਨਾਂ ਲਈ ਗੰਨੇ ਦੀ ਫਸਲ ਦੇ ਮੁੱਲ ਵਿੱਚ 20 ਰੁਪਏ ਵਾਧੇ ਦਾ ਐਲਾਨ ਕੀਤਾ ਹੈ। ਇਸ ਨਾਲ ਹੁਣ ਗੰਨੇ ਦੀ ਕੀਮਤ 360 ਰੁਪਏ ਤੋਂ ਵੱਧ 3ਕੇ ਪ੍ਰਤੀ ਕੁਇੰਟਲ 380 ਰੁਪਏ ਹੋ ਜਾਵੇਗੀ।
ਗੰਨੇ ਦੀ ਫਸਲ ‘ਤੇ ਵਾਧੇ ਦਾ ਐਲਾਨ ਕਰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਗੰਨੇ ਦਾ ਪੂਰਾ ਪੈਸਾ ਗੰਨਾ ਮਿਲਾਂ ਨੂੰ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੰਨੇ ਦਾ ਮੁੱਲ ਵਿੱਚ ਅੱਜ 20 ਰੁਪਏ ਦਾ ਵਾਧਾ ਕਰ ਰਹੇ ਹਨ, ਜਿਸ ਨਾਲ ਹੁਣ ਗੰਨੇ ਦਾ ਮੁੱਲ 360 ਰੁਪਏ ਤੋਂ 380 ਰੁਪਏ ਪ੍ਰਤੀ ਕੁਇੰਟਲ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਪੰਜਾਬ ਸਰਕਾਰ ਦੇ ਖਜ਼ਾਨੇ ‘ਤੇ ਲਗਗ 200 ਕਰੋੜ ਰੁਪਏ ਦਾ ਹੋਰ ਬੋਝ ਪਵੇਗਾ।