Image default
ਤਾਜਾ ਖਬਰਾਂ

Breaking- ਕਿਸਾਨ ਸਬਸਿਡੀ ਵਾਲੇ ਕਣਕ ਬੀਜ ਦੇ ਪਰਮਿਟ ਪ੍ਰਾਪਤ ਕਰਨ-ਸੰਯੁਕਤ ਡਾਇਰਕੈਟਰ

Breaking- ਕਿਸਾਨ ਸਬਸਿਡੀ ਵਾਲੇ ਕਣਕ ਬੀਜ ਦੇ ਪਰਮਿਟ ਪ੍ਰਾਪਤ ਕਰਨ-ਸੰਯੁਕਤ ਡਾਇਰਕੈਟਰ

ਫਰੀਦਕੋਟ, 16 ਨਵੰਬਰ – (ਪੰਜਾਬ ਡਾਇਰੀ) ਡਾ. ਗੁਰਵਿੰਦਰ ਸਿੰਘ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਹੇਠ ਡਾ. ਦਿਲਜੀਤ ਸਿੰਘ ਸੰਯੁਕਤ ਡਾਇਰੈਕਟਰ ਘਣੀ ਖੇਤੀ ਪੰਜਾਬ ਵੱਲੋਂ ਕਿਸਾਨਾਂ ਨੂੰ ਸਬਸਿਡੀ ਉਪਰ ਦਿੱਤੇ ਜਾ ਰਹੇ ਕਣਕ ਬੀਜ ਦੀ ਸਮੀਖਿਆ ਕਰਨ ਲਈ ਜ਼ਿਲ੍ਹਾ ਫਰੀਦਕੋਟ ਦੇ ਸਮੂਹ ਖੇਤੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਨੇ ਖੇਤੀ ਅਧਿਕਾਰੀਆਂ ਨੂੰ ਇਹ ਹਦਾਇਤ ਕੀਤੀ ਕਿ ਕਣਕ ਬੀਜ ਸਬਸਿਡੀ ਦਾ ਲਾਭ ਜ਼ਿਲ੍ਹੇ ਦੇ ਵੱਧ ਤੋਂ ਵੱਧ ਕਿਸਾਨਾਂ ਨੂੰ ਦੇਣ ਲਈ ਹਰ ਸੰਭਵ ਉਪਰਾਲੇ ਕੀਤੇ ਜਾਣ।

ਇਸ ਮੌਕੇ ਡਾ. ਕਰਨਜੀਤ ਸਿੰਘ ਗਿੱਲ ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਫਰੀਦਕੋਟ ਵੱਲੋਂ ਕੁੱਲ 4634 ਕੁਇੰਟਲ ਸਬਸਿਡੀ ਵਾਲੇ ਕਣਕ ਬੀਜ ਦੀ ਵੰਡ ਕਿਸਾਨਾਂ ਨੂੰ ਕੀਤੀ ਗਈ ਹੈ। ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਜਿਹੜੇ ਕਿਸਾਨਾਂ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪਾਸੋਂ ਪਰਮਿਟ ਪ੍ਰਾਪਤ ਕਰ ਲਏ ਹਨ ਉਹ ਸਬਸਿਡੀ ਵਾਲੇ ਕਣਕ ਬੀਜ ਦੀ ਖਰੀਦ ਛੇਤੀ ਤੋਂ ਛੇਤੀ ਕਰ ਲੈਣ ਅਤੇ ਜਿਨ੍ਹਾਂ ਕਿਸਾਨਾਂ ਨੇ ਅਜੇ ਤੱਕ ਪਰਮਿਟ ਪ੍ਰਾਪਤ ਨਹੀਂ ਕੀਤੇ ਉਹ ਆਪਣੇ ਨਜ਼ਦੀਕੀ ਫੋਕਲ ਪੁਆਂਇੰਟ ਜਾਂ ਬਲਾਕ ਖੇਤੀਬਾੜੀ ਦਫਤਰ ਪਾਸੋਂ ਪਰਮਿਟ ਪ੍ਰਾਪਤ ਕਰਕੇ ਸਬਸਿਡੀ ਵਾਲੇ ਕਣਕ ਬੀਜ ਦਾ ਲਾਭ ਉਠਾ ਸਕਦੇ ਹਨ।

ਇਸ ਮੌਕੇ ਡਾ. ਰਾਮ ਸਿੰਘ ਗਿੱਲ ਬਲਾਕ ਖੇਤੀਬਾੜੀ ਅਫਸਰ, ਫਰੀਦਕੋਟ, ਡਾ: ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ, ਕੋਟਕਪੂਰਾ ਤੋਂ ਇਲਾਵਾ ਜ਼ਿਲ੍ਹਾ ਫਰੀਦਕੋਟ ਦੇ ਸਮੂਹ ਖੇਤੀਬਾੜੀ ਅਫਸਰ, ਖੇਤੀਬਾੜੀ ਵਿਕਾਸ ਅਫਸਰ ਅਤੇ ਖੇਤੀਬਾੜੀ ਵਿਸਥਾਰ ਅਫਸਰ, ਹਾਜ਼ਰ ਸਨ।

Advertisement

Related posts

Big News- ਮੰਦਭਾਗੀ ਘਟਨਾ ਵਾਪਰੀ, ਖੇਡਦੇ ਸਮੇਂ ਕਬੱਡੀ ਖਿਡਾਰੀ ਦੀ ਹੋਈ ਮੌਤ

punjabdiary

Breaking- ਵੰਡ ’ਚ ਮਾਰੇ ਗਿਆ ਦੀ ਯਾਦ ਵਿੱਚ ਅਰਦਾਸ ਸਮਾਗਮ, ਸਾਬਕਾ ਐਮ.ਪੀ. ਗਾਂਧੀ ਤੇ ਪਤਵੰਤੇ ਸਜਣ ਸ਼ਾਮਲ: ਕੇਂਦਰੀ ਸਿੰਘ ਸਭਾ

punjabdiary

Breaking- LPG ਗੈਸ ਸਿਲੰਡਰ ਦੀਆਂ ਕੀਮਤਾਂ ਵਿਚ ਭਾਰੀ ਕਟੌਤੀ

punjabdiary

Leave a Comment