Image default
ਤਾਜਾ ਖਬਰਾਂ

Breaking- ਕੇਂਦਰੀ ਜੇਲ੍ਹ ਫ਼ਰੀਦਕੋਟ ਵਿਖੇ ਪਰਿਵਾਰਿਕ ਮੁਲਾਕਾਤ ਦਾ ਆਯੋਜਨ

Breaking- ਕੇਂਦਰੀ ਜੇਲ੍ਹ ਫ਼ਰੀਦਕੋਟ ਵਿਖੇ ਪਰਿਵਾਰਿਕ ਮੁਲਾਕਾਤ ਦਾ ਆਯੋਜਨ
-ਪਰਿਵਾਰ ਦੇ ਮੈਂਬਰ ਸਹੂਲਤ ਲੈਣ ਲਈ ਆਨਲਾਈਨ ਪੋਰਟਲ www.prisons.punjab.gov.in ਤੇ ਰਜਿਸਟਰ ਕਰਨ- ਤਜਿੰਦਰ ਸਿੰਘ ਮੌੜ

ਫਰੀਦਕੋਟ, 16 ਸਤੰਬਰ – (ਪੰਜਾਬ ਡਾਇਰੀ) ਪੰਜਾਬ ਜੇਲ੍ਹ ਵਿਭਾਗ ਵੱਲੋਂ ਕੇਂਦਰੀ ਜੇਲ੍ਹ, ਫਰੀਦਕੋਟ ਵਿਖੇ ਪਰਿਵਾਰਕ ਮੁਲਾਕਾਤ ਲਈ ਲਾਗੂ ਕੀਤਾ ਗਿਆ ਇੱਕ ਨਵਾਂ ਪ੍ਰੋਜੈਕਟ, ਕੈਦੀਆਂ ਵਿੱਚ ਜੇਲ੍ਹ ਤੋਂ ਰਿਹਾਈ ਤੋਂ ਬਾਅਦ ਇੱਕ ਸਨਮਾਨਜਨਕ ਜੀਵਨ ਜਿਊਣ ਅਤੇ ਅਪਰਾਧ ਦੇ ਰਾਹ ਨੂੰ ਛੱਡਣ ਦੀ ਉਮੀਦ ਪੈਦਾ ਕਰਨਾ ਹੈ। ਇਸ ਪ੍ਰੋਜੈਕਟ ਦਾ ਉਦਘਾਟਨ ਡੀ.ਆਈ.ਜੀ ਫਿਰੋਜ਼ਪੁਰ ਰੇਂਜ ਸ. ਤੇਜਿੰਦਰ ਸਿੰਘ ਮੌੜ ਨੇ ਕੀਤਾ।
ਇਸ ਮੌਕੇ ਸੁਪਰਡੈਂਟ ਜੇਲ ਸ. ਰਾਜੀਵ ਕੁਮਾਰ ਅਰੋੜਾ, ਵਧੀਕ ਸੁਪਰਡੈਂਟ ਜੇਲ੍ਹ ਸ. ਅਰਪਨਜੋਤ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ।

ਡੀ ਆਈ ਜੀ ਸ. ਤਜਿੰਦਰ ਸਿੰਘ ਮੌੜ ਨੇ ਦੱਸਿਆ ਕਿ ਮੁਲਾਕਾਤ ਲਈ ਨਿਰਧਾਰਿਤ ਕਮਰੇ ਵਿੱਚ, 06 ਕੈਦੀਆਂ ਨੇ ਪੰਜਾਬ ਜੇਲ ਦੁਆਰਾ ਨਿਰਧਾਰਿਤ ਨਿਯਮਾਂ/ਦਿਸ਼ਾ-ਨਿਰਦੇਸ਼ਾਂ ਅਨੁਸਾਰ ਲਗਭਗ 45-50 ਮਿੰਟ ਤੱਕ ਕੈਦੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਲੋੜੀਂਦੇ ਸੁਰੱਖਿਆ ਨਿਰਧਾਰਿਤ ਨਿਯਮਾਂ ਦੇ ਤਹਿਤ ਮੁਲਾਕਾਤ ਕੀਤੀ। ਉਨ੍ਹਾਂ ਦੱਸਿਆ ਕਿ ਇਕ ਰੁਟੀਨ ਵਿਚ ਕੈਦੀਆਂ ਦੇ ਪਰਿਵਾਰਿਕ ਮੈਂਬਰਾਂ ਨਾਲ ਮੁਲਾਕਾਤ ਸਲਾਖਾਂ ਪਿੱਛੇ ਹੀ ਹੁੰਦੀ ਸੀ।

ਡੀ.ਆਈ.ਜੀ ਸ. ਤਜਿੰਦਰ ਸਿੰਘ ਮੌੜ ਨੇ ਪ੍ਰੋਜੈਕਟ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ ਅਤੇ ਪ੍ਰੋਜੈਕਟ ਨੂੰ ਸਹੀ ਢੰਗ ਨਾਲ ਚਲਾਉਣ ਲਈ ਜੇਲ੍ਹ ਅਧਿਕਾਰੀਆਂ ਦੁਆਰਾ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ। ਉਹਨਾਂ ਕਿਹਾ ਕਿ ਪਰਿਵਾਰ ਦਾ ਮੈਂਬਰ, ਜੋ ਇਸ ਸਹੂਲਤ ਦੀ ਵਰਤੋਂ ਕਰਨਾ ਚਾਹੁੰਦਾ ਹੈ, ਆਨਲਾਈਨ ਪੋਰਟਲ www.prisons.punjab.gov.in ਰਾਹੀਂ ਮੀਟਿੰਗ ਬੁੱਕ ਕਰ ਸਕਦਾ ਹੈ। ਉਹਨਾਂ ਦੱਸਿਆ ਕਿ ਮੁਲਾਕਾਤ ਵਾਲਾ ਕਮਰਾ ਸੀ.ਸੀ.ਟੀ.ਵੀ ਕੈਮਰਿਆਂ ਦੀ ਸਖ਼ਤ ਨਿਗਰਾਨੀ ਹੇਠ ਹੈ ਅਤੇ ਮੀਟਿੰਗ ਦੌਰਾਨ ਖਾਣ-ਪੀਣ ਵਾਲੀਆਂ ਚੀਜ਼ਾਂ ਜਾਂ ਵਰਜਿਤ ਚੀਜ਼ਾਂ ਦੀ ਇਜਾਜ਼ਤ ਨਹੀਂ ਹੈ।

Advertisement

Related posts

ਨਵਾਂ ਵਿੱਦਿਅਕ ਵਰ੍ਹਾ ਸ਼ੁਰੂ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਅਜੇ ਤੱਕ ਕਿਤਾਬਾਂ ਤੋਂ ਸੱਖਣੇ

punjabdiary

ਜੇ ਡੀ ਕਾਲਜ ਆਫ਼ ਐਜੂਕੇਸ਼ਨ ਵਿਖੇ ਵਿਸ਼ਵ ਧਰਤੀ ਦਿਵਸ ਮਨਾਇਆ ਗਿਆ

punjabdiary

Big News- ਅਧਿਆਪਕਾਂ ਦੀ ਵਿਦੇਸ਼ ਛੁੱਟੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ

punjabdiary

Leave a Comment