Breaking- ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2022 ਨੂੰ ਲੋਕ ਸਭਾ ਵਿੱਚ ਪੇਸ਼ ਕਰਨ ਵਿਰੁੱਧ ਟੈਕਨੀਕਲ ਯੂਨੀਅਨ ਸਰਵਿਸਜ ਵਲੋਂ ਰੋਸ ਧਰਨਾ
ਫਰੀਦਕੋਟ, 8 ਅਗਸਤ – (ਪੰਜਾਬ ਡਾਇਰੀ) ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2022 ਨੂੰ ਲੋਕ ਸਭਾ ਵਿੱਚ ਪੇਸ਼ ਕਰਨ ਵਿਰੁੱਧ ਬਿਜਲੀ ਬੋਰਜ ਅੰਦਰ ਕੰਮ ਕਰਦੀਆਂ ਸਾਰੀਆਂ ਜਥੇਬੰਦੀਆਂ ਵੱਲੋ ਸਾਝਾਂ ਫੋਰਮ ਪੰਜਾਬ ਦੀ ਅਗਵਾਈ ਹੇਠ ਸਮੁੱਚੇ ਪੰਜਾਬ ਅੰਦਰ ਸਬ ਡਵੀਜਨ ਅਤੇ ਡਵੀਜਨ ਪੱਧਰੀ ਰੋਸ ਰੈਲੀਆਂ ਦੀ ਕੜੀ ਵਜੋਂ ਫਰੀਦਕੋਟ ਡਵੀਜਨ ਦਫਤਰ ਦੇ ਗੇਟ ਅੱਗੇ ਰੋਸ ਧਰਨਾ ਦਿੱਤਾ ਗਿਆ । ਇਸ ਰੋਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਰਾ ਵੱਲੋਂ ਬਿਜਲੀ ਐਕਟ 2003 ਨੂੰ ਰੱਦ ਕਰਕੇ ਬਿਜਲੀ ਸੋਧ ਬਿੱਲ 2022 ਲੋਕ ਸਭਾ ਅੰਦਰ ਪੇਸ਼ ਕੀਤਾ ਜਾ ਰਿਹਾ ਹੈ । ਇਸ ਸੋਧ ਬਿੱਲ ਪਾਸ ਹੋਣ ਉਪਰੰਤ ਸਮੁੱਚੇ ਦੇਸ਼ ਦੇ ਬਿਜਲੀ ਬੋਰਡਾਂ ਅਤੇ ਰੈਗੂਲੇਟਰੀ ਕਮਿਸ਼ਨਾਂ ਦਾ ਕੰਟਰੋਲ ਕੇਂਦਰ ਸਰਕਾਰ ਕੋਲ ਚਲਾ ਜਾਵੇਗਾ । ਸਟੇਟਾਂ ਦੇ ਰੇਟ ਕੇਂਦਰ ਸਰਕਾਰ ਤਹਿ ਕਰੇਗੀ । ਬਿਜਲੀ ਸਬਸਿਡੀਆਂ ਉੱਪਰ ਕੱਟ ਲਗਾਇਆ ਜਾਵੇਗਾ । ਬਿਜਲੀ ਦੇ ਰੇਟ ਕੇਂਦਰ ਸਰਕਾਰ ਤਹਿ ਕਰੇਗੀ । ਬਿਜਲੀ ਉਤਪਾਦਨ ਦਾ ਕੰਮ ਬਿਜਲੀ ਐਕਟ 2003 ਮੁਤਾਬਿਕ ਪ੍ਰਾਈਵੇਟ ਕੰਪਨੀਆਂ ਨੂੰ ਦੇ ਦਿੱਤਾ ਗਿਆ ਤੇ ਹੁਣ ਟਰਾਸਮਿਸ਼ਨ ਅਤੇ ਬਿਜਲੀ ਵੰਡ ਦਾ ਕੰਮ ਤੇ ਨਿਗੂਣੀਆਂ ਦਿਹਾੜੀਆਂ ਤੇ ਰੱਖੇ ਜਾਣਗੇ । ਇਸ ਰੋਸ ਧਰਨੇ ਨੂੰ ਸਾਥੀ ਮਿੱਠੂ ਸਿੰਘ, ਬਲਵਿੰਦਰ ਰਾਮ ਸਰਮਾਂ, ਜਸਵੀਰ ਸਿੰਘ ਸਾਰੇ ਪੈਨਸਨਰ ਐਸ਼ੋਸੀਟੇਸ਼ਨ, ਕੁਲਦੀਪ ਸਿੰਘ ਗੋਕੇਵਾਲਾ, ਤਰਸੇਮਪਾਲ ਸਰਮਾਂ, ਦਲਬੀਰ ਸਿੰਘ, ਸਰਬਜੀਤ ਸਿੰਘ, ਹਰਬੰਸ ਸਿੰਘ, ਵਿਜੇ ਕੁਮਾਰ, ਹਰਪ੍ਰੀਤ ਸਿੰਘ ਪ੍ਰਵੀਨ ਕੁਮਾਰ, ਰਾਕੇਸ਼ ਸਰਮਾਂ ਸਰਕਲ ਸਕੱਤਰ ਟੀਐਸਯੂ, ਪ੍ਰੀਤਮ ਸਿੰਘ ਪਿੰਡੀ ਸੀਨੀਅਰ ਮੀਤ ਪ੍ਰਧਾਨ ਪੰਜਾਬ ਟੀਐਸਯੂ ਨੇ ਸੰਬੋਧਨ ਕੀਤਾ । ਇਸ ਸਮੇਂ ਬੁਲਾਰਿਆਂ ਨੇ ਪਾਵਰਕਾਮ ਅਤੇ ਟਰਾਸਕੋਂ ਦੀਆਂ ਮਨੈਜਮੈਟਾਂ ਨੂੰ ਚਿਤਾਵਨੀ ਦਿੱਤੀ ਜੇਕਰ ਦੋਨਾਂ ਮਨੋਜਸਣਾਂ ਨੇ ਪੇ-ਸਕੇਲਾਂ ਨਾਲ ਛੇੜ-ਛਾੜ ਕੀਤੀ ਤਾਂ ਤਿੱਖਾ ਸੰਘਰਸ਼ ਕੀਤਾ ਜਾਵੇਗਾ । ਟਸਸਕੋਂ ਦੇ ਮੁਲਾਜਮਾਂ ਨੂੰ 15 ਵਾਧਾ ਲਾਗੂ ਕੀਤਾ ਜਾਵੇ । ਰੋਸ ਧਰਨੇ ਉਪਰੰਤ ਬਿਜਲੀ ਸੋਧ ਬਿੱਲ 2022 ਦੀ ਕਾਪੀਆਂ ਸਾੜੀਆਂ ਗਈਆਂ ।