Breaking- ਕੈਪਟਨ ਸਮੇਤ 5 ਹੋਰ ਨੇਤਾਵਾਂ ਨੂੰ ਮਿਲੀ ਸੁਰੱਖਿਆ, ਇਹਨਾਂ ਦੀ ਜਾਨ ਨੂੰ ਖਤਰਾ ਖੂਫੀਆ ਏਜੰਸੀ
ਚੰਡੀਗੜ੍ਹ, 10 ਅਕਤੂਬਰ – ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਪੰਜਾਬ ‘ਚ ਭਾਜਪਾ ਦੇ 5 ਨੇਤਾਵਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਦਰਅਸਲ ਖੂਫ਼ੀਆ ਏਜੰਸੀਆਂ ਵੱਲੋਂ ਅਲਰਟ ਤੋਂ ਬਾਅਦ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਏਜੰਸੀਆਂ ਨੇ 5 ਆਗੂਆਂ ਦੀ ਜਾਨ ਨੂੰ ਖ਼ਤਰਾ ਜਤਾਇਆ ਹੈ। ਏਜੰਸੀ ਨੇ 5 ਨੇਤਾਵਾਂ ਦੇ ਨਾਵਾਂ ਦੀ ਰਿਪੋਰਟ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਸੌਂਪੀ ਅਤੇ ਇਹਨਾਂ ਦੀ ਜਾਨ ਨੂੰ ਖਤਰੇ ਦਾ ਅਲਰਟ ਜਾਰੀ ਕੀਤਾ।
ਇਹਨਾਂ ਨੇਤਾਵਾਂ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਵਾਈ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ। ਜਿਹਨਾਂ 5 ਨੇਤਾਵਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ ਉਹਨਾਂ ਵਿਚ ਸਾਰੇ ਕੈਪਟਨ ਅਮਰਿੰਦਰ ਸਿੰਘ ਦੇ ਕਰੀਬੀ ਹਨ। ਇਹਨਾਂ ਵਿਚ ਅਮਰੀਕ ਸਿੰਘ ਅਲੀਵਾਲ, ਹਰਜਿੰਦਰ ਸਿੰਘ ਠੇਕੇਦਾਰ, ਹਰਚੰਦ ਕੌਰ, ਪ੍ਰੇਮ ਮਿੱਤਲ ਅਤੇ ਕਮਲਦੀਪ ਸੈਣੀ ਨੂੰ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।