Image default
ਤਾਜਾ ਖਬਰਾਂ

Breaking- ਕੋਟਕਪੂਰਾ ਗੋਲੀ ਕਾਂਡ: ਮਾਮਲੇ ਵਿੱਚ ਸੁਖਬੀਰ ਬਾਦਲ ਨੇ ਕਿਹਾ ਮੈਨੂੰ ਕੋਈ ਸੰਮਨ ਨਹੀਂ ਮਿਲਿਆ

Breaking- ਕੋਟਕਪੂਰਾ ਗੋਲੀ ਕਾਂਡ: ਮਾਮਲੇ ਵਿੱਚ ਸੁਖਬੀਰ ਬਾਦਲ ਨੇ ਕਿਹਾ ਮੈਨੂੰ ਕੋਈ ਸੰਮਨ ਨਹੀਂ ਮਿਲਿਆ

30 ਅਗਸਤ- ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਅੰਦਰ ਆਉਂਦੇ ਕੋਟਕਪੂਰਾ ਵਿੱਚ,2015 ਦੌਰਾਨ ਅਕਾਲੀ ਸਰਕਾਰ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਕਰਨ ਵਾਲੇ ਲੋਕਾਂ ਨੂੰ ਫੜਨ ਲਈ ਸ਼ਾਂਤ ਮਈ ਰੋਸ ਧਰਨੇ ਤੇ ਚੌਕ ਵਿੱਚ ਬੈਠੀਆਂ ਸਿੱਖ ਸੰਗਤਾਂ ਤੇ ਮੌਕੇ ਦੀ ਸਰਕਾਰ ਨੇ ਗੋਲੀਆਂ ਚਲਾ ਦਿੱਤੀਆਂ ਸਨ ਤੇ ਗੰਦੇ ਪਾਣੀ ਦੀਆਂ ਬੁਛਾੜਾਂ ਮਾਰੀਆਂ ਗਈਆਂ ਸਨ। ਉਸ ਕੇਸ ਨੂੰ ਲੈ ਕੇ ਵਿਸ਼ੇਸ਼ ਜਾਂਚ ਟੀਮ ਐਸ ਆਈ ਟੀ ਵੱਲੋਂ ਪਹਿਲਾਂ ਉਸ ਮੌਕੇ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਤੋਂ ਪੁੱਛਗਿੱਛ ਕੀਤੀ ਜਾ ਚੁੱਕੀ ਹੈ ਤੇ ਉਸ ਤੋਂ ਬਾਅਦ ਅਕਾਲੀ ਸਰਕਾਰ ਦੌਰਾਨ ਗ੍ਰਹਿ ਮੰਤਰੀ ਰਹੇ ਸੁਖਬੀਰ ਸਿੰਘ ਬਾਦਲ ਨੂੰ ਐਸ ਆਈ ਟੀ ਵੱਲੋਂ ਸੰਮਨ ਕੱਢ ਕੇ ਤਲਬ ਕਰਨ ਦੀਆਂ ਮੀਡੀਆ ਵਿੱਚ ਲਗਾਤਾਰ ਖਬਰਾਂ ਚੱਲ ਰਹੀਆਂ ਹਨ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਐਸ ਆਈ ਟੀ ਅੱਗੇ ਪੇਸ਼ ਹੋਣ ਤੋਂ ਕੋਰੀ ਨਾ ਕਰ ਦਿੱਤੀ ਹੈ। ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੋਈ ਸੰਮਨ ਮਿਲਿਆ ਹੀ ਨਹੀ।
ਸੰਮਨ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅੱਜ ਸਵੇਰੇ 10:30 ਵਜੇ ਸੈਕਟਰ 32 ਸਥਿਤ ਪੰਜਾਬ ਪੁਲਿਸ ਹੈੱਡਕੁਆਟਰ ਵਿਖੇ ਪੇਸ਼ ਹੋਣਾ ਸੀ। ਉਸ ਸਮੇਂ ਸੁਖਬੀਰ ਬਾਦਲ ਪੰਜਾਬ ਦੇ ਉਪ ਮੁੱਖ ਮੰਤਰੀ ਸਨ। ਉਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਸੀ। ਐਸਆਈਟੀ ਉਨ੍ਹਾਂ ਤੋਂ ਪੁੱਛਣਾ ਚਾਹੁੰਦੀ ਹੈ ਕਿ ਸਿੱਖਾਂ ‘ਤੇ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸਨ?
ਸੁਖਬੀਰ ਬਾਦਲ ਵੀ ਇਸ ਸਬੰਧੀ ਜਵਾਬ ਦੇ ਚੁੱਕੇ ਹਨ ਕਿ ਗੋਲੀ ਚਲਾਉਣ ਦੇ ਹੁਕਮ ਐੱਸ.ਡੀ.ਐੱਮ.ਨੇ ਦਿੱਤੇ ਸਨ। ਇਸ ਸਬੰਧੀ ਐਸਡੀਐਮ ਨੇ ਲਿਖਤੀ ਤੌਰ ’ਤੇ ਵੀ ਦਿੱਤਾ ਹੈ। ਐਸਡੀਐਮ ਅਜੇ ਵੀ ਆਪਣੀ ਗੱਲ ’ਤੇ ਕਾਇਮ ਹੈ। ਸੁਖਬੀਰ ਬਾਦਲ ਨੇ ਸੰਮਨ ਨਾ ਮਿਲਣ ਦੀ ਗੱਲ ਕਹੀ ਹੈ। ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਹਜ਼ਾਰਾਂ ਸੰਮਨ ਇੱਕ ਮਾਮਲੇ ਵਿੱਚ ਆਉਂਦੇ ਹਨ, ਇਸ ਵਿੱਚ ਕੋਈ ਵੱਡੀ ਗੱਲ ਨਹੀਂ ਹੈ।
‘ਆਪ’ ਮੰਤਰੀ ਨੇ ਕਿਹਾ- ਸਰਕਾਰ ਤੋਂ ਪੁੱਛੇ ਬਿਨਾਂ ਫਾਇਰਿੰਗ ਨਹੀਂ ਹੁੰਦੀ
ਪੰਜਾਬ ਦੀ (ਆਪ) ਸਰਕਾਰ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਉਹ ਵੀ ਸਰਕਾਰ ਵਿੱਚ ਹਨ। ਉਨ੍ਹਾਂ ਗੋਲੀ ਕਾਂਡ ਲਈ ਸੁਖਬੀਰ ਨੂੰ ਜ਼ਿੰਮੇਵਾਰ ਠਹਿਰਾਇਆ।

Related posts

ਰਿਪਬਲੀਕਨ ਪਾਰਟੀ ਆਫ ਇੰਡੀਆਂ ਅਠਾਵਲੇ ਨੇ ਮਾਪਿਆਂ ਦੀ ਹਮਾਇਤ ‘ਚ ਰਈਆ ਸਕੂਲ ਦੀ ਕੀਤੀ ਘੇਰਾਬੰਦੀ

punjabdiary

Breaking- ਪੈਟਰੋਲ ਲੈ ਕੇ ਜਾ ਰਹੇ ਟੈਂਕਰ ਨੂੰ ਅਚਾਨਕ ਲੱਗੀ ਭਿਆਨਕ ਅੱਗ, ਕਈ ਲੋਕਾਂ ਦੀ ਮੌਤ

punjabdiary

Breaking- ਅਹਿਮ ਖ਼ਬਰ – ਭਿਆਨਕ ਹਾਦਸਾ ਵਾਪਰਿਆ, ਟਰੱਕ ਅਤੇ ਕਾਰ ਦੀ ਆਪਸ ਵਿਚ ਟੱਕਰ ਹੋਈ, ਕਈ ਲੋਕਾਂ ਦੀ ਮੌਤ

punjabdiary

Leave a Comment