Image default
About us ਤਾਜਾ ਖਬਰਾਂ

Breaking- ਕ੍ਰਿਸ਼ਨ ਕੁਮਾਰ ਹਾਂਡਾ ਨੇ ਬਤੌਰ ਡੀ.ਸੀ.ਐਫ.ਏ ਫਰੀਦਕੋਟ ਦਾ ਅਹੁਦਾ ਸੰਭਾਲਿਆ

Breaking- ਕ੍ਰਿਸ਼ਨ ਕੁਮਾਰ ਹਾਂਡਾ ਨੇ ਬਤੌਰ ਡੀ.ਸੀ.ਐਫ.ਏ ਫਰੀਦਕੋਟ ਦਾ ਅਹੁਦਾ ਸੰਭਾਲਿਆ

ਫਰੀਦਕੋਟ, 17 ਨਵੰਬਰ – (ਪੰਜਾਬ ਡਾਇਰੀ) ਸ੍ਰੀ ਕ੍ਰਿਸ਼ਨ ਕੁਮਾਰ ਹਾਂਡਾ, ਜ਼ਿਲ੍ਹਾ ਖਜ਼ਾਨਾ ਅਫਸਰ ਫਰੀਦਕੋਟ ਦੀ ਬਤੌਰ ਡਿਪਟੀ ਕੰਟਰੋਲਰ (ਵਿੱਤ ਤੇ ਲੇਖਾ) ਤਰੱਕੀ ਹੋਣ ਤੇ ਉਨ੍ਹਾਂ ਨੇ ਬਤੌਰ ਡੀ.ਸੀ.ਐਫ.ਏ. ਫਰੀਦਕੋਟ ਦਾ ਅਹੁਦਾ ਸੰਭਾਲਿਆ। ਉਨ੍ਹਾਂ ਦੀ ਇਹ ਤਰੱਕੀ ਉਨ੍ਹਾਂ ਦੇ ਵਧੀਆ, ਇਮਾਨਦਾਰੀ ਅਤੇ ਮਿਹਨਤੀ ਕੰਮਕਾਰ ਦੇ ਸਨਮੁੱਖ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ।
ਸ੍ਰੀ ਕ੍ਰਿਸ਼ਨ ਕੁਮਾਰ ਹਾਂਡਾ, ਡੀ.ਸੀ.ਐਫ.ਏ. ਫਰੀਦਕੋਟ ਵੱਲੋਂ ਚਾਰਜ ਸੰਭਾਲ ਦੇ ਸਮੇਂ ਇਹ ਭਰੋਸਾ ਦਿੱਤਾ ਗਿਆ ਕਿ ਪੰਜਾਬ ਸਰਕਾਰ ਦੀਆਂ ਜਾਰੀ ਹਦਾਇਤਾਂ ਸਨਮੁੱਖ ਹੀ ਆਡਿਟ ਵਿਭਾਗ ਦਾ ਕੰਮ ਕਾਰ ਚਲਾਇਆ ਜਾਵੇਗਾ। ਉਨ੍ਹਾਂ ਵਿਸਵਾਸ਼ ਦਵਾਇਆ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਸਮਰਪਣ ਦੀ ਭਾਵਨਾ ਨਾਲ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਦੇ ਦਫਤਰ ਦੇ ਕਰਮਚਾਰੀਆਂ ਵੱਲੋਂ ਉਨ੍ਹਾਂ ਨੂੰ ਜੀ ਆਇਆ ਆਖਿਆ ਅਤੇ ਸਰਕਾਰੀ ਕੰਮਾਂ ਵਿੱਚੋਂ ਉਨ੍ਹਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ।
ਇਸ ਮੌਕੇ ਸ੍ਰੀ ਸੀਤਾ ਰਾਮ ਗੋਇਲ ਫਾਇਨਾਂਸ ਅਫਸਰ ਬਾਬਾ ਫਰੀਦ ਯੂਨੀਵਰਸਿਟੀ, ਸ੍ਰੀ ਸੁਮੀਤ ਸ਼ਰਮਾ ਏ.ਸੀ.ਐਫ.ਏ, ਸ੍ਰੀ ਗੁਰਪ੍ਰੀਤ ਸਿੰਘ ਸਚਦੇਵਾ ਏ.ਸੀ.ਐਫ.ਏ, ਸ੍ਰੀ ਕੁਲਜੀਤ ਸਿੰਘ ਏ.ਸੀ.ਐਫ.ਏ ਸ੍ਰੀ ਵਰਿਆਮ ਸਿੰਘ ਜ਼ਿਲ੍ਹਾ ਖਜ਼ਾਨਾ ਅਫਸਰ ਫਰੀਦਕੋਟ, ਸ੍ਰੀ ਵਿਪਨ ਕੁਮਰ ਆਡੀਟਰ, ਸ੍ਰੀ ਸ਼ਤੀਸ਼ ਕੁਮਾਰ ਪ੍ਰਧਾਨ ਡੀ.ਸੀ. ਦਫਤਰ ਫਰੀਦਕੋਟ, ਸ੍ਰੀ ਚੰਦਨ ਦੂਆ, ਸ੍ਰੀ ਦੇਸ਼ ਭੂਸ਼ਣ ਅਕਾਉਂਟੈਂਡ ਅਤੇ ਖਜਾਨਾ ਦਫਤਰ ਦੇ ਅਧਿਕਾਰੀ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

Related posts

Breaking- 4 ਮੰਜਿਲਾਂ ਇਮਾਰਤ ਡਿੱਗੀ, ਰਾਹਤ ਕਾਰਜ ਜਾਰੀ ਕਈ ਗੰਭੀਰ ਰੂਪ ਵਿਚ ਜ਼ਖਮੀ

punjabdiary

ਕਿਸਾਨ ਆਗੂ ਡੱਲੇਵਾਲ ਦਾ ਸ਼ੂਗਰ ਲੈਵਲ ਵਧਿਆ, ਚੈੱਕਅਪ ਕਰਵਾਉਣ ਤੋਂ ਕੀਤਾ ਇਨਕਾਰ

Balwinder hali

Breaking- ਜੇਲ੍ਹ ਅਧਿਕਾਰੀ ਦਾ ਬਿਆਨ – ਮਸਾਜ ਕਰਨ ਵਾਲਾ ਕੋਈ ਫਿਜ਼ੀਓਥੈਰੇਪਿਸਟ ਨਹੀਂ ਸਗੋ ਇਕ ਕੈਦੀ ਹੈ ਜੋ ਕਿ ਦੋਸ਼ੀ ਹੈ ਅਤੇ ਜੇਲ੍ਹ ਵਿਚ ਬੰਦ ਹੈ –

punjabdiary

Leave a Comment