Breaking- ਦਿਨ ਦਿਹਾੜੇ ਕੀਤੇ ਗਏ ਵਪਾਰੀ ਦੇ ਕੀਤੇ ਕਤਲ ਦੀ ਜ਼ਿੰਮੇਵਾਰੀ ਲਖਬੀਰ ਸਿੰਘ ਲੰਡਾ ਨੇ ਲਈ
12 ਅਕਤੂਬਰ – (ਪੰਜਾਬ ਡਾਇਰੀ) ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਵਿੱਚ ਪੈਂਦੇ ਪਿੰਡ ਰਸੂਲਪੁਰ ਚ ਕੱਪੜੇ ਦਾ ਕੰਮ ਕਰਨ ਵਾਲੇ ਗੁਰਜੰਟ ਸਿੰਘ ਦਾ ਬੀਤੇ ਦਿਨ 20 ਲੱਖ ਦੀ ਫਿਰੌਤੀ ਨਾ ਦੇਣ ਅਤੇ ਪੁਲਿਸ ਦੀ ਮੁਖਬਰੀ ਕਰਨ ਨੂੰ ਲੈ ਕੇ ਗੈਂਗਸਟਰਾਂ ਨੇ ਦਿਨ ਦਿਹਾੜੇ ਦੁਕਾਨ ਵਿੱਚ ਵੜ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਜਿਸ ਦੀ ਜ਼ਿਮੇਵਾਰੀ ਕੈਨੇਡਾ ਰਹਿੰਦੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਲਈ ਹੈ। ਉਸ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾਈ ਹੈ।
ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਫੇਸਬੁੱਕ ਉੱਤੇ ਪੋਸਟ ਪਾ ਕੇ ਲਿਖਿਆ ਹੈ ਕਿ ਗੁਰਜੰਟ ਪੁਲਿਸ ਨਾਲ ਮਿਲ ਗਿਆ ਸੀ, ਉਸ ਨੇ ਮੇਰੇ ਭਰਾ ਅਰਸ਼ਦੀਪ ਭੱਟੀ ਦੀ ਜ਼ਿੰਦਗੀ ਖਰਾਬ ਕੀਤੀ ਹੈ। ਉਸ ਨੇ (ਗੁਰਜੰਟ) ਪੁਲਿਸ ਫੋਰਸ ਜੁਆਇੰਨ ਕੀਤੀ ਹੋਈ ਸੀ। ਮੈਂ ਉਸ ਦੇ ਪਰਿਵਾਰ ਤੋਂ ਫਿਰੌਤੀ ਵੀ ਮੰਗੀ ਸੀ ਪਰ ਕਿਸੇ ਦੋਸਤ ਦੇ ਕਹਿਣ ‘ਤੇ ਉਸ ਨੂੰ ਬਿਨਾਂ ਪੈਸੇ ਲਏ ਛੱਡ ਦਿੱਤਾ ਸੀ, ਪਰ ਗੁਰਜੰਟ ਸਿੰਘ ਪੁਲਿਸ ਦਾ ਦਲਾਲ ਬਣ ਗਿਆ ਸੀ। ਅਸੀਂ ਕਿਸੇ ਵੀ ਦਲਾਲ ਨੂੰ ਨਹੀਂ ਬਖ਼ਸ਼ਾਂਗੇ। ਗੁਰਜੰਟ ਦਾ ਜੋ ਕੰਮ ਕੀਤਾ ਹੈ ਉਹ ਸ਼ਰੇਆਮ ਕੀਤਾ ਹੈ। ਪੁਲਿਸ ਆਪਣੀ ਕਾਰਵਾਈ ਕਰੇ। ਜੇਕਰ ਪੁਲਿਸ ਸਾਡੇ ਘਰਾਂ ‘ਚ ਜਾ ਕੇ ਕਿਸੇ ਨੂੰ ਤੰਗ ਕਰਦੀ ਹੈ ਤਾਂ ਆਉਣ ਵਾਲੇ ਸਮੇਂ ‘ਚ ਪੁਲਿਸ ਵਾਲਿਆਂ ਦੇ ਘਰ ਜਾਵਾਂਗੇ। ਲਖਬੀਰ ਸਿੰਘ ਲੰਡਾ ਨੇ ਪੁਲਿਸ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਪੁਲਿਸ ਨੇ ਸਾਡੇ 35-40 ਨੌਜਵਾਨਾਂ ਨੂੰ ਦਲਾਲਾਂ ਦੀ ਸ਼ਹਿ ‘ਤੇ ਜੇਲ੍ਹਾਂ ‘ਚ ਡੱਕ ਦਿੱਤਾ ਹੈ, ਜੋ ਬੇਕਸੂਰ ਹਨ।
ਉਧਰ ਪੁਲਿਸ ਅਧਿਕਾਰੀ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਸੋਸ਼ਲ ਮੀਡੀਆ ਉੱਤੇ ‘ਤੇ ਵਾਇਰਲ ਹੋਈ ਪੋਸਟ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕੋਈ ਮੁਲਜ਼ਮ ਹੈ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਨੇ ਕਿਹਾ ਹੈ ਕਿ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ।
ਸ਼ੁਰੂਆਤੀ ਜਾਂਚ ‘ਚ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਪੁਲਿਸ ਨੂੰ ਸ਼ੱਕ ਹੈ ਕਿ ਦੁਕਾਨ ਚਲਾਉਣ ਵਾਲੇ ਨੌਜਵਾਨ ਤੋਂ ਕੁਝ ਸ਼ਰਾਰਤੀ ਅਨਸਰ ਫਿਰੌਤੀ ਮੰਗ ਰਹੇ ਸਨ ਅਤੇ ਫਿਰੌਤੀ ਨਾ ਦੇਣ ਕਾਰਨ ਉਸ ਦਾ ਕਤਲ ਕੀਤਾ ਗਿਆ ਸੀ।ਮ੍ਰਿਤਕ ਗੁਰਜੰਟ ਦੇ ਪਿਤਾ ਨੇ ਪੁਲਿਸ ਦੇ ਸਾਹਮਣੇ ਇਹ ਵੀ ਦੋਸ਼ ਲਗਾਇਆ ਸੀ ਕਿ ਗੈਂਗਸਟਰ ਲੰਡਾ ਉਸ ਤੋਂ ਕਈ ਸਾਲਾਂ ਤੋਂ 200000 ਰੁਪਏ ਦੀ ਫਿਰੌਤੀ ਦੀ ਮੰਗ ਕਰ ਰਿਹਾ ਸੀ ਅਤੇ ਹਮੇਸ਼ਾ ਗੈਂਗਸਟਰ ਲੰਡਾ ਸਾਡੇ ਲੜਕੇ ਨੂੰ ਮਾਰਦਾ ਰਿਹਾ ਹੈ।