Image default
ਤਾਜਾ ਖਬਰਾਂ

Breaking – ਕੱਲ੍ਹ 24 ਜੁਲਾਈ ਤੋਂ ਬੰਦ ਵਿਰਾਸਤ-ਏ-ਖਾਲਸਾ, ਦਾਸਤਾਨ-ਏ-ਸ਼ਹਾਦਤ ਤੇ ਗੋਲਡਨ ਟੈਂਪਲ ਪਲਾਜ਼ਾ ਸੈਲਾਨੀਆਂ ਨਹੀਂ ਵੇਖ ਸਕਣਗੇ

Breaking – ਕੱਲ੍ਹ 24 ਜੁਲਾਈ ਤੋਂ ਬੰਦ ਵਿਰਾਸਤ-ਏ-ਖਾਲਸਾ, ਦਾਸਤਾਨ-ਏ-ਸ਼ਹਾਦਤ ਤੇ ਗੋਲਡਨ ਟੈਂਪਲ ਪਲਾਜ਼ਾ ਸੈਲਾਨੀਆਂ ਨਹੀਂ ਵੇਖ ਸਕਣਗੇ

ਸ੍ਰੀ ਅਨੰਦਪੁਰ ਸਾਹਿਬ, 23 ਜੁਲਾਈ – (ਪੰਜਾਬ ਡਾਇਰੀ) ਵਿਸ਼ਵ ਪ੍ਰਸਿੱਧ ਅਜਾਇਬ ਘਰਾਂ ‘ਚ ਸ਼ੁਮਾਰ ਹੋ ਚੁੱਕੇ ਵਿਰਾਸਤ-ਏ-ਖਾਲਸਾ, ਸ੍ਰੀ ਅਨੰਦਪੁਰ ਸਾਹਿਬ, ਦਾਸਤਾਨ-ਏ-ਸ਼ਹਾਦਤ, ਸ੍ਰੀ ਚਮਕੌਰ ਸਾਹਿਬ ਅਤੇ ਗੋਲਡਨ ਟੈਂਪਲ ਪਲਾਜ਼ਾ, ਅੰਮ੍ਰਿਤਸਰ 24 ਜੁਲਾਈ 2022 ਤੋਂ 1 ਅਗਸਤ 2022 ਤੱਕ ਛਮਾਹੀ ਰੱਖ-ਰਖਾਓ ਵਾਸਤੇ ਆਮ ਸੈਲਾਨੀਆਂ ਵਾਸਤੇ ਬੰਦ ਰੱਖੇ ਜਾਣਗੇ। ਇਸ ਲਈ ਇਨ੍ਹਾਂ ਅਜਾਇਬ ਘਰਾਂ ਨੂੰ ਵੇਖਣ ਆਉਣ ਵਾਲੇ ਸੈਲਾਨੀ 2 ਅਗਸਤ ਨੂੰ ਹੀ ਆਉਣ।
ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਾਲ ਵਿੱਚ ਦੋ ਵਾਰ ਜਨਵਰੀ ਮਹੀਨੇ ਦੇ ਅਖੀਰਲੇ ਹਫਤੇ ਵਿੱਚ ਅਤੇ ਜੁਲਾਈ ਮਹੀਨੇ ਦੇ ਅਖੀਰਲੇ ਹਫਤੇ ਵਿੱਚ ਵਿਰਾਸਤ-ਏ-ਖਾਲਸਾ, ਸ੍ਰੀ ਅਨੰਦਪੁਰ ਸਾਹਿਬ, ਦਾਸਤਾਨ-ਏ-ਸ਼ਹਾਦਤ, ਸ੍ਰੀ ਚਮਕੌਰ ਸਾਹਿਬ ਅਤੇ ਗੋਲਡਨ ਟੈਂਪਲ ਪਲਾਜ਼ਾ, ਅੰਮ੍ਰਿਤਸਰ ਨੂੰ ਉਨ੍ਹਾਂ ਜਰੂਰੀ ਮੁਰੰਮਤਾਂ ਤੇ ਰੱਖ-ਰਖਾਓ ਦੇ ਲਈ ਬੰਦ ਰੱਖਿਆ ਜਾਂਦਾ ਹੈ ਜੋ ਕਿ ਆਮ ਦਿਨਾਂ ਦੇ ਵਿੱਚ ਨਹੀਂ ਹੋ ਸਕਦੀਆਂ ਹਨ। ਇਸ ਕਰਕੇ ਇਹ ਅਗਾਊਂ ਸੂਚਨਾ ਦਿੱਤੀ ਜਾ ਰਹੀ ਹੈ ਕਿ ਕਿਸੇ ਸੈਲਾਨੀਆਂ ਨੂੰ ਕੋਈ ਮੁਸ਼ਕਿਲ ਦਰਪੇਸ਼ ਨਾ ਆਵੇ।ਜਦਕਿ 2 ਅਗਸਤ, 2022 ਤੋਂ ਇਹ ਸਾਰੇ ਅਜਾਇਬ ਘਰ ਆਮ ਦੀ ਤਰ੍ਹਾਂ ਸੈਲਾਨੀਆਂ ਵਾਸਤੇ ਖੋਲ ਦਿੱਤੇ ਜਾਣਗੇ।

Related posts

Breaking- ਪਿੰਡ ਦੇ ਲੋਕਾਂ ਉਪਰ ਲਾਠੀਚਾਰਜ ਕਰਦੇ ਨਜਰ ਪੁਲਿਸ ਮੁਲਾਜ਼ਮ

punjabdiary

Breaking- ਚੇਅਰਮੈਨ ਢਿੱਲਵਾਂ ਨੇ ਵਾਟਰ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਬੈਠਕ

punjabdiary

Breaking- News – CM ਭਗਵੰਤ ਮਾਨ ਨੇ ਸਿੰਘਾਪੁਰ ਦੇ ਨੈਸ਼ਨਲ ਇੰਸਟੀਚਿਊਟ ਆਫ਼ ਐਜੂਕੇਸ਼ਨ ਤੋਂ ਸਿਖਲਾਈ ਲੈਣ ਜਾ ਰਹੇ 30 ਪ੍ਰਿੰਸੀਪਲਾਂ ਦੇ ਦੂਜੇ ਬੈਚ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ

punjabdiary

Leave a Comment