Image default
About us ਤਾਜਾ ਖਬਰਾਂ

Breaking- ਖਤਰਨਾਕ ਪਿਟਬੁੱਲ ਦਾ ਆਤੰਕ, ਕਈ ਪਿੰਡਾਂ ਦੇ ਲੋਕਾਂ ਨੂੰ ਵੱਢਿਆ

Breaking- ਖਤਰਨਾਕ ਪਿਟਬੁੱਲ ਦਾ ਆਤੰਕ, ਕਈ ਪਿੰਡਾਂ ਦੇ ਲੋਕਾਂ ਨੂੰ ਵੱਢਿਆ

ਪਠਾਨਕੋਟ, 1 ਅਕਤੂਬਰ – ਪਿਟਬੁੱਲ ਨੇ ਪੰਜ ਪਿੰਡਾਂ ਦੇ 12 ਲੋਕਾਂ ਨੂੰ ਵੱਢ ਇਲਾਕੇ ‘ਚ ਦਹਿਸ਼ਤ ਮਚਾ ਦਿੱਤੀ, ਜਿਸ ਕਾਰਨ ਲੋਕ ਘਰਾਂ ਵਿਚੋਂ ਬਾਹਰ ਨਿਕਲਣ ਲੱਗੇ ਵੀ ਘਬਰਾ ਰਹੇ ਸਨ। 15 ਕਿਲੋਮੀਟਰ ਦੇ ਘੇਰੇ ਵਿਚ ਜੋ ਵੀ ਪਿਟਬੁੱਲ ਦੇ ਰਾਹ ਵਿੱਚ ਆਇਆ, ਉਸ ਨੂੰ ਜ਼ਖ਼ਮੀ ਕਰ ਦਿੱਤਾ। ਇਸ ਦੌਰਾਨ ਕਈ ਪਸ਼ੂਆਂ ਨੂੰ ਵੀ ਖੂੰਖਾਰ ਕੁੱਤੇ ਨੇ ਆਪਣਾ ਸ਼ਿਕਾਰ ਬਣਾਇਆ। ਜਦੋਂ ਸੇਵਾਮੁਕਤ ਕਪਤਾਨ ਉਪਰ ਹਮਲਾ ਹੋਇਆ ਤਾਂ ਉਸ ਨੇ ਹੋਰਾਂ ਲੋਕਾਂ ਦੀ ਮਦਦ ਨਾਲ ਕੁੱਤੇ ਦੀ ਡੰਡਿਆਂ ਨਾਲ ਕੁੱਟਮਾਰ ਕੀਤੀ। ਜ਼ਖ਼ਮੀਆਂ ਨੂੰ ਗੁਰਦਾਸਪੁਰ ਤੇ ਦੀਨਾਨਗਰ ਦੇ ਹਸਪਤਾਲਾਂ ‘ਚ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਪਿਟਬੁੱਲ ਨੇ ਕਈ ਪਿੰਡਾਂ ਦੇ ਲੋਕਾਂ ਨੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਕਈ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ । ਇਸ ਤੋਂ ਬਾਅਦ ਉਹ ਪਿੰਡ ਚੌਹਾਣਾ ਪਹੁੰਚਿਆ ਅਤੇ ਖੇਤਾਂ ‘ਚ ਸੈਰ ਕਰ ਰਹੇ ਫੌਜ ਦੇ ਸੇਵਾਮੁਕਤ ਕਪਤਾਨ ਸ਼ਕਤੀ ਸਲਾਰੀਆ ਉਪਰ ਹਮਲਾ ਕਰਕੇ ਉਸ ਦੀ ਬਾਂਹ ਤੋੜ ਦਿੱਤੀ। ਹਿੰਮਤ ਦਿਖਾਉਂਦੇ ਹੋਏ ਸਲਾਰੀਆ ਨੇ ਹੱਥ ਵਿੱਚ ਫੜੀ ਸੋਟੀ ਕੁੱਤੇ ਦੇ ਮੂੰਹ ਵਿੱਚ ਪਾ ਦਿੱਤੀ। ਫਿਰ ਪਿੰਡ ਦੇ ਲੋਕ ਉਥੇ ਪਹੁੰਚ ਗਏ ਅਤੇ ਸਲਾਰੀਆ ਨਾਲ ਮਿਲ ਕੇ ਕੁੱਤੇ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।

Related posts

ਅਡੀਸ਼ਨਲ ਸੈਸ਼ਨ ਜੱਜ ਜਗਦੀਪ ਸਿੰਘ ਮਾਰੂਕ ਗ. ਟਿੱਲਾ ਬਾਬਾ ਫ਼ਰੀਦ ਵਿਖੇ ਹੋਏ ਨਤਮਸਤਕ

punjabdiary

ਸਾਉਣੀ ਦੀਆਂ ਫਸਲਾਂ ਸਬੰਧੀ ਕਿਸਾਨ ਸਿਖਲਾਈ ਕੈਂਪ ਲਗਾਇਆ

punjabdiary

ਪਦਮ ਸ਼੍ਰੀ ਸੁਰਜੀਤ ਪਾਤਰ ਵੱਲੋਂ ‘ਕਲਮਾਂ ਦੇ ਰੰਗ’ ਪੰਜਾਬੀ ਸਾਹਿਤਕ ਮੈਗਜ਼ੀਨ ਦਾ ਪਲੇਠਾ ਅੰਕ ਲੋਕ ਅਰਪਣ

punjabdiary

Leave a Comment