Breaking- ਖਵਾਇਸ਼ਾਂ ਦੀ ਉਡਾਨ ਸਿਰਲੇਖ ਅਧੀਨ ਆਨਲਾਈਨ ਵੈਬੀਨਾਰ 28 ਮਾਰਚ ਨੂੰ
ਫੇਸਬੁੱਕ ਲਿੰਕ https://fb.me/e/3ix3c2VFE ਦੁਆਰਾ ਇਸ ਵੈਬੀਨਾਰ ਵਿੱਚ ਭਾਗ ਲੈ ਸਕਦੇ ਹਨ ਨੋਜਵਾਨ
ਫਰੀਦਕੋਟ, 21 ਮਾਰਚ – (ਪੰਜਾਬ ਡਾਇਰੀ) ਡਾਇਰੈਕਟਰ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਵਿਭਾਗ ਪੰਜਾਬ ਡਾ. ਦੀਪਤੀ ਉੱਪਲ ਦੇ ਦਿਸ਼ਾ ਨਿਰਦੇਸ਼ਾ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਡਾ. ਰੂਹੀ ਦੁੱਗ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਖਵਾਇਸ਼ਾਂ ਦੀ ਉਡਾਨ ਸਿਰਲੇਖ ਹੇਠ ਸੁਰੱਖਿਆ ਬਲਾਂ ਵਿੱਚ ਲੜਕੀਆਂ ਲਈ ਰੁਜਗਾਰ, ਮੌਕੇ ਅਤੇ ਚੁਣੌਤੀਆਂ ਵਿਸ਼ੇ ਤੇ ਮਿਤੀ 28 ਮਾਰਚ 2023 ਨੂੰ ਸਮਾਂ ਸਵੇਰੇ 11:00 ਵਜੇ ਆਨਲਾਈਨ ਵੈਬੀਨਾਰ ਕੀਤਾ ਜਾ ਰਿਹਾ ਹੈ। ਇਸ ਆਨਲਾਈਨ ਵੈਬੀਨਾਰ ਦੇ ਮੁੱਖ ਸਪੀਕਰ ਮੇਜਰ ਜਨਰਲ ਜਸਬੀਰ ਸਿੰਘ ਸੰਧੂ, ਆਈ.ਵੀ.ਐਸ.ਐਮ ਡਾਇਰੈਕਟਰ,ਮਾਈ ਭਾਗੋ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸੀਚਿਊਟ ਫਾਰ ਗਰਲਜ਼ ਹੋਣਗੇ। ਇਹ ਜਾਣਕਾਰੀ ਜਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਫਰੀਦਕੋਟ ਸ਼੍ਰੀ ਹਰਮੇਸ਼ ਕੁਮਾਰ ਨੇ ਦਿੱਤੀ।
ਇਸ ਸਬੰਧੀ ਹੋਰ ਵਧੇਰੇ ਜਾਣਕਾਰੀ ਦਿੰਦੇ ਉਨ੍ਹਾਂ ਕਿਹਾ ਕਿ ਇਸ ਆਨਲਾਈਨ ਵੈਬੀਨਾਰ ਦਾ ਸਮਾਂ ਡੇਢ ਘੰਟੇ ਦਾ ਹੋਵੇਗਾ। ਉਨ੍ਹਾਂ ਜਿਲ੍ਹਾ ਫਰੀਦਕੋਟ ਦੇ ਬੇਰੁਜ਼ਗਾਰ ਨੌਜਵਾਨ ਲੜਕੇ/ਲੜਕੀਆਂ ਨੂੰ ਅਪੀਲ ਕੀਤੀ ਕਿ ਇਸ ਆਨਲਾਈਨ ਵੈਬੀਨਾਰ ਵਿੱਚ ਆਪਣੇ ਚੰਗੇ ਕੈਰੀਅਰ ਸਬੰਧੀ ਅਗਵਾਈ(ਗਾਈਡੈਂਸ) ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਇਸ ਵੈਬੀਨਾਰ ਵਿੱਚ ਭਾਗ ਲੈਣ ਦੇ ਚਾਹਵਾਨ ਪ੍ਰਾਰਥੀ ਇਸ ਫੇਸਬੁੱਕ ਲਿੰਕ https://fb.me/e/3ix3c2VFE ਦੁਆਰਾ ਇਸ ਵੈਬੀਨਾਰ ਵਿੱਚ ਭਾਗ ਲੈ ਸਕਦੇ ਹਨ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 9988350193 ਤੇ ਸੰਪਰਕ ਕੀਤਾ ਜਾ ਸਕਦਾ ਹੈ।