Breaking- ਖੇਡਾਂ ਵਤਨ ਪੰਜਾਬ ਦੀਆਂ ਬਲਾਕ ਪੱਧਰੀ ਖੇਡਾਂ ਵਿੱਚ ਅੰ-21 ਅਤੇ 21 ਤੋਂ 40 ਸਾਲ ਦੇ ਖੇਡ ਮੁਕਾਬਲੇ ਹੋਏ
ਫਰੀਦਕੋਟ, 3 ਸਤੰਬਰ – (ਪੰਜਾਬ ਡਾਇਰੀ) ਖੇਡਾਂ ਵਤਨ ਪੰਜਾਬ ਦੀਆਂ ਤਹਿਤ ਖੇਡ ਵਿਭਾਗ ਫਰੀਦਕੋਟ ਵੱਲੋਂ ਬਲਾਕ ਪੱਧਰੀ ਖੇਡਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਅੱਜ ਬਲਾਕ ਪੱਧਰੀ ਖੇਡਾਂ ਵਿੱਚ ਅੰ-21 ਅਤੇ 21 ਤੋਂ 40 ਸਾਲ ਦੇ ਖੇਡ ਮੁਕਾਬਲੇ ਹੋਏ।ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਖੇਡ ਅਫਸਰ ਪਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ
ਬਲਾਕ ਫਰੀਦਕੋਟ ਦੇ ਖੇਡ ਮੁਕਾਬਲਿਆਂ ਵਿੱਚ ਖੋ-ਖੋ (ਲੜਕੇ) ਅੰ-21 ਦੀਆਂ 04 ਟੀਮਾਂ ਨੇ ਭਾਗ ਲਿਆ। ਜ਼ਿਨ੍ਹਾਂ ਵਿੱਚ ਜੀ.ਟੀ.ਬੀ ਮਹਿਮੂਆਣਾ ਨੇ ਪਹਿਲਾ ਸਥਾਨ, ਸ.ਸ.ਸ.ਸਕੂਲ ਚੰਦਬਾਜਾ ਦੀ ਟੀਮ ਨੇ ਦੂਜਾ ਸਥਾਨ, ਸ.ਸ.ਸ.ਸਕੂਲ ਸੰਧਵਾਂ ਦੀ ਟੀਮ ਨੇ ਤੀਜਾ ਸਥਾਨ ਅਤੇ ਸ.ਸ.ਸ.ਸਕੂਲ ਸਾਦਿਕ ਦੀ ਟੀਮ ਨੇ ਚੋਥਾ ਸਥਾਨ ਹਾਸਿਲ ਕੀਤਾ। ਗੇਮ ਟੱਗ ਆਫ ਵਾਰ ਅੰ-21 ਵਿੱਚ 02 ਲੜਕੀਆਂ ਅਤੇ 4 ਲੜਕਿਆਂ ਦੀ ਟੀਮਾਂ ਦੇ ਖੇਡ ਮੁਕਾਬਲੇ ਕਰਵਾਏ ਗਏ ,ਜ਼ਿਨ੍ਹਾਂ ਵਿੱਚ ਲੜਕਿਆਂ ਦੀ ਟੀਮ ਵਿੱਚ ਜੀ.ਟੀ.ਬੀ ਫਰੀਦਕੋਟ ਦੀ ਟੀਮ ਜੇਤੂ ਰਹੀ ਅਤੇ ਅੰ-21 ਵੂਮੈਨ ਵਿੱਚ ਸ.ਸ.ਸ.ਸਕੂਲ ਸੁਖਣਵਾਲਾ ਦੀ ਟੀਮ ਜੇਤੂ ਰਹੀ। ਕਬੱਡੀ ਨੈਸ਼ਨਲ ਸਟਾਈਲ ਵਿੱਚ ਅੰ-21 ਦੀਆਂ 05 ਟੀਮਾਂ (ਲੜਕੇ) ਅਤੇ ਅੰ-40 ਦੀਆਂ 1 ਟੀਮ ਲੜਕੇ ਅਤੇ 01 ਟੀਮ ਲੜਕੀਆਂ ਨੇ ਭਾਗ ਲਿਆ। ਕਬੱਡੀ ਸਰਕਲ ਸਟਾਈਲ ਵਿੱਚ ਅੰ-21 ਵਿੱਚ 04 ਟੀਮਾਂ (ਲੜਕਿਆਂ) ਦੇ ਖੇਡ ਮੁਕਾਬਲੇ ਕਰਵਾਏ ਗਏ। ਅੰ-40 ਕਬੱਡੀ ਸਰਕਲ ਸਟਾਈਲ ਵਿੱਚ 02 ਟੀਮਾਂ ਨੇ ਭਾਗ ਲਿਆ। ਫੁਟੱਬਾਲ ਅੰ-21 ਵਿੱਚ ਲੜਕੀਆਂ ਦੀ 01 ਟੀਮ ਅਤੇ ਲੜਕਿਆਂ ਦੀਆਂ 04 ਟੀਮਾਂ ਦੇ ਮੁਕਾਬਲੇ ਕਰਵਾਏ ਗਏ। ਅੰ-40 ਫੁੱਟਬਾਲ (ਲੜਕੇ) ਵਿੱਚ 01 ਟੀਮ ਨੇ ਭਾਗ ਲਿਆ। ਵਾਲੀਬਾਲ ਅੰ-21 ਵਿੱਚ 02 ਟੀਮਾਂ ਅਤੇ ਅੰ-40 ਵਿੱਚ 03 ਟੀਮਾਂ (ਲੜਕੇ) ਦੇ ਖੇਡ ਮੁਕਾਬਲੇ ਕਰਵਾਏ ਗਏ।ਇਸ ਤੋਂ ਇਲਾਵਾ 237 ਅਥਲੈਟਿਕਸ ਦੇ ਖਿਡਾਰੀਆਂ ਦੇ ਖੇਡ ਈਵੇਂਟ ਕਰਵਾਏ ਗਏ। ਫਰੀਦਕੋਟ ਬਲਾਕ ਦੇ ਕੁੱਲ 729 ਦੇ ਕਰੀਬ ਖਿਡਾਰੀ/ਖਿਡਾਰਨਾਂ ਨੇ ਉਕਤ ਉਮਰ ਵਰਗ ਵਿੱਚ ਭਾਗ ਲਿਆ।
ਬਲਾਕ ਕੋਟਕਪੂਰਾ ਦੀਆਂ ਖੇਡਾਂ ਵਿੱਚ ਅੱਜ ਐਡਵੋਕੇਟ ਸੰਦੀਪ ਸਿੰਘ ਬਰਾੜ (ਬਲਾਕ ਪ੍ਰਧਾਨ ਸੰਧਵਾਂ) ਅਤੇ ਸ਼੍ਰੀ ਗੁਰਦੀਪ ਸ਼ਰਮਾਂ (ਬਲਾਕ ਪ੍ਰਧਾਨ ਖਾਰਾ) ਨੇ ਮੁੱਖ ਮਹਿਮਾਨ ਵੱਜੋਂ ਸ਼ਿਰਕਤ ਕੀਤੀ । ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਅਥਲੈਟਿਕਸ ਅੰ-21 (ਲੜਕੇ/ਲੜਕੀਆਂ) ਵਿੱਚ 50 ਖਿਡਾਰੀ ਅਤੇ 21 ਤੋਂ 40 ਵਿੱਚ 29 ਖਿਡਾਰੀ ਅਤੇ 05 ਖਿਡਾਰਨਾਂ ਨੇ ਭਾਗ ਲਿਆ।ਖੋ -ਖੋ ਗੇਮ ਵਿੱਚ ਅੰ-21 ਵਿੱਚ ਲੜਕੇ/ਲੜਕੀਆਂ) ਦੀ 01-01 ਟੀਮ ਨੇ ਭਾਗ ਲਿਆ। ਟੱਗ ਆਫ ਵਾਰ ਵਿੱਚ ਅੰ-21 ਵਿੱਚ ਲੜਕਿਆਂ ਦੀਆਂ 06 ਟੀਮਾਂ ਨੇ ਭਾਗ ਲਿਆ।ਜਿਨ੍ਹਾਂ ਵਿੱਚ ਅੰ-21 (ਲੜਕੇ) ਦੀਆਂ ਟੀਮਾਂ ਵਿੱਚ ਡੀ.ਸੀ.ਐਮ.ਸ.ਸ.ਸਕੂਲ ਦੀ ਟੀਮ ਜੇਤੂ ਰਹੀ ਅਤੇ ਅੰ-21(ਗਰਲਜ ਵਿੱਚ ਰਿਸ਼ੀ ਸ.ਸ.ਸਕੂਲ ਕੋਟਕਪੂਰਾ ਦੀ ਟੀਮ ਜੇਤੂ ਰਹੀ। ਵਾਲੀਬਾਲ ਵਿੱਚ ਅੰ-21 ਵਿੱਚ 05 ਟੀਮਾਂ ਲੜਕੇ ਅਤੇ 04 ਟੀਮਾਂ ਲੜਕੀਆਂ ਦੇ ਮੈਚ ਕਰਵਾਏ ਗਏ। ਫੁੱਟਬਾਲ ਵਿੱਚ ਅੰ-21 ਵਿੱਚ 04 ਟੀਮਾਂ ਲੜਕੇ ਅਤੇ 21 ਤੋਂ 40 ਵਿੱਚ ਲੜਕਿਆਂ ਦੀਆਂ 03 ਟੀਮਾਂ ਦੇ ਮੈਚ ਕਰਵਾਏ ਗਏ। ਕਬੱਡੀ ਸਰਕਲ ਅਤੇ ਨੈਸ਼ਨਲ ਸਟਾਈਲ ਵਿੱਚ 04 ਟੀਮਾਂ (ਲੜਕੇ) ਅਤੇ 02 ਟੀਮਾਂ (ਲੜਕੀਆਂ) ਦੇ ਮੈਚ ਕਰਵਾਏ ਗਏ।ਬਲਾਕ ਕੋਟਕਪੂਰਾ ਵਿਖੇ ਅੱਜ ਅੰ-21 ਅਤੇ 21 ਤੋਂ 40 ਸਾਲ ਦੇ ਉਮਰ ਵਰਗ ਵਿੱਚ 600 ਦੇ ਕਰੀਬ ਖਿਡਾਰੀ/ਖਿਡਾਰਨਾਂ ਨੇ ਭਾਗ ਲਿਆ।
ਬਲਾਕ ਜੈਤੋ ਦੀਆਂ ਖੇਡਾਂ ਵਿੱਚ ਫੁੱਟਬਾਲ ਅੰ-40 ਦੀਆਂ 04 ਟੀਮਾਂ ਅਤੇ ਅੰ-21 ਦੀਆਂ 05 ਟੀਮਾਂ ਨੇ ਭਾਗ ਲਿਆ।ਇਨ੍ਹਾਂ ਖੇਡਾਂ ਵਿੱਚ ਅੰ-21 ਵਿੱਚ ਪਿੰਡ ਡੋਡ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕੀਤਾ। ਵਾਲੀਬਾਲ ਵਿੱਚ ਅੰ-21 (ਲੜਕੇ) ਦੀਆਂ 04 ਟੀਮਾਂ ਅਤੇ ਅੰ-21 (ਲੜਕੀਆਂ) ਦੀਆਂ 01 ਟੀਮ ਨੇ ਭਾਗ ਲਿਆ। ਅੰ-21 ਤੋਂ 40 ਵਿੱਚ (ਲੜਕਿਆਂ) ਦੀਆਂ 5 ਟੀਮਾਂ ਦੇ ਖੇਡ ਮੁਕਾਬਲੇ ਕਰਵਾਏ ਗਏ।ਵਾਲੀਬਾਲ 21 ਤੋਂ 40 ਸਾਲ (ਲੜਕਿਆਂ) ਵਿੱਚ ਜੈਤੋ ਦੀ ਟੀਮ ਜੇਤੂ ਰਹੀ ਅਤੇ ਵਾਲੀਬਾਲ (ਲੜਕੀਆਂ) ਵਿੱਚ ਵਾਲੀਬਾਲ ਕੋਚਿੰਗ ਸੈਂਟਰ ਜੈਤੋ ਦੀ ਟੀਮ ਜੇਤੂ ਰਹੀ। ਅਥਲੈਟਿਕਸ ਵਿੱਚ ਅੰ-21 ਵਿੱਚ 52 ਖਿਡਾਰੀ ਅਤੇ ਅੰ-21 ਤੋਂ 40 ਵਿੱਚ 52 ਖਿਡਾਰੀਆਂ ਦੇ ਵੱਖ-ਵੱਖ ਈਵੇਂਟ ਕਰਵਾਏ ਗਏ। ਗੇਮ ਰੱਸਾ ਕੱਸੀ ਵਿੱਚ ਉਮਰ ਵਰਗ 21 ਤੋਂ 40 ਵਿੱਚ 12 ਖਿਡਾਰੀਆਂ ਨੇ ਭਾਗ ਲਿਆ। ਕਬੱਡੀ ਸਰਕਲ ਅਤੇ ਨੈਸ਼ਨਲ ਸਟਾਈਲ ਵਿੱਚ ਅੰ-21 ਅਤੇ 21 ਤੋਂ 40 ਵਿੱਚ 04-04 ਟੀਮਾਂ ਨੇ ਭਾਗ ਲਿਆ। ਕਬੱਡੀ ਨੈਸ਼ਨਲ ਵਿੱਚ ਜੇਤੂ ਦੀ ਟੀਮ ਜੇਤੂ ਰਹੀ।ਗੇਮ ਖੋ-ਖੋ ਵਿੱਚ ਅੰ-21 ਦੀਆਂ 02 ਟੀਮਾਂ (ਲੜਕੇ) ਅਤੇ ਅੰ-21 ਲੜਕੀਆਂ ਦੀ 01 ਟੀਮ ਨੇ ਭਾਗ ਲਿਆ।ਉਕਤ ਗੇਮਾਂ ਦੇ ਕੁੱਲ 750 ਖਿਡਾਰੀ/ਖਿਡਾਰਨਾਂ ਨੇ ਭਾਗ ਲਿਆ।