Image default
ਖੇਡਾਂ ਤਾਜਾ ਖਬਰਾਂ

Breaking- ਖੇਡਾਂ ਵਤਨ ਪੰਜਾਬ ਦੀਆਂ 2022

Breaking- ਖੇਡਾਂ ਵਤਨ ਪੰਜਾਬ ਦੀਆਂ 2022

ਅੰਡਰ 14 ਉਮਰ ਵਰਗ ਲੜਕੀਆਂ ਦੇ ਵਾਲੀਬਾਲ ਤੇ ਕੁਸ਼ਤੀ ਮੁਕਾਬਲੇ ਹੋਏ
ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਖੇਡ ਵਿਭਾਗ ਦੇ ਯੋਗ ਪ੍ਰਬੰਧਾਂ ਹੇਠ ਸੁਚੱਜੇ ਢੰਗ ਨਾਲ ਚੱਲ ਰਹੇ ਹਨ ਮੁਕਾਬਲੇ

ਫਰੀਦਕੋਟ, 17 ਅਕਤੂਬਰ – (ਪੰਜਾਬ ਡਾਇਰੀ) ਪੰਜਾਬ ਸਰਕਾਰ, ਖੇਡ ਵਿਭਾਗ ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2022 ਰਾਜ ਪੱਧਰੀ ਖੇਡ ਮੁਕਾਬਲੇ ਗੇਮ ਵਾਲੀਬਾਲ (ਲੜਕੇ- ਲੜਕੀਆਂ) ਅਤੇ ਕੁਸਤੀ (ਲੜਕੇ-ਲੜਕੀਆਂ) ਮਿਤੀ 16-10-2022 ਤੋ 22-10-2022 ਤੱਕ ਨਹਿਰੂ ਸਟੇਡੀਅਮ, ਫਰੀਦਕੋਟ ਵਿਖੇ ਸੁਚੱਜੇ ਢੰਗ ਨਾਲ ਕਰਵਾਏ ਜਾ ਰਹੇ ਹਨ। ਜਿਸ ਵਿੱਚ ਸਮੂਹ ਜਿਲ੍ਹਿਆਂ ਦੇ ਜਿਲ੍ਹਾ ਜੇਤੂ ਖਿਡਾਰੀ/ਖਿਡਾਰਨਾਂ ਉਮਰ ਵਰਗ ਅੰਡਰ-14,ਅੰਡਰ-17, ਅੰਡਰ-21, 21 ਤੋ 40,41 ਤੋ 50 ਅਤੇ 50 ਸਾਲ ਤੋ ਵੱਧ ਉਮਰ ਤੱਕ ਭਾਗ ਦੇ ਲੈ ਰਹੇ ਹਨ।ਇਹ ਜਾਣਕਾਰੀ ਜਿਲਾ ਖੇਡ ਅਫਸਰ ਸ. ਪਰਮਿੰਦਰ ਸਿੰਘ ਨੇ ਦਿੱਤੀ ।
ਵਾਲੀਬਾਲ ਅੰਡਰ-14 ਮੈਚ ਦੇ ਨਤੀਜਿਆਂ ਬਾਰੇ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆਂ ਕਿ ਲੜਕੀਆਂ ਦੇ ਖੇਡ ਮੁਕਾਬਲਿਆਂ ਵਿੱਚ ਪਹਿਲੇ ਰਾਊਡ ਦੇ ਮੁਕਾਬਲੇ ਵਿੱਚ ਜਿਲ੍ਹਾ ਸੰਗਰੂਰ ਨੇ ਲੁਧਿਆਣਾ ਨੂੰ 2-0 ਦੇ ਫਰਕ ਨਾਲ ਹਰਾਇਆ, ਜਿਲ੍ਹਾ ਫਾਜਿਲਕਾ ਨੇ ਜਿਲ੍ਹਾ ਮੋਗਾ ਨੂੰ 2-1 ਦੇ ਫਰਕ ਨਾਲ ਹਰਾਇਆ, ਜਿਲ੍ਹਾ ਮਾਨਸਾ ਨੇ ਜਿਲ੍ਹਾ ਬਰਨਾਲਾ ਨੂੰ 2-0 ਦੇ ਫਰਕ ਨਾਲ ਹਰਾਇਆ, ਜਿਲ੍ਹਾ ਤਰਨਤਾਰਨ ਨੇ ਜਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ 2-0 ਦੇ ਫਰਕ ਨਾਲ ਹਰਾਇਆ। ਦੂਜੇ ਰਾਉਡ ਵਿੱਚ ਜਿਲ੍ਹਾ ਫਰੀਦਕੋਟ ਨੇ ਜਿਲ੍ਹਾ ਰੋਪੜ ਨੂੰ 2-0 ਦੇ ਫਰਕ ਨਾਲ ਹਰਾਇਆ, ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਜਿਲ੍ਹਾ ਗੁਰਦਾਸਪੁਰ ਨੂੰ 2-0 ਦੇ ਫਰਕ ਨਾਲ ਹਰਾਇਆ, ਜਿਲ੍ਹਾ ਜਲੰਧਰ ਨੇ ਜਿਲ੍ਹਾ ਮਲੇਰਕੋਟਲਾ ਨੂੰ 2-0 ਦੇ ਫਰਕ ਨਾਲ ਹਰਾਇਆ, ਜਿਲ੍ਹਾ ਹੁਸ਼ਿਆਰਪੁਰ ਨੇ ਜਿਲ੍ਹਾ ਬਠਿੰਡਾ ਨੂੰ 2-0 ਦੇ ਫਰਕ ਨਾਲ ਹਰਾਇਆ, ਜਿਲ੍ਹਾ ਮੋਹਾਲੀ ਨੇ ਜਿਲ੍ਹਾ ਫਤਿਹਗੜ ਸਾਹਿਬ ਨੂੰ 2-0 ਦੇ ਫਰਕ ਨਾਲ ਹਰਾਇਆ, ਜਿਲ੍ਹਾ ਸੰਗਰੂਰ ਨੇ ਜਿਲ੍ਹਾ ਪਟਿਆਲਾ ਨੂੰ 2-1 ਦੇ ਫਰਕ ਨਾਲ ਹਰਾਇਆ, ਜਿਲ੍ਹਾ ਫਾਜਿਲਕਾ ਨੇ ਜਿਲ੍ਹਾ ਫਿਰੋਜਪੁਰ ਨੂੰ 2-0 ਦੇ ਫਰਕ ਨਾਲ ਹਰਾਇਆ,ਜਿਲ੍ਹਾ ਤਰਨਤਾਰਨ ਨੇ ਜਿਲ੍ਹਾ ਮਾਨਸਾ ਨੂੰ 2-0 ਦੇ ਫਰਕ ਨਾਲ ਹਰਾਇਆ। ਤੀਸਰੇ ਰਾਊਡ ਵਿੱਚ ਜਿਲ੍ਹਾ ਫਰੀਦਕੋਟ ਨੇ ਜਿਲ੍ਹਾ ਫਾਜਿਲਕਾ ਨੂੰ 2-0 ਦੇ ਫਰਕ ਨਾਲ ਹਰਾਇਆ,ਜਿਲ੍ਹਾ ਜਲੰਧਰ ਨੇ ਜਿਲ੍ਹਾ ਮੋਹਾਲੀ ਨੂੰ 2-0 ਦੇ ਫਰਕ ਨਾਲ ਹਰਾਇਆ, ਜਿਲ੍ਹਾ ਹੁਸ਼ਿਆਰਪੁਰ ਨੇ ਜਿਲ੍ਹਾ ਤਰਨਤਾਰਨ ਨੂੰ 2-0 ਦੇ ਫਰਕ ਨਾਲ ਹਰਾਇਆ ।ਕੁਸ਼ਤੀ ਅੰਡਰ-14 ਲੜਕੀਆਂ ਦੇ ਮੁਕਾਬਲੇ ਵਿੱਚ 30 ਕਿਲੋ ਭਾਰ ਵਰਗ ਵਿੱਚ ਜੈਸਮੀਨ ਮਡਾਕ ਜਿਲ੍ਹਾ ਮੋਹਾਲੀ ਨੇ ਪਹਿਲਾ ਸਥਾਨ, ਸੁਖਪ੍ਰੀਤ ਕੌਰ ਜਿਲ੍ਹਾ ਬਠਿੰਡਾ ਨੇ ਦੂਸਰਾ ਸਥਾਨ ਹਾਸਿਲ ਕੀਤਾ। 33 ਕਿਲੋ ਭਾਰ ਵਰਗ ਵਿੱਚ ਹਰਮਨ ਜਿਲ੍ਹਾ ਫਰੀਦਕੋਟ ਨੇ ਪਹਿਲਾ ਸਥਾਨ ਅਤੇ ਅਮਨਜੋਤ ਕੌਰ ਜਿਲ੍ਹਾ ਬਰਨਾਲਾ ਨੇ ਦੂਸਰਾ ਸਥਾਨ ਹਾਸਿਲ ਕੀਤਾ। 36 ਕਿਲੋ ਭਾਰ ਵਰਗ ਵਿੱਚ ਨਵਦੀਪ ਕੌਰ ਜਿਲ੍ਹਾ ਸੰਗਰੂਰ ਨੇ ਪਹਿਲਾ ਸਥਾਨ ਅਤੇ ਕੋਮਲ ਕੌਰ ਜਿਲ੍ਹਾ ਪਟਿਆਲਾ ਨੇ ਦੂਸਰਾ ਸਥਾਨ ਹਾਸਿਲ ਕੀਤਾ। 39 ਕਿਲੋ ਭਾਰ ਵਰਗ ਵਿੱਚ ਸੁਨੀਤਾ ਦੇਵੀ ਜਿਲ੍ਹਾ ਪਟਿਆਲਾ ਨੇ ਪਹਿਲਾ ਸਥਾਨ ਅਤੇ ਰੂਸੀ ਜਿਲ੍ਹਾ ਸੰਗਰੂਰ ਨੇ ਦੂਸਰਾ ਸਥਾਨ ਹਾਸਿਲ ਕੀਤਾ।

Advertisement

Related posts

Breaking-ਵੱਧ ਤੋਂ ਵੱਧ ਦੁਕਾਨਾਂ ਤੇ ਵਿਕਰੀ ਲਈ ਸਕੂਲ ਦੀਆਂ ਕਿਤਾਬਾਂ ਮੁਹੱਈਆ ਕਰਵਾਉਣ ਸਕੂਲ ਮੁੱਖੀ- ਤੁਸ਼ਿਤਾ ਗੁਲਾਟੀ

punjabdiary

ਵਧਦੇ ਤਾਪਮਾਨ ਕਾਰਨ ਦਸੰਬਰ ਮਹੀਨੇ ਬੀਜੀ ਕਣਕ ਨੂੰ ਅਖੀਰਲਾ ਪਾਣੀ ਲਾਇਆ ਜਾਵੇ- ਡਿਪਟੀ ਕਮਿਸ਼ਨਰ

punjabdiary

Breaking- ਦੁਬਾਰਾ ਫਿਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵਿਦੇਸ਼ ਯਾਤਰਾ ਤੇ ਨਿਕਲੇ

punjabdiary

Leave a Comment