Breaking- ਖੇਡਾਂ ਵਤਨ ਪੰਜਾਬ ਦੀਆਂ 2022, ਅੱਜ ਹੋਣਗੇ ਫੁੱਟਬਾਲ,ਕਬੱਡੀ, ਖੋ-ਖੋ, ਹੈਂਡਬਾਲ, ਹਾਕੀ, ਗੱਤਕਾ ਆਦਿ ਮੁਕਾਬਲੇ
ਫਰੀਦਕੋਟ, 12 ਸਤੰਬਰ – (ਪੰਜਾਬ ਡਾਇਰੀ) ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਰਾਜ ਵਿਆਪੀ ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਜਿਲਾ ਪੱਧਰੀ ਖੇਡ ਮੁਕਾਬਲੇ 12 ਤੋਂ 18 ਸਤੰਬਰ 2022 ਤੱਕ ਫਰੀਦਕੋਟ ਵਿਖੇ ਹੋ ਰਹੇ ਹਨ। ਇਹ ਜਾਣਕਾਰੀ ਜਿਲਾ ਖੇਡ ਅਫਸਰ ਸ. ਪਰਮਿੰਦਰ ਸਿੰਘ ਸਿੱਧੂ ਨੇ ਦਿੱਤੀ।
ਜਿਲ੍ਹਾਂ ਖੇਡ ਅਫਸਰ ਨੇ ਦੱਸਿਆਂ ਕਿ ਇਨ੍ਹਾਂ ਜਿਲਾ ਪੱਧਰੀ ਖੇਡਾਂ ਵਿੱਚ ਅੰਡਰ 14, ਅੰਡਰ 17, ਅੰਡਰ 21 ਅਤੇ ਅੰਡਰ 21-40 ਸਾਲ ਉਮਰ ਵਰਗ ਦੇ ਖੇਡ ਮੁਕਾਬਲੇ ਕਰਵਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਰਗਾਂ ਦੇ ਫੁੱਟਬਾਲ ਮੁਕਾਬਲੇ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ , ਕਬੱਡੀ (ਨੈਸ਼ਨਲ ਸਟਾਈਲ), ਕਬੱਡੀ (ਸਰਕਲ ਸਟਾਈਲ) ਨਹਿਰੂ ਸਟੇਡੀਅਮ ਫਰੀਦਕੋਟ ਵਿਖੇ, ਖੋ-ਖੋ ਮੁਕਾਬਲੇ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ ਵਿਖੇ, ਹੈਂਡਬਾਲ ਮੁਕਾਬਲੇ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ, ਗੱਤਕਾ ਮੁਕਾਬਲੇ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ, ਹਾਕੀ ਮੁਕਾਬਲੇ ਐਸਟ੍ਰੋ ਟਰਫ ਹਾਕੀ ਸਟੇਡੀਅਮ ਫਰੀਦਕੋਟ, ਉਪਰੋਕਤ ਹੀ ਉਮਰ ਵਰਗ ਦੇ ਬਾਸਕਿਟਬਾਲ ਮੁਕਾਬਲੇ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ, ਕੁਸ਼ਤੀ ਮੁਕਾਬਲੇ ਰੈਸਲਿੰਗ ਹਾਲ ਫਰੀਦਕੋਟ ਵਿਖੇ, ਤੈਰਾਕੀ ਮੁਕਾਬਲੇ ਸਰਕਾਰੀ ਬ੍ਰਿਜਿੰਦਰਾ ਕਾਲਜ ਫਰੀਦਕੋਟ, ਟੇਬਲ ਟੈਨਿਸ ਮੁਕਾਬਲੇ ਸਰਕਾਰੀ ਬਲਬੀਰ ਸੀਨੀਅਰ ਸੈਕੰਡਰੀ ਸਕੂਲ ਫਰੀਦਕੋਟ, ਵਾਲੀਬਾਲ ਮੁਕਾਬਲੇ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ, ਇਸੇ ਤਰ੍ਹਾਂ ਉਪਰੋਕਤ ਉਮਰ ਵਰਗੇ ਦੇ ਬੈਡਮਿੰਟਨ ਮੁਕਾਬਲੇ ਬੈਡਮਿੰਟਨ ਹਾਲ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ, ਐਥਲੈਟਿਕਸ ਮੁਕਾਬਲੇ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਹੋਣਗੇ।
ਜਿਲਾ ਖੇਡ ਅਫਸਰ ਸ. ਪਰਮਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਕਿਸੇ ਵੀ ਤਰ੍ਹਾ ਦੀ ਜਾਣਕਾਰੀ ਲਈ ਜਿਲਾ ਹੈਲਪ ਲਾਈਨ ਨੰਬਰ 84376-58825 ਤੇ ਸੰਪਰਕ ਕੀਤਾ ਜਾ ਸਕਦਾ ਹੈ।