Image default
ਖੇਡਾਂ ਤਾਜਾ ਖਬਰਾਂ

Breaking- ਖੇਡਾਂ ਵਤਨ ਪੰਜਾਬ ਦੀਆਂ – 2022, ਜਿਲ੍ਹਾ ਪੱਧਰ ਖੇਡ ਟੂਰਨਾਮੈਂਟ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ 12 ਤੋ 18 ਸਤੰਬਰ 2022 ਤੱਕ

Breaking- ਖੇਡਾਂ ਵਤਨ ਪੰਜਾਬ ਦੀਆਂ – 2022, ਜਿਲ੍ਹਾ ਪੱਧਰ ਖੇਡ ਟੂਰਨਾਮੈਂਟ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ 12 ਤੋ 18 ਸਤੰਬਰ 2022 ਤੱਕ

-ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ 12 ਸਤੰਬਰ ਨੂੰ ਕਰਨਗੇ।

ਫ਼ਰੀਦਕੋਟ, 10 ਸਤੰਬਰ – (ਪੰਜਾਬ ਡਾਇਰੀ) ਜਿਲ੍ਹਾ ਖੇਡ ਅਫਸਰ, ਫਰੀਦਕੋਟ ਸ. ਪਰਮਿੰਦਰ ਸਿੰਘ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਡ ਵਿਭਾਗ ਪੰਜਾਬ ਅਤੇ ਜਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2022 ਤਹਿਤ ਜਿਲ੍ਹਾ ਪੱਧਰ ਖੇਡ ਟੂਰਨਾਮੈਂਟ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਕਰਵਾਇਆ ਜਾ ਰਿਹਾ ਹੈ।ਇਸ ਟੂਰਨਾਮੈਂਟ ਦੇ ਮੁਕਾਬਲੇ ਮਿਤੀ 12 ਤੋ 18 ਸਤੰਬਰ 2022 ਤੱਕ ਕਰਵਾਏ ਜਾਣਗੇ।ਜਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ 12 ਸਤੰਬਰ ਨੂੰ ਕਰਨਗੇ।
ਇਸ ਖੇਡ ਮੇਲੇ ਦਾ ਮੁੱਖ ਉਦੇਸ ਖੇਡਾਂ ਦੇ ਪੱਧਰ ਨੂੰ ਹੋਰ ਉੱਚਾ ਚੁੱਕਣਾ, ਪ੍ਰਤਿਭਾ ਅਤੇ ਹੁਨਰ ਦੀ ਭਾਲ ਕਰਨੀ, ਭਾਈਚਾਰਾ ਅਤੇ ਸਦਭਾਵਨਾ ਪੈਦਾ ਕਰਨੀ, ਵੱਧ ਤੋ ਵੱਧ ਲੋਕਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨਾ ਹੋਵੇਗਾ।ਸਮੂਹ ਬਲਾਕਾਂ ਵਿੱਚ ਕਰਵਾਈਆਂ ਗਈਆਂ ਗੇਮਾਂ ਐਥਲੈਟਿਕਸ, ਖੋਹ-ਖੋਹ, ਕਬੱਡੀ(ਨ ਸ),ਕਬੱਡੀ(ਸ ਸ) ਵਾਲੀਬਾਲ, ਫੁੱਟਬਾਲ ਵਿੱਚੋ ਪਹਿਲੀਆਂ ਚਾਰ ਜੇਤੂ ਟੀਮਾਂ ਹੀ ਜਿਲ੍ਹਾ ਪੱਧਰ ਵਿੱਚ ਭਾਗ ਲੈ ਸਕਣਗੀਆਂ।
ਇਸ ਤੋ ਇਲਾਵਾ ਗੇਮ ਬਾਸਕਿਟਬਾਲ, ਹੈਂਡਬਾਲ, ਟੇਬਲ ਟੈਨਿਸ, ਕੁਸ਼ਤੀ ,ਹਾਕੀ, ਗਤਕਾ, ਤੈਰਾਕੀ ਅਤੇ ਬੈਡਮਿੰਟਨ ਗੇਮਾਂ ਦੀਆਂ ਟੀਮਾਂ ਸਿੱਧਾ ਜਿਲ੍ਹਾ ਪੱਧਰ ਵਿੱਚ ਭਾਗ ਲੈਣਗੀਆਂ।
ਬਾਕੀ ਬਚਦੀਆਂ ਗੇਮਾਂ ਸਾਫਟਬਾਲ, ਜੂੱਡੋ, ਰੋਲਰ ਸਕੇਟਿੰਗ, ਕਿੱਕ ਬਾਕਸਿੰਗ, ਨੈੱਟਬਾਲ , ਪਾਵਰ ਲਿਫਟਿੰਗ, ਲਾਅਨ ਟੇਨਿਸ, ਬਾਕਸਿੰਗ, ਅਤੇ ਵੇਟ ਲਿਫਟਿੰਗ, ਸ਼ੂਟਿੰਗ ਅਤੇ ਚੈੱਸ ਗੇਮਾਂ ਲਈ ਸਿੱਧਾ ਸਟੇਟ ਪੱਧਰ ਟੂਰਨਾਮੈਂਟ ਵਿੱਚ ਭਾਗ ਲੈਣ ਲਈ ਟ੍ਰਾਇਲ ਮਿਤੀ 28-09-2022 ਨੂੰ ਸਵੇਰੇ 09:30 ਵਜੇ ਨਹਿਰੂ ਸਟੇਡੀਅਮ ਫਰੀਦਕੋਟ ਵਿਖੇ ਰੱਖੇ ਗਏ ਹਨ।
ਜਿਲ੍ਹਾ ਪੱਧਰੀ ਗੇਮਾਂ ਵਿੱਚ ਉਮਰ ਵਰਗ ਅੰਡਰ14,ਅੰਡਰ-17,ਅੰਡਰ-21, 21 ਤੋ 40, 40 ਤੋ 50 ਅਤੇ 50 ਤੋ ਵੱਧ ਉਮਰ ਤੱਕ ਦੇ ਖਿਡਾਰੀ/ਖਿਡਾਰਨਾਂ ਭਾਗ ਲੈ ਸਕਦੇ ਹਨ।
ਮਿਤੀ 12/09/2022 ਤੋ 13/09/2022 ਤੱਕ ਅੰਡਰ: 14 (ਲੜਕੇ-ਲੜਕੀਆਂ) ਦੇ ਖੇਡ ਮੁਕਾਬਲੇ ਕਰਵਾਏ ਜਾਣਗੇ, ਮਿਤੀ 14/09/2022 ਤੋ 15/09/2022 ਤੱਕ ਉਮਰ ਵਰਗ ਅੰਡਰ-17 (ਲੜਕੇ-ਲੜਕੀਆਂ) ਦੇ ਖੇਡ ਮੁਕਾਬਲੇ ਹੋਣਗੇ ਅਤੇ ਮਿਤੀ 16/09/2022 ਤੋ 17/09/2022 ਤੱਕ ਅੰਡਰ-21 ਸਾਲ ਅਤੇ 21 ਤੋ 40 ਸਾਲ ਤੱਕ (ਲੜਕੇ-ਲੜਕੀਆਂ) (ਮਹਿਲਾ-ਪੁਰਸ਼) ਦੇ ਮੁਕਾਬਲੇ ਕਰਵਾਏ ਜਾਣਗੇ, ਮਿਤੀ 18/09/2022 ਨੂੰ ਉਮਰ ਵਰਗ 41 ਤੋ 50 ਸਾਲ ਅਤੇ 50 ਸਾਲ ਤੋ ਵੱਧ ਉਮਰ ਵਿੱਚ (ਮਹਿਲਾ-ਪੁਰਸ਼) ਅਤੇ ਪੈਰਾ ਅਥਲੀਟ ਦੇ ਖੇਡ ਮੁਕਾਬਲੇ ਕਰਵਾਏ ਜਾਣਗੇ। ਇਹ ਟੂਰਨਾਂਮੈਂਟ ਨਹਿਰੂ ਸਟੇਡੀਅਮ ਫਰੀਦਕੋਟ, ਸਰਕਾਰੀ ਬ੍ਰਿਜਿੰਦਰਾ ਕਾਲਜ, ਫਰੀਦਕੋਟ ਅਤੇ ਸਰਕਾਰੀ ਬਲਬੀਰ ਸਕੂਲ ਫਰੀਦਕੋਟ ਵਿਖੇ ਕਰਵਾਏ ਜਾ ਰਹੇ ਹਨ।
ਖਿਡਾਰੀਆਂ ਦੀ ਆਨਲਾਈਨ ਰਜਿਸਟਰੇਸ਼ਨ ਮਿਤੀ 08-09-2022 ਤੱਕ ਕੀਤੀ ਜਾ ਚੁੱਕੀ ਹੈ। ਆਫਲਾਈਨ ਐਂਟਰੀ ਲਈ ਖਿਡਾਰੀ ਆਪਣਾ ਪ੍ਰੋਫਾਰਮਾ ਸਕੂਲ ਪ੍ਰਿੰਸੀਪਲ/ਸਰਪੰਚ/ਐੱਮ ਸੀ /ਕਲੱਬ ਪ੍ਰਧਾਨ ਪਾਸੋ ਤਸਦੀਕ ਕਰਵਾ ਕੇ ਸਬੰਧਤ ਖੇਡ ਸਥਾਨ ਤੇ ਜਮ੍ਹਾ ਕਰਵਾਉਣਗੇ।ਇਹ ਪ੍ਰੋਫਾਰਮਾ ਦਫਤਰ ਜਿਲ੍ਹਾ ਖੇਡ ਅਫਸਰ ਫਰੀਦਕੋਟ ਤੋ ਪ੍ਰਾਪਤ ਕੀਤਾ ਜਾ ਸਕਦਾ ਹੈ। ਟੂਰਨਾਮੈਂਟ ਸਥਾਨ ਤੇ ਉਮਰ ਦੇ ਸਬੂਤ ਵਜੋ ਖਿਡਾਰੀ ਆਪਣਾ ਅਧਾਰ ਕਾਰਡ ਨਾਲ ਲੈ ਕੇ ਆਉਣ।

Advertisement

Related posts

ਸਰਕਾਰ ਤੇ ਕਿਸਾਨਾਂ ਦੀ ਮੀਟਿੰਗ ਐਨ ਮੌਕੇ ਤੇ ਹੋਈ ਰੱਦ

punjabdiary

Breaking- ਜਿਲਾ ਵਿਕਾਸ ਕੁਆਰਡੀਨੇਸ਼ਨ ਅਤੇ ਮੋਨੀਟਰਿੰਗ ਕਮੇਟੀ (ਦਿਸ਼ਾ) ਦੀ ਮੀਟਿੰਗ ਹੋਈ

punjabdiary

Big News-ਡੇਢ ਕਰੋੜ ਦੀ ਵੱਡੀ ਲੁੱਟ ਕਰਨ ਤੇ ਗੋਲੀਆਂ ਮਾਰਨ ਵਾਲੇ ਮੁਲਜ਼ਮਾਂ ‘ਚੋਂ 3 ਪੁਲਿਸ ਅੜਿੱਕੇ

punjabdiary

Leave a Comment