Image default
ਤਾਜਾ ਖਬਰਾਂ

Breaking- ਖੇਤੀ ਵਸਤਾਂ ਦੀ ਨਿਰਵਿਘਨ ਸਪਲਾਈ ਸਬੰਧੀ ਡੀਲਰਾਂ ਨਾਲ ਮੀਟਿੰਗ

Breaking- ਖੇਤੀ ਵਸਤਾਂ ਦੀ ਨਿਰਵਿਘਨ ਸਪਲਾਈ ਸਬੰਧੀ ਡੀਲਰਾਂ ਨਾਲ ਮੀਟਿੰਗ

ਫਰੀਦਕੋਟ, 22 ਅਕਤੂਬਰ – (ਪੰਜਾਬ ਡਾਇਰੀ) ਮੁੱਖ ਖੇਤੀਬਾੜੀ ਅਫਸਰ ਡਾ ਕਰਨਜੀਤ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਸਮੂਹ ਜ਼ਿਲ੍ਹਾ ਜ਼ਿਲ੍ਹੇ ਦੇ ਡੀਲਰਾਂ ਨਾਲ ਮੀਟਿੰਗ ਕੀਤੀ ਗਈ| ਇਸ ਮੀਟਿੰਗ ਵਿਚ ਡਾ ਕਰਨਜੀਤ ਸਿੰਘ ਗਿੱਲ ਨੇ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਕਿ ਉੱਤਮ ਕਿਸਮ ਦੇ ਬੀਜ ,ਖਾਦਾਂ ਅਤੇ ਦਵਾਈਆਂ ਹੀ ਕਿਸਾਨਾਂ ਨੂੰ ਦਿੱਤੀਆਂ ਜਾਣ ਅਤੇ ਕਿਸੇ ਵੀ ਕਿਸਮ ਦੀ ਕਾਲਾਬਾਜ਼ਾਰੀ ਨਾ ਕੀਤੀ ਜਾਵੇ,ਜੇਕਰ ਕੋਈ ਵੀ ਡੀਲਰ ਅਜਿਹਾ ਕਰਦਾ ਪਾਇਆ ਗਿਆ ਤਾਂ ਐਕਟ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਡਾ ਗੁਰਪ੍ਰੀਤ ਸਿੰਘ ਬਲਾਕ ਖੇਤੀਬਾੜੀ ਅਫਸਰ ਕੋਟਕਪੂਰਾ ਵੱਲੋਂ ਸਮੂਹ ਡੀਲਰਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣਾ ਖਾਦ ਬੀਜ ਅਤੇ ਦਵਾਈਆਂ ਨਾਲ ਸਬੰਧਤ ਰਿਕਾਰਡ ਸਹੀ ਰੱਖਣ । ਡਾ ਰੁਪਿੰਦਰ ਸਿੰਘ ਗਿੱਲ ਨੇ ਬੀਜ ਡੀਲਰਾਂ ਨੂੰ ਬੀਜ ਪਾਲਿਸੀ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਦਫਤਰ ਵਿਚ ਕਣਕ ਸਬਸਿਡੀ ਦੇ ਫਾਰਮ ਭਰਨ ਦੀ ਆਖ਼ਰੀ ਮਿਤੀ 26 ਅਕਤੂਬਰ ਹੈ ਅਤੇ ਜੇਕਰ ਕੋਈ ਕਿਸਾਨ ਵੀਰ ਇਸ ਸਕੀਮ ਦਾ ਲਾਹਾ ਲੈਣਾ ਚਾਹੁੰਦਾ ਹੈ ਤਾਂ ਉਹ ਸਬੰਧਿਤ ਬਲਾਕ ਵਿੱਚ ਆਪਣੇ ਫਾਰਮ ਜਮ੍ਹਾ ਕਰਵਾ ਸਕਦੇ ਹਨ। ਡਾ ਅਰਸ਼ਦੀਪ ਕੌਰ ਵੱਲੋਂ ਡੀਲਰਾਂ ਨੂੰ ਆਪਣੀ ਪੀ ਓ ਐੱਸ ਮਸ਼ੀਨਾਂ ਨੂੰ ਫਿਜ਼ੀਕਲ ਸਟਾਕ ਦੇ ਬਰਾਬਰ ਰੱਖਣ ਅਤੇ ਬਕਾਇਆ ਮਾਤਰਾ ਨੂੰ ਨਿੱਲ ਕਰਨ ਲਈ ਕਿਹਾ ਗਿਆ। ਇਸ ਸਮੇਂ ਡਾ ਗੁਰਿੰਦਰਪਾਲ ਸਿੰਘ ਖੇਤੀਬਾੜੀ ਅਫਸਰ , ਡਾ ਰਮਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ, ਡਾ ਨਿਸ਼ਾਨ ਸਿੰਘ ਖੇਤੀਬਾਡ਼ੀ ਵਿਕਾਸ ਅਫਸਰ, ਡਾ ਪ੍ਰਿੰਸਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਅਤੇ ਸਮੂਹ ਜ਼ਿਲ੍ਹੇ ਦੇ ਖਾਦ ਡੀਲਰ ਮੌਜੂਦ ਸਨ।

Related posts

ਫਤਹਿ ਫਾਊਂਡੇਸ਼ਨ ਨੇ ਮਹਿਲਾ ਦਿਵਸ ਜੱਚਾ ਬੱਚਾ ਨੂੰ ਫਲ ਵੰਡਕੇ ਮਨਾਇਆ

punjabdiary

Breaking- ਬਰਨਾਲਾ ਬਾਈਪਾਸ ਫਲਾਈਓਵਰ ਮੁਕੰਮਲ ਕਰਨ ਲਈ ਹਰਸਿਮਰਤ ਬਾਦਲ ਨੇ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਦਾ ਸਹਿਯੋਗ ਮੰਗਿਆ

punjabdiary

ਸ਼ੀਤਲ ਅੰਗੁਰਾਲ ਕ੍ਰਾਇਮ ਕਿੰਗ ? AAP ਨੇ ਖੋਲ੍ਹੇ ਕੱਚੇ ਚਿੱਠੇ, ਕੰਗ ਨੇ ਦੱਸੀ ਹੈਰਾਨ ਕਰਨ ਵਾਲੀ ਇੱਕ ਵੱਡੀ ਗੱਲ

punjabdiary

Leave a Comment