Image default
About us ਤਾਜਾ ਖਬਰਾਂ

Breaking- ਖੱਚਰ ਦੇ ਮਰ ਜਾਣ ਮਗਰੋ ਰੋਟੀ ਦਾ ਜੁਗਾੜ ਕਰਨ ਲਈ, ਖ਼ੁਦ ਖਚਰ ਰੇਹੜੇ ‘ਚ ਜੁੜਕੇ ਭਾਰ ਖਿੱਚਣ ਲਈ ਲਾਚਾਰ: ਬਜ਼ੁਰਗ

Breaking- ਖੱਚਰ ਦੇ ਮਰ ਜਾਣ ਮਗਰੋ ਰੋਟੀ ਦਾ ਜੁਗਾੜ ਕਰਨ ਲਈ, ਖ਼ੁਦ ਖਚਰ ਰੇਹੜੇ ‘ਚ ਜੁੜਕੇ ਭਾਰ ਖਿੱਚਣ ਲਈ ਲਾਚਾਰ: ਬਜ਼ੁਰਗ

ਮਾਨਸਾ, 8 ਸਤੰਬਰ – ਬਜ਼ੁਰਗ ਅਵਸਥਾ ਦੇ ਵਿਚ ਬੱਚੇ ਆਪਣੇ ਬਜ਼ੁਰਗਾਂ ਦਾ ਸਹਾਰਾ ਬਣਦੇ ਹਨ ਪਰ ਮਾਨਸਾ ਦਾ ਇੱਕ ਬਜ਼ੁਰਗ ਜੋ ਆਪਣੀ ਰੋਟੀ ਦਾ ਜੁਗਾੜ ਕਰਨ ਦੇ ਲਈ ਖ਼ੁਦ ਖੱਚਰ ਰੇਹੜੇ ਦੇ ਵਿਚ ਜੁੜ ਕੇ ਭਾਰ ਢੋਅ ਰਿਹਾ ਹੈ ਜਿਸ ਨੂੰ ਦੇਖ ਕੇ ਹਰ ਕੋਈ ਭਾਵੁਕ ਹੋ ਜਾਂਦਾ ਹੈ।
ਮਾਨਸਾ ਸ਼ਹਿਰ ਦੇ ਵਿੱਚ ਇਕ ਬਜ਼ੁਰਗ ਦਾ ਚਾਰ ਮਹੀਨੇ ਪਹਿਲਾਂ ਖੱਚਰ ਮਰ ਜਾਣ ਕਾਰਨ ਅੱਜ ਬਜ਼ੁਰਗ ਖੁਦ ਖੱਚਰ ਰੇਹੜੇ ਦੇ ਵਿਚ ਜੁੜ ਕੇ ਸ਼ਹਿਰ ਦੇ ਵਿੱਚ ਭਾਰ ਢੋਣ ਦੇ ਲਈ ਮਜਬੂਰ ਹੈ। ਇਸ ਬਜ਼ੁਰਗ ਦੀ ਉਮਰ 80 ਸਾਲ ਦੇ ਕਰੀਬ ਹੈ ਜੋ ਕਿ ਆਪਣੀ ਰੋਟੀ ਦਾ ਜੁਗਾੜ ਕਰਨ ਦੇ ਲਈ ਖ਼ੁਦ ਖੱਚਰ ਰੇਹੜੇ ਦੇ ਵਿਚ ਜੁੜ ਕੇ ਭਾਰ ਖਿੱਚਦਾ ਹੈ।
ਮਿਲੀ ਜਾਣਕਾਰੀ ਮੁਤਾਬਕ ਜੇਕਰ ਕੰਮ ਮਿਲ ਜਾਂਦਾ ਹੈ ਤਾਂ ਰੋਟੀ ਖਾ ਲੈਂਦਾ ਹੈ ਨਹੀਂ ਤਾਂ ਮਜਬੂਰੀ ਵੱਸ ਸ਼ਹਿਰ ਦੇ ਮੰਦਰਾਂ ਗੁਰਦੁਆਰਿਆਂ ਵਿੱਚ ਬੈਠ ਕੇ ਰੋਟੀ ਨਾਲ ਆਪਣਾ ਪੇਟ ਭਰ ਲੈਂਦਾ ਹੈ।
ਸਮਾਜ ਸੇਵੀ ਸੰਸਥਾ ਨੇ ਬਜ਼ੁਰਗ ਦੇ ਹਾਲਾਤ ਵੇਖ ਕੇ ਉਸ ਦੀ ਵੀਡੀਓ ਨੂੰ ਬਣਾ ਕੇ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤਾ ਅਤੇ ਇਸ ਵੀਡੀਓ ਨੂੰ ਵੇਖ ਕੇ ਹਰ ਕੋਈ ਬਜ਼ੁਰਗ ਨਾਲ ਹਮਦਰਦੀ ਕਰਦਾ ਹੈ। ਬਜ਼ੁਰਗ ਦੀ ਮਦਦ ਕਰਨ ਦੇ ਹਰ ਕੋਈ ਅੱਗੇ ਆ ਰਿਹਾ ਹੈ।

Related posts

ਜਲੰਧਰ ਪੱਛਮੀ ਸੀਟ ਲਈ ਜ਼ਿਮਨੀ ਚੋਣ ਦਾ ਐਲਾਨ, 10 ਜੁਲਾਈ ਨੂੰ ਪੈਣਗੀਆਂ ਵੋਟਾਂ

punjabdiary

ਪਹਿਲਾਂ ਸੁਰੱਖਿਆ ਛੱਤਰੀ ‘ਤੇ ਫੇਰੀ ਕੈਂਚੀ, ਹੁਣ ਗੱਡੀਆਂ ‘ਚ ਪੈਣ ਵਾਲੇ ਤੇਲ ਦਾ ਹਿਸਾਬ ਲਵੇਗੀ ਪੰਜਾਬ ਸਰਕਾਰ

punjabdiary

UGC ਨੇ ਲਾਂਚ ਕੀਤਾ WhatsApp ਚੈਨਲ, ਹੁਣ ਯੂਨੀਵਰਸਿਟੀ ਦੀ ਜਾਣਕਾਰੀ ਮਿਲਣਾ ਹੋਵੇਗਾ ਆਸਾਨ

punjabdiary

Leave a Comment