Breaking- ਗੀਤ ‘LETTER TO CM’ ਗਾਉਣ ਤੇ ਜੈਨੀ ਜੌਹਲ ਨੂੰ ਮਿਲੀ FIR ਦੀ ਧਮਕੀ
10 ਅਕਤੂਬਰ – ਜੈਨੀ ਜੌਹਲ ਦੇ ਗੀਤ LETTER TO CM: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦੇ ਇਨਸਾਫ ਲਈ ਨਾ ਸਿਰਫ ਕਲਾਕਾਰ ਦੇ ਮਾਤਾ-ਪਿਤਾ ਸਗੋਂ ਪ੍ਰਸ਼ੰਸ਼ਕਾਂ ਦਾ ਨਾਲ-ਨਾਲ ਮਿਊਜ਼ਿਕ ਇੰਡਸਟਰੀ ਦੇ ਸਿਤਾਰੇ ਵੀ ਇਨਸਾਫ ਦੀ ਮੰਗ ਕਰ ਰਹੇ ਹਨ। ਇਸ ਵਿਚਕਾਰ ਪੰਜਾਬੀ ਗਾਇਕਾ ਜੈਨੀ ਜੌਹਲ ਨੇ ਗੀਤ ਲੈਟਰ ਟੂ ਸੀਐਮ ਰਾਹੀਂ ਸਿੱਧੂ ਮੂਸੇਵਾਲਾ ਦੇ ਇਨਸਾਫ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਹਾਲਾਂਕਿ ਇਸ ਗੀਤ ਦੇ ਰਿਲੀਜ਼ ਹੁੰਦੇ ਹੀ ਪੰਜਾਬ ਦੀ ਸਿਆਸਤ ਭੱਖ ਗਈ।
ਜੈਨੀ ਜੌਹਲ ਦੇ ਗੀਤ ਨੂੰ ਸੁਣਨ ਤੋਂ ਬਾਅਦ ਨਾ ਸਿਰਫ ਪ੍ਰਸ਼ੰਸ਼ਕ ਬਲਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਗਾਇਕਾ ਦੇ ਸਮਰਥਨ ਵਿੱਚ ਉੱਤਰੇ ਹਨ। ਮੂਸੇਵਾਲਾ ਦੇ ਮਾਪਿਆਂ ਨੇ ਮਾਨ ਸਰਕਾਰ ‘ਤੇ ਕਈ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਇਨਸਾਫ਼ ਮੰਗਣ ਵਾਲਿਆਂ ਨੂੰ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗਾਇਕਾ ਜੈਨੀ ਜੌਹਲ ਨੂੰ ‘LETTER TO CM ਗਾਉਣ ‘ਤੇ FIR ਦੀਆਂ ਧਮਕੀਆਂ ਮਿਲ ਰਹੀਆਂ ਹਨ।
ਇਸ ਦੌਰਾਨ ਗੱਲ ਕਰਦਿਆਂ ਮੂਸੇਵਾਲਾ ਦੀ ਮਾਂ ਨੇ ਕਿਹਾ ਕਿ ਜੈਨੀ ਜੌਹਲ ਨਾਲ ਅਸੀਂ ਵੀ ਜੇਲ੍ਹ ਜਾਣ ਨੂੰ ਤਿਆਰ ਹਾਂ। ਬਲਕੌਰ ਸਿੰਘ ਨੇ ਕਿਹਾ ਕਿ ਜੈਨੀ ਨੇ ਨਾ ਸਿਰਫ਼ ਸਾਡਾ ਦੁੱਖ, ਦਰਦ ਸੁਣਾਇਆ ਬਲਕਿ ਇ ਵੀ ਕਿਹਾ ਕਿ ਅੱਜ ਸਰਕਾਰ ਲਈ ਸਾਡਾ ਦਰਦ ਸੁਣਨਾ ਔਖਾ ਹੋ ਗਿਆ।