Breaking- ਗੁਰਦਾਸ ਮਾਨ ਨੂੰ ਬੁਰਾ ਕਹਿਣ ਵਾਲੇ ਪਹਿਲਾਂ ਆਪਣੇ ਅੰਦਰ ਝਾਤੀ ਮਾਰਨ। ਗਾਇਕ ਨੇ ਤਾਂ ਪੰਜਾਬੀ ਭਾਸ਼ਾ ਲਈ ਬਹੁਤ ਕੁੱਝ ਕੀਤਾ ਹੈ, ਪਰ ਤੁਸੀਂ ਕੀ ਯੋਗਦਾਨ ਪਾਇਆ? : ਸੋਨੀਆ ਮਾਨ
10 ਸਤੰਬਰ – ਪੰਜਾਬੀ ਗਾਇਕ ਗੁਰਦਾਸ ਮਾਨ ਦੇ ਹਿੰਦੀ ਵਿਵਾਦ ਉਪਰ ਸੋਨੀਆ ਮਾਨ ਉਨ੍ਹਾਂ ਦੇ ਹੱਕ ਵਿੱਚ ਡੱਟ ਕੇ ਖੜ ਗਈ ਹੈ। ਉਸ ਨੇ ਕਿਹਾ ਕਿ ਜਿਹਨ੍ਹਾਂ ਨੇ ਕਦੇ ਅੱਜ ਤੱਕ ਮਾਂ ਬੋਲੀ ਲਈ ਕੁੱਝ ਨਹੀਂ ਕੀਤਾ, ਉਹ ਵੀ ਮਾਨ ਉਪਰ ਉਂਗਲਾਂ ਚੁੱਕ ਰਹੇ ਹਨ। ਸੋਨੀਆ ਮਾਨ ਨੇ ਕਿਹਾ ਕਿ ਗੁਰਦਾਸ ਮਾਨ ਨੂੰ ਬੁਰਾ ਕਹਿਣ ਵਾਲੇ ਪਹਿਲਾਂ ਆਪਣੇ ਅੰਦਰ ਝਾਤੀ ਮਾਰਨ। ਗਾਇਕ ਨੇ ਤਾਂ ਪੰਜਾਬੀ ਭਾਸ਼ਾ ਲਈ ਬਹੁਤ ਕੁੱਝ ਕੀਤਾ ਹੈ, ਪਰ ਉਨ੍ਹਾਂ ਨੇ ਕੀ ਯੋਗਦਾਨ ਪਾਇਆ? ਗਾਇਕਾ ਨੇ ਇਸ ਨਾਲ ਹੀ ਤਿੱਖੇ ਸ਼ਬਦ ਵਰਤਿਆਂ ਕਿਹਾ ਕਿ ਜਿਹੜੇ ਲੋਕ ਗੁਰਦਾਸ ਮਾਨ ਦਾ ਵਿਰੋਧ ਕਰ ਰਹੇ ਹਨ ਉਹ ਖੁਦ ਸਵੇਰੇ ਗੁਰਦੁਆਰੇ ਜਾਂਦੇ ਹਨ ਅਤੇ ਸ਼ਾਮ ਨੂੰ ਫਿਰ ਪੈਗ ਲਗਾ ਲੈਂਦੇ ਹਨ।
ਸੋਨੀਆ ਮਾਨ ਨੇ ਕਿਹਾ ਕਿ ਜੇਕਰ ਵਿਰੋਧ ਕਰਨ ਵਾਲਿਆਂ ਨੂੰ ਗਾਇਕ ਦਾ ਡੇਰਾ ਚੰਗਾ ਨਹੀਂ ਲਗਦਾ ਤਾਂ ਤੁਸੀ ਉਥੇ ਨਾ ਜਾਓ, ਤੁਹਾਨੂੰ ਕਿਸ ਨੇ ਕਿਹਾ ਹੈ ਕਿ ਉਥੇ ਜਾਓ। ਸੋਨੀਆ ਮਾਨ ਨੇ ਕਿਹਾ ਕਿ ਗੁਰਦਾਸ ਮਾਨ ਨੇ ਸਾਰੀ ਉਮਰ ਪੰਜਾਬੀ ਦੀ ਸੇਵਾ ਕੀਤੀ ਹੈ। ਇਸ ਲਈ ਮੈਂ ਉਸ ਦੇ ਸਮਰਥਨ ਵਿਚ ਹਾਂ, ਦੇਸ਼-ਵਿਦੇਸ਼ ਵਿਚ ਪੰਜਾਬੀ ਬੋਲੀ ਦੇ ਸੱਭਿਆਚਾਰ ਨੂੰ ਪ੍ਰਫੁੱਲਤ ਕੀਤਾ ਹੈ, ਮਾਨ ਨੇ ਹਿੰਦੀ ਨੂੰ ‘ਮਾਸੀ’ ਕਿਉਂ ਕਿਹਾ, ਪਹਿਲਾਂ ਸਮਝ ਲੈਣਾ ਚਾਹੀਦਾ ਸੀ।
ਸੋਨੀਆ ਮਾਨ ਨੇ ਕਿਹਾ ਕਿ ਹਿੰਦੀ ਆਉਣ ਵਿੱਚ ਕੋਈ ਬੁਰੀ ਗੱਲ ਨਹੀਂ ਹੈ, ਭਾਵੇਂ ਇਸ ਲਈ ਮੇਰਾ ਵਿਰੋਧ ਹੀ ਕਿਉਂ ਨਾ ਹੋਵੇ।