Image default
ਅਪਰਾਧ ਤਾਜਾ ਖਬਰਾਂ

Breaking- ਗੈਂਗਸਟਰਾਂ ਵਲੋਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਧਮਕੀ ਦਿੱਤੀ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ

Breaking- ਗੈਂਗਸਟਰਾਂ ਵਲੋਂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਧਮਕੀ ਦਿੱਤੀ, ਪੁਲਿਸ ਇਸ ਦੀ ਜਾਂਚ ਕਰ ਰਹੀ ਹੈ

2 ਸਤੰਬਰ – ਸਿੱਧੂ ਮੂਸੇਵਾਲਾ ਦਾ ਦਿਨ ਦਿਹਾੜੇ ਕਤਲ ਕਰਵਾਉਣ ਵਾਲਿਆਂ ਦੇ ਹੌਸਲੇ ਇੰਨੇ ਵੱਧ ਗਏ ਹੈ। ਜਦੋਂ ਮਰਜ਼ੀ ਕਿਸੇ ਨੂੰ ਵੀ ਮਾਰਨ ਦੀਆਂ ਦੇ ਦਿੰਦੇ ਹਨ ਅਤੇ ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਦਿੱਤੀ ਹੈ। ਧਮਕੀ ਦੇਣ ਵਾਲਿਆਂ ਨੇ ਕਿਹਾ ਕਿ ਜੇਕਰ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੀ ਸੁਰੱਖਿਆ ਨੂੰ ਲੈ ਕੇ ਕੁਝ ਬੋਲੇਗਾ ਤਾਂ ਤੇਰਾ ਹਾਲ ਤੇਰੇ ਪੁੱਤਰ ਤੋਂ ਜ਼ਿਆਦਾ ਖਤਰਨਾਕ ਹੋਵੇਗਾ ।
ਮੂਸੇਵਾਲਾ ਦੀ ਈ-ਮੇਲ ‘ਤੇ ਭੇਜੀ ਗਈ ਮੇਲ ਵਿੱਚ ਬਦਮਾਸ਼ਾ ਨੇ ਅੱਗੇ ਲਿਖਿਆ ਹੈ ਕਿ ਤੇਰੇ ਪੁੱਤ ਨੇ ਸਾਡੇ ਭਰਾਵਾਂ ਨੂੰ ਮਰਵਾਇਆ ਸੀ ਅਤੇ ਅਸੀਂ ਤੇਰੇ ਪੁੱਤ ਨੂੰ ਮਾਰ ਦਿੱਤਾ । ਤੇਰੇ ਦਬਾਅ ਵਿੱਚ ਹੀ ਮਨਪ੍ਰੀਤ ਮੰਨੂ ਅਤੇ ਜਗਰੂਪ ਰੂਪਾ ਦਾ ਝੂਠਾ ਐਨਕਾਊਂਟਰ ਹੋਇਆ ਸੀ । ਇਸਨੂੰ ਅਸੀਂ ਭੁੱਲੇ ਨਹੀਂ । ਹਾਲਾਂਕਿ ਪੁਲਿਸ ਵੱਲੋਂ ਇਸ ਧਮਕੀ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਹੈ। ਕੁਝ ਦਿਨ ਪਹਿਲਾਂ ਬਲਕੌਰ ਸਿੰਘ ਨੇ ਸਵਾਲ ਚੁੱਕਿਆ ਸੀ ਕਿ ਮੂਸੇਵਾਲਾ ਦੇ ਕਾਤਲਾਂ ਨੂੰ ਇੰਨੀ ਸੁਰੱਖਿਆ ਕਿਉਂ ਦਿੱਤੀ ਜਾ ਰਹੀ ਹੈ। ਜੇਕਰ ਮੂਸੇਵਾਲਾ ਨੂੰ ਅਜਿਹੀ ਸੁਰੱਖਿਆ ਮਿਲੀ ਹੁੰਦੀ ਤਾਂ ਅੱਜ ਉਸਦਾ ਪੁੱਤਰ ਜ਼ਿੰਦਾ ਹੁੰਦਾ।

Related posts

ਸਰਬਜੀਤ ਖਾਲਸਾ ਦਾ ਵੱਡਾ ਐਲਾਨ, ਪੰਜਾਬ ‘ਚ ਬਣਾਉਣਗੇ ਨਵੀਂ ਸਿਆਸੀ ਪਾਰਟੀ, ਅੰਮ੍ਰਿਤਪਾਲ ਸਿੰਘ ਕਰਨਗੇ ਅਗਵਾਈ

punjabdiary

ਕੰਨਿਆ ਕੰਪਿਊਟਰ ਸੈਂਟਰ ਦੇ ਸੰਚਾਲਕਾਂ ਵੱਲੋਂ ਆਈਲੈਟਸ ਦੀਆਂ ਕਲਾਸਾਂ ਵੀ ਸ਼ੁਰੂ : ਮੱਕੜ

punjabdiary

ਅਹਿਮ ਖ਼ਬਰ – ਪੰਜਾਬ ਸਕੂਲ ਸਿੱਖਿਆ ਬੋਰਡ ਨੇ ਬਾਰ੍ਹਵੀਂ ਕਲਾਸ ਦੇ ਰੋਲ ਨੰਬਰ ਕੀਤੇ ਜਾਰੀ, ਵਿਦਿਆਰਥੀ ਬੋਰਡ ਦੀ ਵੈਬਸਾਈਟ ਤੋਂ ਰੋਲ ਨੰਬਰ ਡਾਉਨਲੋਡ ਕਰ ਸਕਦੇ ਹਨ

punjabdiary

Leave a Comment