Breaking- ਗੈਂਗਸਟਰ ਦੀਪਕ ਟੀਨੂੰ ਕੋਲੋ ਕਈ ਖਤਰਨਾਕ ਹਥਿਆਰ ਬਰਾਮਦ, ਪੁੱਛ-ਗਿਛ ਦੌਰਾਨ ਹੋਰ ਵੀ ਕਈ ਵੱਡੇ ਖੁਲਾਸੇ ਕੀਤੇ
20 ਅਕਤੂਬਰ – ਪੰਜਾਬ ਪੁਲਿਸ ਤੋਂ ਭੱਜਿਆ ਗੈਂਗਸਟਰ ਦੀਪਕ ਟੀਨੂੰ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਰਾਜਸਥਾਨ ਤੋਂ ਕਾਬੂ ਕਰਕੇ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਤਾਂ ਵੱਡੇ ਖੁਲਾਸੇ ਹੋਏ ਹੈ। ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦੇ ਸਪੈਸ਼ਲ ਸੈਲ ਨੇ ਦੀਪਕ ਟੀਨੂੰ ਤੋਂ 5 ਹੈਂਡ ਗਰਨੇਡ, ਦੋ ਆਟੋਮੈਟਿਕ ਪਿਸਤੌਲ ਅਤੇ ਹੋਰ ਹਥਿਆਰ ਵੀ ਮਿਲੇ ਹਨ। ਪੁਲਿਸ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਟੀਨੂੰ ਕੋਲੋਂ ਮਿਲੇ ਹਥਿਆਰ ਪਾਕਿਸਤਾਨ ਵਿੱਚ ਬੈਠੇ ਰਿੰਦਾ ਵੱਲੋਂ ਡਰੋਨ ਜਰੀਏ ਭੇਜੇ ਗਏ ਸਨ। ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਨ੍ਹਾਂ ਹਥਿਆਰਾਂ ਦੀ ਜ਼ਖੀਰਾ ਲਾਰੈਂਸ ਦੇ ਗਿਰੋਹ ਤੱਕ ਪੁੰਹਚਣਾ ਸੀ, ਜਿਸ ਨਾਲ ਕਿਸੇ ਕਤਲ ਨੂੰ ਅੰਜਾਮ ਦੇਣਾ ਸੀ।
ਦਿੱਲੀ ਦੇ ਸਪੈਸ਼ਲ ਸੈਲ ਨੇ ਗੈਂਗਸਟਰ ਦੀਪਕ ਟੀਨੂੰ ਨੂੰ ਵਿਦੇਸ਼ ਭੱਜਣ ਤੋਂ ਪਹਿਲਾਂ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਹੁਣ ਦੀਪਕ ਟੀਨੂੰ ਤੋਂ ਹੋਰ ਵੀ ਵੱਡੇ ਖੁਲਾਸੇ ਕਰਵਾ ਰਹੀ ਹੈ। ਦੀਪਕ ਤੋਂ ਮੁੱਢਲੀ ਜਾਂਚ ‘ਚ ਇਹ ਵੀ ਸਾਹਮਣੇ ਆਇਆ ਹੈ ਕਿ ਪੰਜਾਬ ਅਤੇ ਦਿੱਲੀ ‘ਚ ਵੱਡੀ ਸਾਜ਼ਿਸ਼ ਰਚੀ ਜਾਣੀ ਸੀ, ਆਪਣੇ ਵਿਰੋਧੀ ਬੰਬੀਹਾ ਗਰੁੱਪ ਦੇ ਖਾਸ ਬੰਦੇ ਦਾ ਕਤਲ ਕਰਕੇ ਮਾਹੌਲ ਖਰਾਬ ਕੀਤਾ ਜਾਣਾ ਸੀ
ਮਿਲੀ ਜਾਣਕਾਰੀ ਅਨੁਸਾਰ ਇਹ ਸਾਰੇ ਹਥਿਆਰ ਰੋਹਿਤ ਗੋਦਾਰਾ ਗੈਂਗਸਟਰ ਜੋ ਇਸ ਸਮੇਂ ਅਜ਼ਰਬਾਈਜਾਨ ‘ਚ ਬੈਠੇ ਹਨ, ਨਾਲ ਗੱਲਬਾਤ ਤੋਂ ਬਾਅਦ ਇੱਥੇ ਪਹੁੰਚੇ ਸਨ। ਦੀਪਕ ਟੀਨੂੰ ਲਗਾਤਾਰ ਰੋਹਿਤ ਦੇ ਸੰਪਰਕ ਵਿੱਚ ਸਨ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਦੀਪਕ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਸਰਹੱਦ ਪਾਰ ਤੋਂ ਹਥਿਆਰ ਲਗਾਤਾਰ ਡਰੋਨ ਰਾਹੀਂ ਪੰਜਾਬ ਪਹੁੰਚ ਰਹੇ ਹਨ।