Image default
ਤਾਜਾ ਖਬਰਾਂ

Breaking- ਗੈਂਗਸਟਰ ਦੀਪਕ ਟੀਨੂੰ ਨੂੰ ਉਸ ਦੀ ਪ੍ਰੇਮਿਕਾ ਨਾਲ ਮਿਲਾਉਣਾ ਪਿਆ ਮਹਿੰਗਾ, ਸੀਆਈਏ ਦਾ ਇੰਚਾਰਜ ਬਰਖਾਸਤ

Breaking- ਗੈਂਗਸਟਰ ਦੀਪਕ ਟੀਨੂੰ ਨੂੰ ਉਸ ਦੀ ਪ੍ਰੇਮਿਕਾ ਨਾਲ ਮਿਲਾਉਣਾ ਪਿਆ ਮਹਿੰਗਾ, ਸੀਆਈਏ ਦਾ ਇੰਚਾਰਜ ਬਰਖਾਸਤ

3 ਅਕਤੂਬਰ – ਸਿੱਧੂ ਮੂਸੇਵਾਲਾ ਦੇ ਕਤਲ ਨਾਲ ਸਬੰਧਤ ਮਾਮਲੇ ਵਿੱਚ ਪਿਛਲੇ ਦਿਨੀਂ ਲਾਰੈਂਸ ਬਿਸ਼ਨੋਈ ਦਾ ਗੁਰਗਾ ਦੀਪਕ ਟੀਨੂੰ ਨੂੰ ਮਾਨਸਾ ਪੁਲਿਸ ਗੋਇੰਦਵਾਲ ਸਾਹਿਬ ਦੀ ਜੇਲ੍ਹ ਤੋਂ ਪ੍ਰੋਡਕਸ਼ਨ ਵਰੰਟ ਤੇ ਲੈ ਕੇ ਆਈ ਸੀ। ਗੈਂਗਸਟਰ ਦੀਪਕ ਟੀਨੂੰ ਸੀਆਈਏ ਸਟਾਫ ਦੀ ਗ੍ਰਿਫਤ ਵਿੱਚੋਂ ਫਰਾਰ ਹੋ ਗਿਆ ਸੀ। ਜਿਸ ਤੋਂ ਬਾਅਦ ਡੀਜੀਪੀ ਨੇ ਵੱਡੀ ਕਾਰਵਾਈ ਕਰਦਿਆਂ ਸੀਆਈਏ ਦੇ ਇੰਚਾਰਜ ਨੂੰ ਮੁਅੱਤਲ ਕਰਨ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਸੀ।
ਪੁਲਿਸ ਦੀ ਪੁਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਸੀਆਈਏ ਸਟਾਫ਼ ਦਾ ਇੰਚਾਰਜ ਦੀਪਕ ਟੀਨੂੰ ਦੀ ਪ੍ਰੇਮਿਕਾ ਨੂੰ ਮਿਲਾਉਣ ਲਈ ਹੋਟਲ ਵਿੱਚ ਲੈ ਕੇ ਗਿਆ ਸੀ। ਇਸ ਸਾਰੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਡੀਜੀਪੀ ਦੇ ਹੁਕਮ ਤੇ ਪੁਲਿਸ ਨੇ ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਟੀਨੂੰ ਨੇ ਸੀਆਈਏ ਇੰਚਾਰਜ ਪ੍ਰਿਤਪਾਲ ਨੂੰ ਆਪਣੇ ਭਰੋਸੇ ਵਿੱਚ ਲੈ ਲਿਆ ਸੀ। ਫਿਰ ਪਲਾਨ ਅਨੁਸਾਰ ਟੀਨੂੰ ਆਪਣਈ ਪ੍ਰੇਮਿਕਾ ਨਾਲ ਉਥੋਂ ਫਰਾਰ ਹੋ ਗਿਆ। ਪ੍ਰਿਤਪਾਲ ਸਿੰਘ ਦੀ ਟੀਨੂੰ ਉਤੇ ਮਿਹਰਬਾਨੀ ਦਾ ਕਾਰਨ ਲਾਲਚ ਸੀ। ਸੀਆਈਏ ਇੰਚਾਰਜ ਪ੍ਰਿਤਪਾਲ ਸਿੰਘ ਨੇ ਟੀਨੂੰ ਨੂੰ ਮੋਬਾਈਲ ਵੀ ਮੁਹੱਈਆ ਕਰਵਾਇਆ ਸੀ।

Related posts

ਕੋਵਿਡ 19 ਕਾਰਨ ਮਾਰੇ ਗਏ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਾ ਰਹੀ 50 ਹਜ਼ਾਰ ਰੁਪਏ ਐਕਸ ਗਰੇਸ਼ੀਆ ਗ੍ਰਾਂਟ

punjabdiary

ਸੀਆਈਏ ਸਟਾਫ਼ ਨੇ ਨਵੇਂ ਉੱਭਰ ਦੇ ਗੈਂਗ ਨੂੰ ਸਮੇਤ ਹਥਿਆਰਾਂ ਕੀਤਾ ਕਾਬੂ

punjabdiary

Breaking- ਸੜਕ ਦੁਰਘਟਨਾ ਵਿਚ ਪੰਜ ਸ਼ਰਧਾਲੂਆਂ ਦੀ ਮੌਤ ਹੋਈ ਅਤੇ ਕਈ ਸ਼ਰਧਾਲੂ ਗੰਭੀਰ ਰੂਪ ਘਾਇਲ

punjabdiary

Leave a Comment