Breaking- ਗੈਂਗਸਟਰ ਰਿੰਦਾਂ ਦੀ ਹਸਪਤਾਲ ਵਿਚ ਮੌਤ ਹੋਣ ਤੋਂ ਬਾਅਦ ਗੈਂਗਸਟਰਾਂ ਨੇ ਆਪੋ-ਆਪਣੇ ਦਾਅਵੇ ਕੀਤੇ
21 ਨਵੰਬਰ – ਪੰਜਾਬ ਵਿੱਚ ਪਿਛਲੇ ਦਿਨਾਂ ਤੋਂ ਹਰਵਿੰਦਰ ਸਿੰਘ ਰਿੰਦਾਂ ਦੀ ਪਾਕਿਸਤਾਨ ਵਿੱਚ ਹੋਈ ਮੌਤ ਨੂੰ ਲੈ ਕੇ ਪੰਜਾਬ ਦੇ ਗੈਂਗਸਟਰ ਆਹਮੋ ਸਾਹਮਣੇ ਹੋ ਗਏ ਹਨ। ਮੀਡੀਆ ਰਾਹੀਂ ਖਬਰਾਂ ਨਿਕਲ ਕੇ ਆ ਰਹੀਆਂ ਸਨ ਕੇ ਹਰਵਿੰਦਰ ਸਿੰਘ ਰਿੰਦਾਂ ਪਾਕਿਸਤਾਨ ਦੇ ਕਿਸੇ ਹਸਪਤਾਲ ਵਿੱਚ ਦਾਖਲ ਸੀ ਕਿਉਂਕਿ ਉਸ ਨੇ ਨਸ਼ੇ ਦੀ ਉਵਰਡੋਜ਼ ਲੈ ਲਈ ਸੀ। ਹਸਪਤਾਲ ਵਿੱਚ ਇਲਾਜ ਦੌਰਾਨ ਰਿੰਦਾਂ ਦੀ ਮੌਤ ਹੋ ਗਈ। ਪਰ ਦੂਜੇ ਪਾਸੇ ਗੈਂਗਸਟਰਾਂ ਦੇ ਬੰਬੀਹਾ ਗਰੁੱਪ ਨੇ ਦਾਅਵਾ ਕੀਤਾ ਸੀ ਕਿ ਹਰਵਿੰਦਰ ਸਿੰਘ ਰਿੰਦਾਂ ਦਾ ਕਤਲ ਉਨ੍ਹਾਂ ਦੇ ਬੰਦਿਆਂ ਨੇ ਕੀਤਾ ਹੈ। ਦੂਜੇ ਪਾਸੇ ਹਰਵਿੰਦਰ ਰਿੰਦਾਂ ਦੇ ਜਿਉਂਦੇ ਹੋਣ ਦੀ ਪੋਸਟ ਸੋਸ਼ਲ ਮੀਡੀਆ ਤੇ ਘੁਮਣ ਲੱਗੀ ਹੈ। ਇਸ ਸਾਰੇ ਦੇ ਵਿੱਚ ਗੈਂਗਸਟਰ ਅਰਸ਼ ਡਲਾ ਦਾ ਵੀ ਬਿਆਨ ਆਇਆ ਹੈ। ਅਰਸ਼ ਡਲਾ ਨੇ ਦੂਜੇ ਗਰੁੱਪ ਨੂੰ ਆਖਿਆ ਹੈ ਕਿ ਜੇ ਹਰਵਿੰਦਰ ਰਿੰਦਾਂ ਜਿਉਂਦਾ ਹੈ ਤਾਂ ਸਾਹਮਣੇ ਆ ਕੇ ਇੰਟਰਵਿਊ ਦੇ ਦੇਵੇ, ਤੇ ਆਪਣੀ ਆਵਾਜ਼ ਸੁਣਾਵੇ। ਅਰਸ਼ ਡਲਾ ਅਨੁਸਾਰ , ‘ਸਾਡੇ ਭਰਾ ਜੈਪਾਲ ਨੇ ਹਰਵਿੰਦਰ ਰਿੰਦਾ ਨੂੰ ਪਾਕਿਸਤਾਨ ਵਿੱਚ ਸੈਟਲ ਕੀਤਾ ਸੀ। ਪਰ ਰਿੰਦਾ ਸਾਡੇ ਆਪਣੇ ਵਿਰੋਧੀਆਂ ਨਾਲ ਰੱਲ ਗਿਆ ਸੀ। ਉਹ ਗੋਲਡੀ ਬਰਾੜ ਨਾਲ ਮਿਲ ਗਿਆ ਸੀ ਅਤੇ ਉਸ ਨੇ ਹੀ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਵਰਤੇ ਹਥਿਆਰ ਪਾਕਿਸਤਾਨ ਤੋਂ ਪੰਜਾਬ ਭੇਜੇ ਸਨ।
ਦੂਜੇ ਪਾਸੇ ਅਮਰੀਕਾ ‘ਚ ਲੁਕੇ ਗੈਂਗਸਟਰ ਲਖਬੀਰ ਸਿੰਘ ਲੰਡਾ ਨੇ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਦੇ ਅਧਿਕਾਰੀਆਂ ਨੂੰ ਕੈਨੇਡਾ ਨਾ ਆਉਣ ਦੀ ਧਮਕੀ ਦਿੱਤੀ ਹੈ। ਲਖਬੀਰ ਸਿੰਘ ਨੂੰ ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈਐਸ ਦਾ ਸਮਰਥਨ ਹਾਸਲ ਹੈ।
ਉਹ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਫਰਾਰ ਹੈ।ਡੀ ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਦੇ ਹਰਵਿੰਦਰ ਰਿੰਦਾ ਦੀ ਪਾਕਿਸਤਾਨ ਦੇ ਲਾਹੌਰ ‘ਚ ਮੌਤ ਹੋ ਗਈ ਹੈ। ਹਾਲਾਂਕਿ ਇਸ ਦਾ ਕਾਰਨ ਸਪੱਸ਼ਟ ਨਹੀਂ ਹੈ। ਕੁਝ ਮੀਡੀਆ ਰਿਪੋਰਟਾਂ ਵਿਚ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਗੋਲੀ ਮਾਰੀ ਗਈ ਹੈ, ਜਦਕਿ ਕੁਝ ਵਿਚ ਇਹ ਕਿਹਾ ਜਾ ਰਿਹਾ ਹੈ ਕਿ ਮੌਤ ਦਵਾਈਆਂ ਦੀ ਓਵਰਡੋਜ਼ ਕਾਰਨ ਹੋਈ ਹੈ। ਇਸ ਦੌਰਾਨ ਬੰਬੀਹਾ ਗੱਗ ਨੇ ਸੋਸ਼ਲ ਮੀਡੀਆ ‘ਤੇ ਦਾਅਵਾ ਕੀਤਾ ਹੈ ਕਿ ਉਸ ਨੇ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਰਿੰਦਾ ਨੂੰ ਮਾਰ ਕੇ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਿੰਦਾ ਨੂੰ ਕਿਡਨੀ ਦੀ ਬੀਮਾਰੀ ਸੀ। ਉਸ ਦਾ ਲਾਹੌਰ ਦੇ ਜਿੰਦਲ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਇੱਥੋਂ ਉਸ ਨੂੰ ਮਿਲਟਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਸੂਤਰਾਂ ਮੁਤਾਬਕ ਹਰਵਿੰਦਰ ਰਿੰਦਾ ਨੂੰ ਹਸਪਤਾਲ ‘ਚ ਟੀਕਾ ਲਗਾਇਆ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ।