Breaking- ਚਾਇਨਾ ਡੋਰ ਬਰਮਾਦ ਹੋਣ ਤੇ ਹੋਵੇਗੀ ਸਖਤ ਕਾਰਵਾਈ– ਡਾ. ਰੂਹੀ ਦੁੱਗ
ਚਾਇਨਾ ਡੋਰ ਦੀ ਵਰਤੋਂ ਦੀ ਰੋਕਥਾਮ ਲਈ ਛਾਪੇਮਾਰੀ ਜਾਰੀ
ਜਿਲ੍ਹਾ ਵਾਸੀਆਂ ਨੂੰ ਚਾਇਨਾ ਡੋਰ ਨਾ ਵਰਤਣ ਦੀ ਕੀਤੀ ਅਪੀਲ
ਫਰੀਦਕੋਟ, 17 ਜਨਵਰੀ – (ਪੰਜਾਬ ਡਾਇਰੀ) ਜ਼ਿਲ੍ਹਾ ਮੈਜਿਸਟਰੇਟ ਫਰੀਦਕੋਟ ਡਾ. ਰੂਹੀ ਦੁੱਗ ਵੱਲੋਂ ਪਹਿਲਾਂ ਹੀ ਜਿਲ੍ਹੇ ਵਿੱਚ ਚਾਇਨਾ ਡੋਰ ਵੇਚਣ, ਸਟੋਰ ਕਰਨ ਅਤੇ ਇਸ ਦੀ ਵਰਤੋਂ ਦੀ ਰੋਕਥਾਮ ਲਈ ਧਾਰਾ 144 ਸੀ.ਆਰ.ਪੀ.ਸੀ ਲਾਗੂ ਕੀਤੀ ਹੋਈ ਹੈ। ਇਸ ਰੋਕਥਾਮ ਨੂੰ ਯਕੀਨੀ ਬਨਾਉਣ ਲਈ ਡਿਪਟੀ ਕਮਿਸ਼ਨਰ ਵੱਲੋ ਦਿੱਤੀਆ ਹਦਾਇਤਾਂ ਮੁਤਾਬਿਕ ਸਬ ਡਵੀਜਨ ਪੱਧਰੀ ਗਠਿਤ ਕਮੇਟੀਆਂ ਵੱਲੋਂ ਬੀਤੀ ਸ਼ਾਮ ਛਾਪੇਮਾਰੀ ਕੀਤੀ ਗਈ।
ਇਸ ਸਬੰਧੀ ਫਰੀਦਕੋਟ ਸ਼ਹਿਰ ਦੇ ਕੰਮੇਆਣਾ ਚੌਂਕ, ਲਾਈਨ ਬਾਜ਼ਾਰ, ਜਤਿੰਦਰ ਚੌਂਕ, ਸੇਠੀਆ ਵਾਲਾ ਮੁਹੱਲਾ ਆਦਿ ਵਿਖੇ ਗਠਿਤ ਟੀਮ ਵੱਲੋਂ ਚੈਕਿੰਗ ਕੀਤੀ ਗਈ। ਇਸੇ ਤਰ੍ਹਾਂ ਕੋਟਕਪੂਰਾ ਅਤੇ ਜੈਤੋ ਵਿਖੇ ਵੀ ਛਾਪੇਮਾਰੀ ਕੀਤੀ ਗਈ। ਇਹ ਚੈਕਿੰਗ ਲਗਾਤਾਰ ਜਾਰੀ ਰਹੇਗੀ। ਇਸ ਤੋਂ ਇਲਾਵਾ ਚਾਇਨਾ ਡੋਰ ਨਾਲ ਹੁੰਦੇ ਨੁਕਸਾਨਾਂ ਸਬੰਧੀ ਜਾਗਰੂਕਤਾ ਸਿਹਤ ਦੀ ਵੰਡ ਵੀ ਕੀਤੀ ਗਈ।
ਡਿਪਟੀ ਕਮਿਸ਼ਨਰ ਨੇ ਸਮੂਹ ਜਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਦੀ ਵਰਤੋਂ ਨਾ ਕਰਨ ਅਤੇ ਹੋਰਾਂ ਨੂੰ ਵੀ ਇਸ ਦੀ ਵਰਤੋਂ ਨਾ ਕਰਨ ਲਈ ਪ੍ਰੇਰਿਤ ਕਰਨ।ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਦੁਕਾਨਦਾਰ ਇਸ ਦੀ ਵਿਕਰੀ, ਵਰਤੋਂ ਅਤੇ ਸਟੋਰੇਜ਼ ਕਰਦਾ ਪਾਇਆ ਜਾਂਦਾ ਹੈ ਕਿ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।