Image default
About us ਤਾਜਾ ਖਬਰਾਂ

Breaking- ਚਾਈਨਾ ਡੋਰ ਦਾ ਕਹਿਰ – ਚਾਈਨਾ ਡੋਰ ਨਾਲ ਇਕ ਬੱਚੇ ਦਾ ਮੂੰਹ ਕੱਟੇ ਜਾਣ ਨਾਲ ਬੱਚਾ ਗੰਭੀਰ ਜ਼ਖਮੀ

Breaking- ਚਾਈਨਾ ਡੋਰ ਦਾ ਕਹਿਰ – ਚਾਈਨਾ ਡੋਰ ਨਾਲ ਇਕ ਬੱਚੇ ਦਾ ਮੂੰਹ ਕੱਟੇ ਜਾਣ ਨਾਲ ਬੱਚਾ ਗੰਭੀਰ ਜ਼ਖਮੀ

ਗੁਰਦਾਸਪੁਰ, 9 ਜਨਵਰੀ – (ਬਾਬੂਸ਼ਾਹੀ ਬਿਊਰੋ) ਸਰਕਾਰ ਨੇ ਖਤਰਨਾਕ ਚਾਈਨਾ ਡੋਰ ਵੇਚਣ ਤੇ ਸਖਤ ਪਾਬੰਦੀ ਲਗਾ ਰੱਖੀ ਹੈ ਪਰ ਫਿਰ ਵੀ ਦੁਕਾਨਦਾਰ ਥੋੜੇ ਜਿਹੇ ਮੁਨਾਫੇ ਦੀ ਖਾਤਿਰ ਇਹ ਚਾਈਨਾ ਡੋਰ ਚੋਰੀ ਵੇਚਣ ਤੋਂ ਬਾਜ ਨਹੀਂ ਆ ਰਹੇ ਅਤੇ ਇਸ ਡੋਰ ਨਾਲ ਲੋਕ ਜ਼ਖਮੀ ਹੁੰਦੇ ਨਜਰ ਆ ਰਹੇ ਹਨ। ਐਸਾ ਹੀ ਇਕ ਮਾਮਲਾ ਸਾਹਮਣੇ ਆਇਆ ਗੁਰਦਾਸਪੁਰ ਜਿਲੇ ਦੇ ਬਲਾਕ ਕਾਹਨੂੰਵਾਨ ਦੇ ਥਾਣਾ ਭੈਣੀ ਮੀਆਂ ਖਾਂ ਅਧੀਨ ਪੈਂਦੇ ਪਿੰਡ ਬਾਗੜੀਆਂ ਵਿਚ ਜਿਥੇ ਟਿਊਸ਼ਨ ਤੇ ਜਾ ਰਹੇ ਬੱਚੇ ਦੇ ਮੂੰਹ ਵਿਚ ਚਾਈਨਾ ਡੋਰ ਫਸ ਜਾਣ ਕਰਕੇ ਬੱਚੇ ਦਾ ਮੂੰਹ ਕੱਟਿਆ ਗਿਆ। ਜ਼ਖਮੀ ਬੱਚੇ ਦੇ ਮੂੰਹ ਤੇ 16 ਟਾਂਕੇ ਲਗਾਉਂਣੇ ਪਏ। ਸ਼ਿਕਾਇਤ ਮਿਲਣ ਤੇ ਪੁਲਿਸ ਵਲੋਂ ਕਸਬੇ ਅੰਦਰ ਡੋਰ ਵੇਚਣ ਵਾਲੇ ਦੁਕਾਨਦਾਰਾ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ।
ਜ਼ਖਮੀ ਬੱਚੇ ਦੇ ਪਰਿਵਾਰਿਕ ਮੈਂਬਰ ਨੇ ਦੱਸਿਆ ਕਿ ਸਰਕਾਰ ਨੇ ਚਾਇਨਾ ਡੋਰ ਵੇਚਣ ਤੇ ਪਾਬੰਦੀ ਲਗਾ ਰੱਖੀ ਹੈ ਲੇਕਿਨ ਫਿਰ ਵੀ ਇਹ ਡੋਰ ਵਿਕ ਰਹੀ ਹੈ ਅਤੇ ਇਸ ਡੋਰ ਦੇ ਇਸਤੇਮਾਲ ਨਾਲ ਰਾਹ ਜਾਂਦੇ ਲੋਕ ਜ਼ਖਮੀ ਹੋ ਰਹੇ ਹਨ। ਕੁਝ ਦੀ ਤਾਂ ਜਾਨ ਵੀ ਚਲੀ ਗਈ ਹੈ ਓਹਨਾ ਕਿਹਾ ਕਿ ਸਾਡੇ ਬੱਚੇ ਨਵਜੋਤ ਨਾਲ ਵੀ ਕੁਝ ਅਜਿਹਾ ਹੀ ਹੋਇਆ ਹੈ ਬੱਚਾ ਟਿਊਸ਼ਨ ਤੇ ਜਾ ਰਿਹਾ ਸੀ ਅਤੇ ਰਸਤੇ ਵਿਚ ਚਾਈਨਾ ਡੋਰ ਮੂੰਹ ਵਿਚ ਫਸਣ ਨਾਲ ਬੱਚੇ ਦਾ ਮੂੰਹ ਦੋਵੇ ਤਰਫੋਂ ਕਟਿਆ ਗਿਆ ਅਤੇ ਬੱਚੇ ਦੇ ਜ਼ਖਮ ਨੂੰ ਠੀਕ ਕਰਨ ਲਈ 16 ਟਾਂਕੇ ਲਗਵਾਉਣੇ ਪਏ ਓਹਨਾਂ ਕਿਹਾ ਕਿ ਚਾਈਨਾ ਡੋਰ ਨੂੰ ਬੰਦ ਕਰਨ ਲਈ ਸਖਤੀ ਨਾਲ ਕਦਮ ਚੁੱਕਣੇ ਪੈਣਗੇ
ਓਥੇ ਹੀ ਥਾਣਾ ਭੈਣੀ ਮਿਆ ਖਾਨ ਦੇ ਐਸ ਐਚ ਓ ਸੁਦੇਸ਼ ਕੁਮਾਰ ਨੇ ਘਟਨਾ ਬਾਰੇ ਦਸਦੇ ਕਿਹਾ ਕਿ ਜੋ ਬੱਚਾ ਪਤੰਗ ਉਡਾ ਰਿਹਾ ਸੀ ਉਸਦੀ ਡੋਰ ਨਾਲ ਨਵਜੋਤ ਜ਼ਖਮੀ ਹੋਇਆ ਹੈ ਉਸ ਪਤੰਗ ਉਡਾਉਣ ਵਾਲੇ ਬੱਚੇ ਕੋਲੋ ਪੁੱਛਗਿੱਛ ਕਰਕੇ ਡੋਰ ਵੇਚਣ ਵਾਲੇ ਦੁਕਾਨਦਾਰ ਦੀ ਦੁਕਾਨ ਤੇ ਛਾਪੇਮਾਰੀ ਕੀਤੀ ਗਈ ਅਤੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਦੁਕਾਨਦਾਰ ਕੋਲੋ 16 ਗੱਟੂ ਚਾਈਨਾ ਡੋਰ ਬਰਾਮਦ ਕੀਤੇ ਗਏ ਉਸ ਉਤੇ ਕੇਸ ਦਰਜ ਕਰਦੇ ਹੋਏ ਉਸਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ

Related posts

Reliance Jio ਦਾ ਸਰਵਰ ਡਾਊਨ, ਲੋਕਾਂ ਨੇ ਕੰਪਨੀ ਨੂੰ ਕੀਤਾ ਟ੍ਰੋਲ, ਜਾਣੋ ਕਿਸਨੇ ਕੀ ਕਿਹਾ…

Balwinder hali

ਕਲਮਾਂ ਦੇ ਰੰਗ ਸਾਹਿਤ ਸਭਾ ਫ਼ਰੀਦਕੋਟ ਵੱਲੋਂ ਨਵ-ਨਿਯੁਕਤ ਪ੍ਰਧਾਨ, ਖਜ਼ਾਨਚੀ ਅਤੇ ਮੀਡੀਆ ਸਕੱਤਰ ਦੀ ਚੋਣ ਕੀਤੀ ਗਈ

punjabdiary

ਪੰਜਾਬ ਪੁਲਿਸ ‘ਚ ਹਰ ਸਾਲ 1800 ਕਾਂਸਟੇਬਲ ਤੇ 300 ਸਬ ਇੰਸਪੈਕਟਰ ਹੋਣਗੇ ਭਰਤੀ

punjabdiary

Leave a Comment