Image default
About us ਤਾਜਾ ਖਬਰਾਂ

Breaking- ਚੋਰਾਂ ਨੇ ਰਾਤ ਵੇਲੇ ਤਹਿਸੀਲ ਕੰਪਲੈਕਸ ਨੂੰ ਬਣਾਇਆ ਆਪਣਾ ਨਿਸ਼ਾਨਾ

Breaking- ਚੋਰਾਂ ਨੇ ਰਾਤ ਵੇਲੇ ਤਹਿਸੀਲ ਕੰਪਲੈਕਸ ਨੂੰ ਬਣਾਇਆ ਆਪਣਾ ਨਿਸ਼ਾਨਾ

ਨਵਾਂਸ਼ਹਿਰ 18 ਅਗਸਤ (ਬਾਬੂਸ਼ਾਹੀ ਨੈੱਟਵਰਕ) – ਬੰਗਾ ਤਹਿਸੀਲ ਕੰਪਲੈਕਸ ਵਿਖੇ ਪੈਂਦੇ ਵੱਖ ਵੱਖ ਅਸ਼ਟਾਮਫਰੋਸ਼ਾਂ ਅਤੇ ਵਸੀਕਾਂ ਨਵੀਸਾਂ ਦੇ ਬਣੇ ਖੋਖਿਆ ਤੇ ਚੋਰਾਂ ਵਲੋਂ ਸਮਾਨ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਚੋਰਾਂ ਵੱਲੋਂ ਵੱਖ ਵੱਖ ਕੈਬਿਨਾ ਚ ਲੱਗੇ ਪੱਖਿਆਂ ਅਤੇ ਹੋਰ ਸਾਮਾਨ ਨੂੰ ਨਿਸ਼ਾਨਾ ਬਣਾਇਆ ਗਿਆ ।ਪ੍ਰਾਪਤ ਜਾਣਕਾਰੀ ਅਨੁਸਾਰ ਚੋਰਾਂ ਵਲੋਂ ਬਲਵੀਰ ਸਿੰਘ ਪੁੱਤਰ ਲਹਿੰਬਰ ਰਾਮ ਪਿੰਡ ਲਧਾਣਾ ਝਿੱਕਾ ਮਨੋਹਰ ਲਾਲ ਪੁੱਤਰ ਲਹਿੰਬਰ ਰਾਮ ਪਿੰਡ ਬੀਸਲਾ ਦੇ ਕੰਧ ਵਾਲੇ ਪੱਖੇ ਇਸ ਤੋਂ ਇਲਾਵਾ ਸੁਰਿੰਦਰ ਕੁਮਾਰ ਘਈ ਵਸੀਕਾ ਨਵੀਸ ਦੇ ਦੋ ਪੱਖੇ ਅਤੇ ਬਲਵੀਰ ਸਿੰਘ ਦੀਆਂ ਕੁਰਸੀਆਂ, ਸੋਨੂੰ ਫੋਟੋਸਟੇਟ ਦਾ ਰਿਕਸ਼ਾ ਆਦਿ ਚੋਰ ਚੋਰੀ ਕਰ ਲੈ ਗਏ ।
ਇਸ ਮੌਕੇ ਸਮਾਜ ਸੇਵੀ ਮੁਨੀਸ਼ ਭਾਰਦਵਾਜ ਨੇ ਦੱਸਿਆ ਕਿ ਤਹਿਸੀਲ ਕੰਪਲੈਕਸ ਵਿੱਚ ਵੱਖ ਵੱਖ ਅਸ਼ਟਾਮਫਰੋਸ਼ਾਂ ਅਤੇ ਵਸੀਕਾਂ ਨਵੀਸਾਂ ਦੀ ਚੋਰੀ ਹੋਣ ਦੀ ਰਿਪੋਰਟ ਬੰਗਾ ਸਿਟੀ ਪੁਲੀਸ ਨੂੰ ਸਾਂਝੇ ਤੌਰ ਤੇ ਲਿਖਾਈ ਗਈ ਮਿਲੀ ਜਾਣਕਾਰੀ ਅਨੁਸਾਰ ਤਹਿਸੀਲ ਕੰਪਲੈਕਸ ਵਿੱਚ ਰੱਖਿਆ ਗਿਆ ਚੌਕੀਦਾਰ ਚੋਰੀ ਸਮੇ ਤਹਿਸੀਲ ਅੰਦਰ ਸੁੱਤਾ ਰਿਹਾ । ਪੁਲੀਸ ਵੱਲੋਂ ਕੀਤੀ ਪੁਛਗਿੱਛ ਦੌਰਾਨ ਚੌਕੀਦਾਰ ਕੋਈ ਵੀ ਤਸੱਲੀ ਬਖਸ਼ ਜਵਾਬ ਨਾ ਦੇ ਸਕਿਆ ।

Related posts

ਘੁੰਮਣ-ਫਿਰਨ ਵਾਲਿਆਂ ਲਈ ਖੁਸ਼ਖਬਰੀ! ਸਿਰਫ 30 ਹਜ਼ਾਰ ‘ਚ ਭਾਰਤ ਦੀ ਗੇੜੀ, 17 ਜੁਲਾਈ ਨੂੰ ਚੱਲੇਗੀ ਸਪੈਸ਼ਟ ਟ੍ਰੇਨ

punjabdiary

ਵਿਸ਼ਵ ਗਲੋਕੋਮਾ ( ਕਾਲਾ ਮੋਤੀਆ) ਹਫਤਾ ਮਨਾਇਆ

punjabdiary

Big News- ਹੁਣ ਪੀ.ਜੀ.ਆਈ. ਵਿਚ ਗਰੀਬ ਪਰਿਵਾਰ ਮੁੜ ਤੋਂ 5 ਲੱਖ ਰੁਪਏ ਤੱਕ ਦਾ ਫਰੀ ਇਲਾਜ ਕਰਵਾ ਸਕਦੇ ਹੈ: ਵਿੱਤ ਮੰਤਰੀ ਹਰਪਾਲ ਚੀਮਾ ਦਾ ਬਿਆਨ

punjabdiary

Leave a Comment