Breaking- ਚੰਡੀਗੜ੍ਹ ਵਿਚ ਪੰਜਾਬ ਕੇਡਰ ਦਾ ਦੁਬਾਰਾ ਐਸਐਸਪੀ ਲਗਾਇਆ ਜਾਵੇਗਾ – ਭਗਵੰਤ ਮਾਨ
ਚੰਡੀਗੜ੍ਹ, 15 ਦਸੰਬਰ – (ਬਾਬੂਸ਼ਾਹੀ ਨੈਟਵਰਕ) ਪੰਜਾਬ ਸਰਕਾਰ ਦੇ ਵਲੋਂ ਚੰਡੀਗੜ੍ਹ ਐਸਐਸਪੀ ਦੀ ਪੋਸਟ ਲਈ ਗਵਰਨਰ ਨੂੰ ਪੈਨਲ ਭੇਜ ਦਿੱਤਾ ਗਿਆ ਹੈ। ਇਹ ਜਾਣਕਾਰੀ ਖੁਦ ਸੀਐਮ ਭਗਵੰਤ ਮਾਨ ਦੇ ਵਲੋਂ ਦਿੱਤੀ ਗਈ।
ਉਨ੍ਹਾਂ ਕਿਹਾ ਕਿ, ਸਾਡੇ ਗਵਰਨਰ ਦੇ ਨਾਲ ਸਬੰਧ ਠੀਕ ਹਨ ਅਤੇ ਅਸੀਂ ਵਿਧਾਨਕਾਰ ਦੀਆਂ ਨੀਤੀਆਂ ਦੇ ਤਹਿਤ ਚੱਲ ਰਹੇ ਹਨ। ਚੰਡੀਗੜ੍ਹ ਵਿਚ ਪੰਜਾਬ ਕੇਡਰ ਦਾ ਦੁਬਾਰਾ ਐਸਐਸਪੀ ਲਗਾਇਆ ਜਾਵੇਗਾ।