Image default
About us ਤਾਜਾ ਖਬਰਾਂ

Breaking- ਜਰੂਰਤਮੰਦਾਂ ਲਈ ਸੇਵਾ ਕੇਂਦਰ ਵਿਖੇ ਦਿੱਤੇ ਜਾ ਸਕਦੇ ਹਨ ਗਰਮ ਕੱਪੜੇ-ਡਿਪਟੀ ਕਮਿਸ਼ਨਰ

Breaking- ਜਰੂਰਤਮੰਦਾਂ ਲਈ ਸੇਵਾ ਕੇਂਦਰ ਵਿਖੇ ਦਿੱਤੇ ਜਾ ਸਕਦੇ ਹਨ ਗਰਮ ਕੱਪੜੇ-ਡਿਪਟੀ ਕਮਿਸ਼ਨਰ

ਜਰੂਰਤਮੰਦਾਂ ਨੂੰ ਯੋਜਨਾਬੱਧ ਤਰੀਕੇ ਨਾਲ ਮੁਹੱਈਆ ਕਰਵਾਏ ਜਾਣਗੇ ਇਹ ਗਰਮ ਕੱਪੜੇ

ਫਰੀਦਕੋਟ, 10 ਜਨਵਰੀ – (ਪੰਜਾਬ ਡਾਇਰੀ) ਸਰਦੀ ਕਾਰਨ ਪੈ ਰਹੀ ਹੱਡ ਚੀਰਵੀਂ ਠੰਡ ਤੇ ਧੁੰਦ ਕਾਰਨ ਆਮ ਲੋਕਾਂ ਨੂੰ ਠੰਡ ਤੋਂ ਬਚਾਅ ਲਈ ਗਰਮ ਕੱਪੜੇ ਮੁਹੱਈਆ ਕਰਵਾਉਣ ਦੇ ਲਈ ਸਥਾਨਕ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਹਾਇਤਾ ਕੁਲੈਕਸ਼ਨ ਸੈਂਟਰ ਸਥਾਪਿਤ ਕੀਤਾ ਗਿਆ ਹੈ। ਜਿਸ ਵਿੱਚ ਕੋਈ ਵੀ ਵਿਅਕਤੀ ਪੁਰਾਣੇ ਅਤੇ ਨਵੇਂ ਕੱਪੜੇ ਦੇ ਸਕਦਾ ਹੈ।ਇਹ ਗਰਮ ਕੱਪੜੇ ਜਰੂਰਤਮੰਦਾਂ ਨੂੰ ਮੁਹੱਈਆ ਕਰਵਾਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਡਾ.ਰੂਹੀ ਦੁੱਗ ਆਈ.ਏ.ਐੱਸ. ਨੇ ਅਪੀਲ ਕਰਦੇ ਹੋਏ ਕਿਹਾ ਕਿ ਸਾਰਿਆਂ ਨੂੰ ਇਸ ਨੇਕ ਕੰਮ ਵਿੱਚ ਯੋਗਦਾਨ ਦੇਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਹੋਰ ਵਧੇਰੇ ਜਾਣਕਾਰੀ ਦਿੰਦੇ ਦੱਸਿਆ ਕਿ ਵੱਧ ਰਹੀ ਸਰਦੀ ਦੇ ਮੱਦੇਨਜ਼ਰ ਵੱਧ ਰਹੀ ਠੰਡ ਕਾਰਨ ਜਰੂਰਤਮੰਦਾਂ ਨੂੰ ਗਰਮ ਕਪੱੜਿਆ ਦੀ ਬੇਹੱਦ ਜ਼ਰੂਰਤ ਹੁੰਦੀ ਹੈ। ਸਾਡੇ ਘਰਾਂ ਦੇ ਵਿੱਚ ਕਈ ਗਰਮ ਕੱਪੜੇ ਏਦਾ ਦੇ ਹੁੰਦੇ ਹਨ ਜੋ ਛੋਟੇ ਹੋ ਜਾਣ ਕਰਕੇ ਵਰਤੋਂ ਦੇ ਵਿੱਚ ਨਹੀਂ ਆਉਂਦੇ। ਇਹ ਗਰਮ ਕੱਪੜੇ ਕਿਸੇ ਹੋਰ ਦੇ ਕੰਮ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਕਿਸੇ ਵੀ ਤਰ੍ਹਾਂ ਦੇ ਗਰਮ ਕੱਪੜੇ, ਕੰਬਲ, ਰਜਾਈਆਂ ਉਕਤ ਕੁਲੈਕਸ਼ਨ ਸੈਂਟਰ ਵਿਖੇ ਦੇ ਸਕਦਾ ਹੈ। ਜਿਸ ਨੂੰ ਬਾਅਦ ਵਿੱਚ ਯੋਜਨਾਬੱਧ ਤਰੀਕੇ ਦੇ ਨਾਲ ਜਰੂਰਤਮੰਦ ਲੋਕਾਂ ਤੱਕ ਪਹੁੰਚਾਏ ਜਾਣਗੇ।

ਇਹ ਸਹਾਇਤਾ ਕੁਲੈਕਸ਼ਨ ਸੈਂਟਰ ਸੇਵਾ ਕੇਂਦਰ ਫਰੀਦਕੋਟ ਵਿਖੇ ਸਥਾਪਿਤ ਕੀਤਾ ਗਿਆ ਹੈ। ਜਿਸ ਵਿੱਚ ਗਰੀਬ ਲੋਕਾਂ ਦੀ ਮਦਦ ਲਈ ਠੰਡ ਤੋਂ ਬਚਾਅ ਲਈ ਗਰਮ ਕੱਪੜੇ,ਕੰਬਲ ਆਦਿ ਬਿਲਕੁਲ ਮੁਫਤ ਦਿੱਤੇ ਜਾਣਗੇ। ਉਨ੍ਹਾਂ ਸਮੂਹ ਸਮਾਜ ਸੇਵੀ ਸੰਸਥਾਵਾਂ, ਅਧਿਕਾਰੀਆਂ, ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਸੇਵਾ ਕੇਂਦਰ ਵਿਖੇ ਸਥਾਪਿਤ ਮਦਦ ਕੁਲੈਕਸ਼ਨ ਸੈਂਟਰ ਵਿੱਚ ਵੱਧ ਤੋਂ ਵੱਧ ਗਰਮ ਕੱਪੜੇ ਅਤੇ ਹੋਰ ਠੰਡ ਤੋਂ ਬਚਾਅ ਲਈ ਜ਼ਰੂਰੀ ਵਸਤਾਂ ਜਮ੍ਹਾਂ ਕਰਵਾਉਣ ਤਾਂ ਜੋ ਜ਼ਰੂਰਤਮੰਦ ਲੋਕਾਂ ਦੀ ਵੱਧ ਤੋਂ ਵੱਧ ਮਦਦ ਕੀਤੀ ਜਾ ਸਕੇ।

Advertisement

Related posts

CM ਭਗਵੰਤ ਮਾਨ ਪਹੁੰਚੇ ਲੁਧਿਆਣਾ, ਦੇਸ਼ ਦੇ ਦੂਜੇ ਸਭ ਤੋਂ ਵੱਡੇ ਟਾਟਾ ਸਟੀਲ ਪਲਾਂਟ ਦਾ ਰੱਖਿਆ ਨੀਂਹ ਪੱਥਰ

punjabdiary

ਅਹਿਮ ਖ਼ਬਰ – ਸ੍ਰੀ ਅਨੰਦਪੁਰ ਸਾਹਿਬ ਤੋਂ ਪਹਿਲਾਂ ਵਾਲੇ ਲੀਡਰ ਬਾਦਲ-ਕੈਪਟਨ ਹਵਾ ‘ਚ ਗੱਲਾਂ ਕਰਦੇ ਰਹੇ, ਉਹ ਜ਼ਮੀਨੀ ਹਕੀਕਤ ਦੇ ਕਿਤੇ ਨੇੜੇ-ਤੇੜੇ ਵੀ ਨਹੀਂ ਸਨ – ਸੀਐਮ ਮਾਨ

punjabdiary

ਨਿੱਜਰ ਮਾਮਲੇ ‘ਤੇ ਭਾਰਤ ਦਾ ਕੈਨੇਡਾ ਨੂੰ ਕਰਾਰਾ ਜਵਾਬ, ਡਿਪਲੋਮੈਟ ਨੂੰ 5 ਦਿਨਾਂ ‘ਚ ਦੇਸ਼ ਛੱਡਣ ਦਾ ਹੁਕਮ

punjabdiary

Leave a Comment