Image default
About us ਤਾਜਾ ਖਬਰਾਂ

Breaking- ਜਸ਼ਨ ਨਵੇਂ ਸਾਲ ਦਾ ਅੱਜ ਨਿਊਜ਼ੀਲੈਂਡ ਵਿਖੇ ਰਾਤੇ ਵੇਲੇ ਰੰਗ-ਬਰੰਗੀ ਆਤਿਸ਼ਬਾਜੀ ਨਾਲ ਨਵੇਂ ਸਾਲ ਦਾ ਵੈੱਲਕਮ ਕੀਤਾ ਜਾਵੇਗਾ

Breaking- ਜਸ਼ਨ ਨਵੇਂ ਸਾਲ ਦਾ ਅੱਜ ਨਿਊਜ਼ੀਲੈਂਡ ਵਿਖੇ ਰਾਤੇ ਵੇਲੇ ਰੰਗ-ਬਰੰਗੀ ਆਤਿਸ਼ਬਾਜੀ ਨਾਲ ਨਵੇਂ ਸਾਲ ਦਾ ਵੈੱਲਕਮ ਕੀਤਾ ਜਾਵੇਗਾ

ਔਕਲੈਂਡ, 31 ਦਸੰਬਰ – (ਬਾਬੂਸ਼ਾਹੀ ਬਿਊਰੋ) (16 ਪੋਹ, ਨਾਨਕਸ਼ਾਹੀ ਸੰਮਤ 554): ਬੀਤਿਆ ਵਰ੍ਹਾ 2022 ਜਦੋਂ ਸ਼ੁਰੂ ਹੋਇਆ ਸੀ ਤਾਂ ਕਰੋਨਾ ਕਰਕੇ ਜਸ਼ਨ ਰਹਿਤ ਹੀ ਹੋਇਆ ਸੀ, ਪਰ ਇਸ ਵਾਰ 2023 ਦਾ ਵਰ੍ਹਾ ਵੱਡੇ ਜਸ਼ਨਾ ਦੇ ਨਾਲ ਸ਼ੁਰੂ ਹੋਇਆ। 27 ਫਰਵਰੀ ਤੋਂ ਬਾਅਦ ਇਥੇ ਟੀਕਾਕਰਣ ਵਾਲੇ ਲੋਕਾਂ ਦੀ ਵਾਪਿਸੀ ਹੋਣੀ ਸ਼ੁਰੂ ਹੋ ਗਈ ਸੀ ਅਤੇ ਫਿਰ 1 ਅਗਸਤ ਨੂੰ ਇਥੇ ਸਾਰਿਆਂ ਵਾਸਤੇ ਆਉਣਾ ਸੌਖਾ ਕਰ ਦਿੱਤਾ ਗਿਆ ਸੀ। ਸੋ ਹੁਣ ਨਿਊਜ਼ੀਲੈਂਡ ਦੇ ਵਿਚ ਵਿਦੇਸ਼ੀਆਂ ਦੀਆਂ ਰੌਣਕਾਂ ਵੀ ਵੇਖਣ ਵਾਲੀਆਂ ਹਨ।
ਅੱਜ ਨਿਊਜ਼ੀਲੈਂਡ ਦੀ ਸ਼ਾਨ ਸਕਾਈ ਟਾਵਰ ਜਿਸ ਦੀ ਉਚਾਈ 1076 ਫੁੱਟ ਹੈ, ਤੋਂ ਕੀਤੀ ਜਾਣ ਵਾਲੀ ਦਿਲਕਸ਼ ਆਤਿਸ਼ਬਾਜੀ ਦੇ ਨਾਲ ਨਵੇਂ ਸਾਲ 2023 ਨੂੰ ਜੀ ਆਇਆਂ ਆਖਿਆ ਗਿਆ। ਰਾਤ 12 ਵੱਜਣ ਸਾਰ ਹੀ 500 ਕਿਲੋ ਪਟਾਖੇ ਜਿਸ ਦੇ ਵਿਚ 3500 ਦੇ ਕਰੀਬ ਰੌਸ਼ਨੀਆ ਦਾ ਸੰਗਮ ਸੀ, ਸਕਾਈ ਟਾਵਰ ਤੋਂ ਚਲਾਏ ਗਏ। ਪਟਾਖੇ ਚਲਾਉਣ ਦੇ ਲਈ ਲਗਪਗ 6 ਮਹੀਨੇ ਤੋਂ ਤਿਆਰੀ ਹੋ ਰਹੀ ਸੀ। ਅੱਜ ਸਵੇਰ ਤੋਂ ਹੀ ਸ਼ਹਿਰ ਵਿਚ ਚਹਿਲ-ਪਹਿਲ ਸੀ ਅਤੇ ਲੋਕਾਂ ਦਾ ਤਾਂਤਾ ਲੱਗਾ ਹੋਇਆ ਸੀ। 12 ਵੱਜਣ ਤੋਂ ਇਕ ਮਿੰਟ ਪਹਿਲਾਂ ਕਾਊਂਟਡਾਊਨ ਸ਼ੁਰੂ ਕਰ ਦਿੱਤਾ ਗਿਆ ਸੀ।
ਨਿਊਜ਼ੀਲੈਂਡ ਦੇ ਗਿਸਬੌਰਨ ਇਲਾਕੇ ਦੇ ਵਿਚ ਦੁਨੀਆ ਦਾ ਸਭ ਤੋਂ ਪਹਿਲਾਂ ਸੂਰਜ ਚੜ੍ਹਦਾ ਹੈ। ਈਸਟ ਕੇਪ ਜੋ ਸੈਰ ਸਪਾਟਾ ਵਾਲੀ ਥਾਂ ਹੈ, ਵਿਖੇ ਲੋਕ ਹਰ ਰੋਜ਼ ਇਥੇ ਚੜ੍ਹਦਾ ਸੂਰਜ ਵੇਖਣ ਜਾਂਦੇ ਹਨ। ਪ੍ਰਕਾਸ਼ ਦੀ ਇਕ ਕਿਰਨ 2,99,792 ਕਿਲੋਮੀਟਰ ਪ੍ਰਤੀ ਸੈਕਿੰਡ ਸਪੀਡ ਨਾਲ ਆਪਣਾ ਸਫਰ ਤੈਅ ਕਰਦੀ ਹੈ ਅਤੇ ਇਹ 499 ਸੈਕਿੰਡ (8 ਮਿੰਟ 19 ਸੈਕਿੰਡ) ਦੇ ਵਿਚ ਧਰਤੀ ਨਾਲ ਟਕਰਾਉਂਦੀ ਹੈ। ਇਹੀ ਕਿਰਨ ਜੇਕਰ ਪਲੂਟੋ ਗ੍ਰਹਿ ਤੱਕ ਜਾਣੀ ਹੋਵੇ ਤਾਂ ਉਹ 328 ਮਿੰਟ (5 ਘੰਟੇ 46 ਮਿੰਟ) ਦਾ ਸਮਾਂ ਲਵੇਗੀ।
ਇਸ ਦੇ ਨਾਲ ਹੀ ਵੱਖ-ਵੱਖ ਗੁਰੂ ਘਰਾਂ ਅੰਦਰ ਵੀ ਅੱਜ ਕੀਰਤਨ ਦੀਵਾਨ ਹੋ ਰਹੇ ਹਨ ਅਤੇ ਨਵਾਂ ਸਾਲ ਗੁਰੂ ਦੇ ਨਾਲ ਆਰੰਭ ਕੀਤਾ ਜਾਣਾ ਹੈ। ਇਸ ਸਬੰਧੀ ਕਈ ਜਗ੍ਹਾ ਅੱਜ ਸ਼ਾਮ ਦੇ ਪ੍ਰੋਗਰਾਮ ਵੀ ਰੱਖੇ ਗਏ ਸਨ ਜੋ ਦੇਰ ਰਾਤ ਤੱਕ ਚੱਲਣਗੇ। ਬੇਗਮਪੁਰਾ ਗੁਰਦੁਆਰਾ ਸਾਹਿਬ ਵਿਖੇ ਸ਼ਾਮ ਦੇ ਵਿਸ਼ੇਸ਼ ਦੀਵਾਨ ਸਜਾਏ ਗਏ। ਗੁਰਦੁਆਰਾ ਸਾਹਿਬ ਮੈਨੁਰੇਵਾ ਵਿਖੇ ਵੀ ਸ਼ਾਮ ਦੇ ਦੀਵਾਨ ਸਜਾਏ ਗਏ ਜੋ ਕਿ ਅੱਧੀ ਰਾਤ ਤੱਕ ਜਾਰੀ ਰਹਿਣਗੇ।

Related posts

ਪੰਜਾਬ ਯੂਨੀਵਰਸਿਟੀ ਵਿਚ 4 ਸਾਲ ਤੋਂ ਬੰਦ ਮੈਂਟਲ ਹੈਲਥ ਕਾਊਂਸਲਿੰਗ ਮੁੜ ਹੋਵੇਗੀ ਸ਼ੁਰੂ, 7500 ਵਿਦਿਆਰਥੀਆਂ ਨੂੰ ਹੋਵੇਗਾ ਫਾਇਦਾ

punjabdiary

Breaking- ਭਗਵੰਤ ਮਾਨ ਨੇ ਇੰਡਸਟਰੀ ਲਈ ਬਿਜਲੀ 5 ਰੁਪਏ ਪ੍ਰਤੀ ਯੂਨਿਟ ਦੀ ਦਰ ’ਤੇ ਦੇਣ ਦਾ ਵਆਦਾ ਕੀਤਾ ਸੀ, ਹੁਣ ਬਿਜਲੀ ਦਰਾਂ ਵਿੱਚ ਵਾਧਾ ਕਰਨਾ ਧੋਖਾ ਹੈ – ਸੁਖਬੀਰ ਸਿੰਘ ਬਾਦਲ

punjabdiary

ਪਤਨੀ ਗੁਰਪ੍ਰੀਤ ਕੌਰ ਤੇ ਧੀ ਨਿਆਮਤ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ CM ਭਗਵੰਤ ਮਾਨ

punjabdiary

Leave a Comment