Image default
ਤਾਜਾ ਖਬਰਾਂ

Breaking- ਜਹਾਜ਼ ਹਾਦਸਾਗ੍ਰਸਤ: 22 ਸਾਲਾ ਪਾਇਲਟ ਭਾਵਿਕਾ ਰਾਠੌਰ ਹੋਈ ਜ਼ਖਮੀ

Breaking- ਜਹਾਜ਼ ਹਾਦਸਾਗ੍ਰਸਤ: 22 ਸਾਲਾ ਪਾਇਲਟ ਭਾਵਿਕਾ ਰਾਠੌਰ ਹੋਈ ਜ਼ਖਮੀ

25 ਜੁਲਾਈ – (ਪੰਜਾਬ ਡਾਇਰੀ) ਪੁਣੇ ਜ਼ਿਲ੍ਹੇ ਦੇ ਇੰਦਾਪੁਰਾ ਤਾਲੁਕਾ ਦੇ ਕਦਬਨਵਾੜੀ ਪਿੰਡ ਵਿਚ ਕਾਰਵਰ ਏਵੀਏਸ਼ਨ, ਬਾਰਾਮਤੀ ਦਾ ਇਕ ਟਰੇਨੀ ਜਹਾਜ਼ ਦੁਰਘਟਨਾਗ੍ਰਸਤ ਹੋਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਦੌਰਾਨ ਜਹਾਜ਼ ਵਿਚ ਸਵਾਰ 22 ਸਾਲਾ ਟਰੇਨੀ ਮਹਿਲਾ ਪਾਈਲਟ ਜ਼ਖਮੀ ਹੋ ਗਈ। ਟਰੇਨੀ ਜਹਾਜ਼ ਖੇਤ ਵਿਚ ਕਰੈਸ਼ ਲੈਂਡਿੰਗ ਕਾਰਨ ਜਹਾਜ਼ ਨੂੰ ਵੀ ਨੁਕਸਾਨ ਪਹੁੰਚਿਆ ਹੈ। ਇਹ ਜਹਾਜ਼ ਸਿੰਗਲ ਸੀਟਰ ਸੀ।
ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਹਾਦਸਾ ਸਵੇਰੇ 11.30 ਵਜੇ ਦੇ ਕਰੀਬ ਇੰਦਾਪੁਰ ਤਹਿਸੀਲ ਦੇ ਕਦਬਨਵਾੜੀ ਵਿੱਚ ਹੋਇਆ। ਪੁਲਿਸ ਨੇ ਦੱਸਿਆ ਕਿ ਜਹਾਜ਼ ਇੱਕ ਪ੍ਰਾਈਵੇਟ ਏਵੀਏਸ਼ਨ ਸਕੂਲ ਦਾ ਸੀ। ਜਹਾਜ਼ ਨੇ ਪੁਣੇ ਦੇ ਬਾਰਾਮਤੀ ਹਵਾਈ ਅੱਡੇ ਤੋਂ ਉਡਾਣ ਭਰੀ ਸੀ। ਹਾਦਸਾ ਉਦੋਂ ਵਾਪਰਿਆ ਜਦੋਂ ਕਾਰਵਰ ਏਵੀਏਸ਼ਨ ਦੀ ਵਿਦਿਆਰਥਣ (ਮਹਿਲਾ ਪਾਇਲਟ) ਇੱਕ ਸਿਖਲਾਈ ਅਭਿਆਸ ਦੇ ਹਿੱਸੇ ਵਜੋਂ ਇਸ ਨੂੰ ਉਡਾ ਰਹੀ ਸੀ।

Related posts

Big News- ਲਾਰੈਂਸ ਬਿਸ਼ਨੋਈ ਨੂੰ ਲੈ ਕੇ ਵੱਡਾ ਖੁਲਾਸਾ, ਜਾਣੋ 5 ਸਾਲਾਂ ‘ਚ ਕਿੰਨੇ ਰੁਪਏ ਦੀ ਕੀਤੀ ਜਬਰੀ ਵਸੂਲੀ

punjabdiary

Breaking- ਭਗਵੰਤ ਮਾਨ ਦਾ ਪਾਕਿਸਤਾਨ ਨਾਲ ਵਪਾਰਕ ਬਾਈਕਾਟ ਰੱਖਣ ਵਾਲਾ ਪੈਤੜਾ ਪੰਜਾਬ ਅਤੇ ਸਿੱਖ ਵਿਰੋਧੀ:- ਕੇਂਦਰੀ ਸਿੰਘ ਸਭਾ

punjabdiary

ਐਲਾਨ ਤਾਂ ਹੋ ਗਿਆ, ਪਰ ਅਜੇ ਅਮਲ ਨਹੀਂ ਹੋਇਆ : ਢੋਸੀਵਾਲ

punjabdiary

Leave a Comment