Breaking- ਜੋ ਪਟਵਾਰੀ ਦੀ ਪ੍ਰੀਖਿਆ ਵਿੱਚੋਂ ਫੇਲ ਹੋ ਗਏ, ਉਹਨਾਂ ਨੇ ਨਾਇਬ ਤਹਿਸੀਲਦਾਰ ਦੀ ਪ੍ਰੀਖਿਆਂ ਵਿਚ ਕਿਵੇਂ ਟੌਪ ਕੀਤਾ : ਸੁਖਪਾਲ ਸਿੰਘ ਖਹਿਰਾ
8 ਅਕਤੂਬਰ – ਪੰਜਾਬ ਕਾਂਗਰਸ ਦੇ ਸੀਨੀਅਰ ਲੀਡਰ ਸੁਖਪਾਲ ਸਿੰਘ ਖਹਿਰਾ ਲਗਾਤਾਰ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਆਪਣੀ ਆਵਾਜ਼ ਉਠਾਉਂਦੇ ਰਹਿੰਦੇ ਹਨ। ਸੁਖਪਾਲ ਸਿੰਘ ਖਹਿਰਾ ਨੇ ਨਾਇਬ ਤਹਿਸੀਲਦਾਰਾਂ ਦੀ ਸਰਕਾਰ ਵੱਲੋਂ ਕੀਤੀ ਗਈ ਨਿਯੁਕਤੀ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ ਗਏ ਹਨ। ਖਹਿਰਾ ਨੇ ਘੁਟਾਲੇ ਦੇ ਦੋਸ਼ ਲਾਏ ਹਨ । ਖਹਿਰਾ ਨੇ ਲਿਖਿਆ ਹੈ ਕਿ ਕੁੱਝ ਜਿਹੜੇ ਉਮੀਦਵਾਰ ਹੋਰਨਾਂ ਭਰਤੀ ਪ੍ਰੀਖਿਆਵਾਂ ਵਿੱਚੋਂ ਫੇਲ੍ਹ ਹੋਏ ਸੀ ਉਨ੍ਹਾਂ ਨੇ ਨਾਇਬ ਤਹਿਸੀਲਦਾਰ ਦੀ ਅਸਾਮੀ ਲਈ ਟੌਪ ਕੀਤਾ ਹੈ
ਇਸ ਵਿਵਾਦ ਤੇ ਪੰਜਾਬ ਲੋਕ ਸੇਵਾ ਕਮਿਸ਼ਨ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਕਮਿਸ਼ਨ ਨੇ ਕਿਹਾ ਕਿ ਅਜਿਹਾ ਕੋਈ ਸਬੂਤ ਨਹੀਂ ਹੈ, ਜੋ ਭਰਤੀ ਅਮਲ ਨਾਲ ਸਮਝੌਤਾ ਕਰਨ ਦੀ ਗਵਾਹੀ ਭਰਦਾ ਹੈ। ਕਮਿਸ਼ਨ ਨੇ ਇਕ ਬਿਆਨ ਵਿੱਚ ਕਿਹਾ ਕਿ ਉਸ ਨੂੰ ਉਮੀਦਵਾਰਾਂ ਦੀ ਪਿਛਲੀ ਕਾਰਗੁਜ਼ਾਰੀ ਬਾਰੇ ਕੋਈ ਜਾਣਕਾਰੀ ਨਹੀਂ ਹੈ ਤੇ ਨਾ ਹੀ ਉਹ ਇਸ ਗੱਲ ’ਤੇ ਯਕੀਨ ਕਰਦੀ ਹੈ ਕਿ ਉਮੀਦਵਾਰ ਦੀ ਇਕ ਪ੍ਰੀਖਿਆ ’ਚ ਕਾਰਗੁਜ਼ਾਰੀ ਦਾ ਕਿਸੇ ਦੂਜੀ ਪ੍ਰੀਖਿਆ ’ਤੇ ਵੀ ਅਸਰ ਪੈਂਦਾ ਹੈ।
ਖਹਿਰਾ ਨੇ ਟਵੀਟ ਕਰਕੇ ਦੋਸ਼ ਲਾਇਆ ਹੈ ਕਿ ਪੀ.ਪੀ.ਐਸ.ਸੀ. ਨੇ ਤਹਿਸੀਲਦਾਰ ਭਰਤੀ ਵਿਚ ਘੁਟਾਲੇ ਨੂੰ ਨਿਯਮਤ ਤੌਰ ‘ਤੇ ਇਨਕਾਰ ਕੀਤਾ ਹੈ ਪਰ ਸਿਰਫ ਨਿਰਪੱਖ ਜਾਂਚ ਹੀ ਇਸ ਸੱਚਾਈ ਤੋਂ ਪਰਦਾ ਚੁੱਕ ਸਕਦੀ ਹੈ, ਜਦੋਂ ਉਹ ਪਟਵਾਰੀ ਦੀਆਂ ਕਈ ਪ੍ਰੀਖਿਆਵਾਂ ਵਿੱਚ ਫੇਲ ਹੋ ਜਾਂਦੇ ਹਨ ਤਾਂ ਉਹ ਅਚਾਨਕ ਟਾਪ ਕਿਵੇਂ ਹੋ ਸਕਦੇ ਹਨ।