Image default
ਤਾਜਾ ਖਬਰਾਂ

Breaking- ਝੋਨੇ ਦੀ ਗੈਰ ਕਾਨੂੰਨੀ ਗਤੀਵਿਧੀ ਨੂੰ ਰੋਕਣ ਲਈ ਮਾਰਕੀਟ ਪੱਧਰ ‘ਤੇ ਜਿਲ੍ਹਾ ਫਰੀਦਕੋਟ ਅੰਦਰ ਫਲਾਇੰਗ ਸਕੁਆਡ ਦਾ ਗਠਨ

Breaking- ਝੋਨੇ ਦੀ ਗੈਰ ਕਾਨੂੰਨੀ ਗਤੀਵਿਧੀ ਨੂੰ ਰੋਕਣ ਲਈ ਮਾਰਕੀਟ ਪੱਧਰ ‘ਤੇ ਜਿਲ੍ਹਾ ਫਰੀਦਕੋਟ ਅੰਦਰ ਫਲਾਇੰਗ ਸਕੁਆਡ ਦਾ ਗਠਨ

ਸਕੁਆਡ ਦੂਜੇ ਰਾਜਾਂ ਤੋਂ ਅਣ-ਅਧਿਕਾਰਤ ਆਉਣ ਵਾਲੇ ਝੋਨੇ / ਚਾਵਲ ਦੀ ਕਰੇਗਾ ਚੈਕਿੰਗ -ਡਾ ਰੂਹੀ ਦੁੱਗ

ਫਰੀਦਕੋਟ, 8 ਅਕਤੂਬਰ – (ਪੰਜਾਬ ਡਾਇਰੀ) ਪੰਜਾਬ ਸਰਕਾਰ, ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਵਿਭਾਗ ਪਾਸੋਂ ਪ੍ਰਾਪਤ ਪੱਤਰ ਵਿਚ ਦਰਜ ਹਦਾਇਤਾਂ ਰਾਹੀਂ ਝੋਨੇ ਦੇ ਸੀਜ਼ਨ ਦੌਰਾਨ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਝੋਨੇ ਜਾਂ ਚਾਵਲ ਦੀ ਬੋਗਸ ਖਰੀਦ, ਗੈਰ-ਕਾਨੂੰਨੀ ਰੀਸਾਈਕਲਿੰਗ ਕਰਨ ਦਾ ਖਦਸ਼ਾ ਪ੍ਰਗਟਾਇਆ ਗਿਆ ਹੈ। ਇਸ ਗ਼ੈਰ-ਕਾਨੂੰਨੀ ਗਤੀਵਿਧੀ ਨੂੰ ਰੋਕਣ ਲਈ ਜ਼ਿਲ੍ਹਾ ਮੈਜਿਸਟਰੇਟ ਡਾ ਰੂਹੀ ਦੁੱਗ ਵੱਲੋਂ ਜ਼ਿਲ੍ਹਾ ਫਰੀਦਕੋਟ ਅੰਦਰ ਮਾਰਕੀਟ ਪੱਧਰ ਤੇ ਫਲਾਇੰਗ ਸਕੁਆਡ ਦਾ ਗਠਨ ਕੀਤਾ ਹੈ। ਇਹ ਸਕੁਆਡ ਦੂਜੇ ਰਾਜਾਂ ਤੋਂ ਅਣ-ਅਧਿਕਾਰਤ ਆਉਣ ਵਾਲੇ ਝੋਨੇ ਜਾਂ ਚਾਵਲ ਦੀ ਚੈਕਿੰਗ ਕਰਨ ਲਈ ਜ਼ਿੰਮੇਵਾਰ ਹੋਵੇਗਾ।
ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਫ਼ਰੀਦਕੋਟ ਵਿਖੇ ਤਹਿਸੀਲਦਾਰ ਫਰੀਦਕੋਟ, ਡੀ.ਐਸ.ਪੀ. ਫਰੀਦਕੋਟ, ਸਕੱਤਰ ਮਾਰਕੀਟ ਕਮੇਟੀ ਫਰੀਦਕੋਟ, ਆਬਕਾਰੀ ਅਫਸਰ, ਈ.ਟੀ.ਓ. ਜੀ.ਐਸ.ਟੀ. ਫਰੀਦਕੋਟ , ਮਾਰਕੀਟ ਕਮੇਟੀ ਸਾਦਿਕ ਵਿਖੇ ਨਾਇਬ ਤਹਿਸੀਲਦਾਰ ਸਾਦਿਕ, ਐਸ.ਐਚ.ਓ ਪੁਲਿਸ ਸਟੇਸ਼ਨ ਸਾਦਿਕ, ਸਦਰ ਫਰੀਦਕੋਟ, ਸਕੱਤਰ ਮਾਰਕੀਟ ਕਮੇਟੀ ਸਾਦਿਕ, ਆਬਕਾਰੀ ਅਫਸਰ, ਫਰੀਦਕੋਟ, ਈ.ਟੀ.ਓ. ਜੀ.ਐਸ.ਟੀ. ਫਰੀਦਕੋਟ, ਮਾਰਕੀਟ ਕਮੇਟੀ ਕੋਟਕਪੂਰਾ ਵਿਖੇ ਤਹਿਸੀਲਦਾਰ ਕੋਟਕਪੂਰਾ, ਡੀ.ਐਸ.ਪੀ. ਕੋਟਕਪੂਰਾ, ਸਕੱਤਰ ਮਾਰਕੀਟ ਕਮੇਟੀ ਕੋਟਕਪੂਰਾ, ਆਬਕਾਰੀ ਅਫਸਰ ਫਰੀਦਕੋਟ, ਈ.ਟੀ.ਓ. ਜੀ.ਐਸ.ਟੀ. ਫਰੀਦਕੋਟ ਅਤੇ ਮਾਰਕੀਟ ਕਮੇਟੀ ਜੈਤੋ ਵਿਖੇ ਤਹਿਸੀਲਦਾਰ ਜੈਤੋ, ਡੀ.ਐਸ.ਪੀ. ਜੈਤੋ, ਸਕੱਤਰ ਮਾਰਕੀਟ ਕਮੇਟੀ ਜੈਤੋ, ਆਬਕਾਰੀ ਅਫਸਰ ਫਰੀਦਕੋਟ, ਈ.ਟੀ.ਓ. ਜੀ.ਐਸ.ਟੀ., ਫਰੀਦਕੋਟ ਅਧਿਕਾਰੀਆਂ ਨੂੰ ਫਲਾਇੰਗ ਸਕੁਆਡ ਦੇ ਵਜੋਂ ਨਿਯੁਕਤ ਕੀਤਾ ਗਿਆ ਹੈ।
ਇਸ ਟੀਮ ਵੱਲੋਂ ਰੋਜ਼ਾਨਾ ਸ਼ਾਮ /ਰਾਤ ਦੇ ਸਮੇਂ ਚੈਕਿੰਗ ਕਰਦੇ ਹੋਏ ਗ਼ੈਰ-ਕਾਨੂੰਨੀ ਝੋਨੇ ਜਾਂ ਚਾਵਲ ਦੇ ਪਾਏ ਜਾਣ ਵਾਲੇ ਟਰੱਕ/ ਗੋਦਾਮ ਜ਼ਬਤ ਕਰਦੇ ਹੋਏ ਰਿਪੋਰਟ ਡਿਪਟੀ ਕਮਿਸ਼ਨਰ ਦਫਤਰ ਨੂੰ ਭੇਜੀ ਜਾਵੇਗੀ।

Advertisement

Related posts

Breaking- ਮਹਿਲਾ ਦਿਵਸ ਨੂੰ ਸਮਰਪਿਤ ਸੱਭਿਆਚਾਰਕ ਕੇਂਦਰ ਵਿਖੇ ਵਿਸ਼ੇਸ਼ ਸਮਾਗਮ 7 ਮਾਰਚ ਨੂੰ – ਡਾ. ਰੂਹੀ ਦੁੱਗ

punjabdiary

Breaking- ਪੰਜਾਬ ਪੁਲਿਸ ਦੀ ਕੈਦ ਵਿਚੋਂ ਭੱਜੇ ਗੈਂਗਸਟਰ ਦੀਪਕ ਟੀਨੂੰ ਨੂੰ ਪੁਲਿਸ ਨੇ ਦੁਬਾਰਾ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ

punjabdiary

Breaking- ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦਾ ਵੱਡਾ ਫ਼ੈਸਲਾ, ਜ਼ਿਲ੍ਹਾ ਯੋਜਨਾ ਬੋਰਡ ਦੇ 15 ਨਿਯੁਕਤ ਕੀਤੇ ਚੇਅਰਮੈਨਾਂ ਦੀ ਲਿਸਟ ਕੀਤੀ ਜਾਰੀ

punjabdiary

Leave a Comment