Image default
ਤਾਜਾ ਖਬਰਾਂ

Breaking- ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ 3-4 ਸਾਲ ਤੋ ਅੱਗ ਨਾ ਲਗਾ ਕੇ ਹੋਰਾਂ ਲਈ ਮਿਸਾਲ ਬਣਿਆ ਅਗਾਂਹਵਧੂ ਕਿਸਾਨ ਲਵਪ੍ਰੀਤ ਸਿੰਘ

Breaking- ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ 3-4 ਸਾਲ ਤੋ ਅੱਗ ਨਾ ਲਗਾ ਕੇ ਹੋਰਾਂ ਲਈ ਮਿਸਾਲ ਬਣਿਆ ਅਗਾਂਹਵਧੂ ਕਿਸਾਨ ਲਵਪ੍ਰੀਤ ਸਿੰਘ

ਹੋਰਨਾਂ ਕਿਸਾਨਾਂ ਨੂੰ ਵੀ ਅੱਗ ਨਾ ਲਗਾਉਣ ਦੀ ਕੀਤੀ ਅਪੀਲ

ਫਰੀਦਕੋਟ, 20 ਅਕਤੂਬਰ – (ਪੰਜਾਬ ਡਾਇਰੀ) ਜਿਲੇ ਦੇ ਪਿੰਡ ਚੱਕ ਸ਼ਾਹੂ ਦੇ ਅਗਾਂਹਵਧੂ ਕਿਸਾਨ ਲਵਪ੍ਰੀਤ ਸਿੰਘ ਪੁੱਤਰ ਰਛਪਾਲ ਸਿੰਘ ਨੇ ਪਿਛਲੇ 3-4 ਸਾਲਾਂ ਤੋ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਵਾਹ ਕੇ ਅਤੇ ਗੱਠਾਂ ਬਣਾ ਕੇ ਮਿਸਾਲ ਹੀ ਕਾਇਮ ਨਹੀਂ ਕੀਤੀ ਸਗੋਂ ਉਹ ਦੂਸਰੇ ਕਿਸਾਨਾਂ ਨੂੰ ਵੀ ਇਸ ਸਬੰਧੀ ਜਾਗਰੂਕ ਕਰ ਰਿਹਾ ਹੈ। ਉੱਥੇ ਹੀ ਬਿਨਾ ਅੱਗ ਲਾ ਕੇ ਝੋਨੇ ਦੀ ਪਰਾਲੀ ਨੂੰ ਖੇਤ ਵਿੱਚ ਮਿਲਾ ਕੇ ਕਣਕ ਦੀ ਬਿਜਾਈ ਕਰਕੇ ਇਕ ਸਫਲ ਕਿਸਾਨ ਵਜੋ ਉੱਭਰ ਰਿਹਾ ਹੈ।

ਕਿਸਾਨ ਰਾਜਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਜਮੀਨ ਵਿਚ ਪਿਛਲੇ 3-4 ਸਾਲਾਂ ਤੋ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ।ਉਸ ਨੇ ਦੱਸਿਆ ਕਿ ਇਸ ਨਾਲ ਸੂਖਮ ਜੀਵਾਂ ਵਿੱਚ ਵੀ ਵਾਧਾ ਹੁੰਦਾ ਹੈ ਜੋ ਜਮੀਨ ਦੀ ਉਪਜਾਊ ਸ਼ਕਤੀ ਨੂੰ ਵਧਾਉਦੇ ਹਨ ਅਤੇ ਇਸ ਨਾਲ ਫਸਲ ਦਾ ਝਾੜ ਵੀ ਵਧੀਆ ਹੁੰਦਾ ਹੈ। ਉਸ ਨੇ ਦੱਸਿਆ ਕਿ ਝੋਨੇ ਦੀ ਪਰਾਲੀ ਸਾੜਨ ਨਾਲ ਜਿੱਥੇ ਧਰਤੀ ਦੀ ਉਪਜਾਊ ਸ਼ਕਤੀ ਘੱਟਦੀ ਹੈ, ਉਸ ਦੇ ਨਾਲ ਹੀ ਹਵਾ ਵਿੱਚ ਜਹਿਰੀਲੀ ਗੈਸ ਪੈਦਾ ਹੋਣ ਨਾਲ ਜੀਵ ਜੰਤੂਆਂ ਤੇ ਸਮੁੱਚੀ ਮਨੁੱਖਤਾ ਨੂੰ ਵੀ ਕਾਫੀ ਨੁਕਸਾਨ ਪਹੁੰਚਦਾ ਹੈ। ਇਸ ਅਗਾਂਹਵਧੁ ਕਿਸਾਨ ਨੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਨਾਲ ਤਾਲਮੇਲ ਬਣਾ ਕੇ ਰੱਖਿਆ ਹੋਇਆ ਹੈ ਅਤੇ ਉਹ ਮਾਹਿਰਾਂ ਦੀ ਸਲਾਹ ਅਨੁਸਾਰ ਸਮੇਂ ਸਮੇਂ ਤੇ ਆਪਣੀ ਫਸਲ ਉਗਾਉਂਦਾ ਹੈ। ਉਸ ਨੇ ਦੱਸਿਆ ਕਿ ਉਹ ਪਰਾਲੀ ਨੂੰ ਖੇਤ ਵਿੱਚ ਹੀ ਵਾਹ ਕੇ ਹੈਪੀ ਸੀਡਰ/ਸੁਪਰਸੀਡਰ/ਬੇਲਰ ਜਿਹੀਆਂ ਮਸ਼ੀਨਾਂ ਖੇਤ ਵਿੱਚ ਵਰਤ ਕੇ ਕਣਕ ਦੀ ਬਿਜਾਈ ਕਰ ਰਿਹਾ ਹੈ।

Advertisement

ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਵੀ ਆਪਣੇ ਖੇਤਾਂ ਵਿੱਚ ਝੋਨੇ ਦੀ ਫਸਲ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਾਉਣ ਅਤੇ ਉਸ ਨੂੰ ਖੇਤਾਂ ਵਿੱਚ ਹੀ ਵਾਹੁਣ ਤਾਂ ਜੋ ਜਮੀਨ ਵਿਚਲੇ ਮਿੱਤਰ ਕੀੜਿਆਂ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਹੋਵੇ ਅਤੇ ਜਮੀਨ ਦੀ ਉਪਜਾਊ ਸ਼ਕਤੀ ਬਣੀ ਰਹੇ। ਜ਼ਿਕਰਯੋਗ ਹੈ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਦੇ ਖੇਤੀਬਾੜੀ ਵਿਕਾਸ ਅਫਸਰ ਡਾ. ਯਾਦਵਿੰਦਰ ਸਿੰਘ ਅਤੇ ਖੇਤੀਬਾੜੀ ਨਿਰੀਖਕ ਸੁਖਪ੍ਰੀਤ ਸਿੰਘ ਵੱਲੋਂ ਕਿਸਾਨ ਲਵਪ੍ਰੀਤ ਸਿੰਘ ਦੇ ਖੇਤ ਦੀ ਮਿੱਟੀ ਦੇ ਸੈਂਪਲ ਲਏ ਗਏ ਸਨ, ਜਿਸ ਵਿੱਚ ਨਾਈਟ੍ਰੋਜਨ, ਫਾਸਫੋਰਸ ਆਦਿ ਹੋਰ ਤੱਤ ਜ਼ਰੂਰੀ ਮਾਤਰਾ ਵਿੱਚ ਪਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੇ ਉਪਜਾਊਪਨ ਤੇ ਅਸਰ ਪੈਂਦਾ ਹੈ। ਇਸ ਲਈ ਉਨ੍ਹਾਂ ਕਿਸਾਨਾਂ ਨੂੰ ਮੁੜ ਅਪੀਲ ਕੀਤੀ ਕਿ ਪਰਾਲੀ ਨੂੰ ਅੱਗ ਨਾ ਲਾ ਕੇ ਸਭ ਨੂੰ ਇਕ ਚੰਗਾ ਵਾਤਾਵਰਨ ਦਿੱਤਾ ਜਾਵੇ।

Related posts

ਅਹਿਮ ਖ਼ਬਰ – ਨਸ਼ੇ ਦੀ ਉਵਰਡੋਜ ਨਾਲ ਇੱਕ ਹੋਰ ਨੌਜਵਾਨ ਦੀ ਹੋਈ ਮੌਤ, ਪੜ੍ਹੋ ਖ਼ਬਰ

punjabdiary

ਕਾਵਿ ਸੰਗ੍ਰਹਿ ‘ਸਮੇਂ ਦੀਆਂ ਕੂੰਜਾਂ’ ਲੋਕ ਅਰਪਣ

punjabdiary

ਸੰਤ ਮੋਹਨ ਦਾਸ ‘ਚ ਪੰਦਰਾਂ ਰੋਜ਼ਾ ਸਮਰ ਕੈਂਪ 16 ਮਈ ਤੋ ਸ਼ੁਰੂ

punjabdiary

Leave a Comment