Image default
ਤਾਜਾ ਖਬਰਾਂ

Breaking- ਟਰੱਸਟ ਦੇ ਜਨਰਲ ਸਕੱਤਰ ਡਾ. ਨਿਗਾਹ ਨੂੰ ਸਦਮਾ, ਪਤਨੀ ਸਵਰਗਵਾਸ ਭੋਗ ਅਤੇ ਅੰਤਿਮ ਅਰਦਾਸ 4 ਨੂੰ

Breaking- ਟਰੱਸਟ ਦੇ ਜਨਰਲ ਸਕੱਤਰ ਡਾ. ਨਿਗਾਹ ਨੂੰ ਸਦਮਾ, ਪਤਨੀ ਸਵਰਗਵਾਸ ਭੋਗ ਅਤੇ ਅੰਤਿਮ ਅਰਦਾਸ 4 ਨੂੰ

ਫਰੀਦਕੋਟ, 01 ਮਾਰਚ – (ਪੰਜਾਬ ਡਾਇਰੀ) ਲਾਰਡ ਬੁੱਧਾ ਚੈਰੀਟੇਬਲ ਟਰੱਸਟ ਦੇ ਜਿਲ੍ਹਾ ਜਨਰਲ ਸਕੱਤਰ ਅਤੇ ਸਥਾਨਕ ਬੰਬੇ ਡਾਇਗਨੇਸਟਕ ਸੈਂਟਰ ਦੇ ਮਾਲਕ ਡਾ. ਸੋਹਣ ਲਾਲ ਨਿਗਾਹ ਦੀ ਧਰਮ ਪਤਨੀ ਬਲਦੇਵ ਕੌਰ ਨਿਗਾਹ (63) ਅਕਾਲ ਚਲਾਣਾ ਕਰ ਗਏ ਹਨ । ਉਹ ਆਪਣੇ ਪਿਛੇ ਪਤੀ, ਸ਼ਾਦੀ ਸ਼ੁਦਾ ਪੁਤਰੀ ਡਾ. ਸੋਬਲ ਨਿਗਾਹ ਐਮ.ਡੀ. ਅਤੇ ਜਵਾਈ ਡਾ. ਸੇਖ਼ਰ ਐਮ.ਡੀ. ਛੱਡ ਗਏ ਹਨ । ਸਵ. ਬਲਦੇਵ ਕੌਰ ਨਿਗਾਹ ਕੈਂਸਰ ਦੀ ਨਾ ਮੁਰਾਦ ਬਿਮਾਰੀ ਨਾਲ ਲੰਮਾ ਸਮਾਂ ਲੜਦੇ-ਲੜਦੇ ਆਖਰ ਬੀਤੀ 24 ਫਰਵਰੀ ਨੂੰ ਜ਼ਿੰਦਗੀ ਦੀ ਜੰਗ ਹਾਰ ਗਏ । ਸਵ. ਬਲਦੇਵ ਕੌਰ ਨਿਗਾਹ ਦੀ ਮੌਤ ਤੇ ਟਰੱਸਟ ਦੇ ਸੰਸਥਾਪਕ ਚੇਅਰਮੈਨ ਪ੍ਰਸਿਧ ਸਮਾਜ ਸੇਵਕ ਜਗਦੀਸ਼ ਰਾਏ ਢੋਸੀਵਾਲ ਸਮੇਤ ਜਿਲ੍ਹਾ ਇਕਾਈ ਦੀ ਚੀਫ਼ ਪੈਟਰਨ ਹੀਰਾਵਤੀ, ਜਿਲ੍ਹਾ ਪ੍ਰਧਾਨ ਜਗਦੀਸ਼ ਰਾਜ ਭਾਰਤੀ, ਮੁਖ ਸਲਾਹਕਾਰ ਪਿੰ. ਕ੍ਰਿਸ਼ਨ ਲਾਲ, ਮਨਜੀਤ ਖਿੱਚੀ, ਸ੍ਰੀ ਕ੍ਰਿਸ਼ਨ ਆਰ.ਏ. , ਡੀ.ਪੀ.ਐੱਸ. ਭੋਲਾ, ਜੀ.ਪੀ. ਛਾਬੜਾ ਅਤੇ ਗਿਆਨ ਚੰਦ ਸਮੇਤ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਡੂੰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਇਸ ਤੋਂ ਇਲਾਵਾ ਵਿੱਤ ਵਿਭਾਗ ਦੇ ਸੇਵਾ ਮੁਕਤ ਜੁਆਇੰਟ ਕੰਟਰੋਲਰ ਫਾਇਨਾਂਸ ਅਤੇ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਸਾਬਕਾ ਐਸ.ਵੀ.ਸੀ. ਓ.ਪੀ. ਚੌਧਰੀ ਨੇ ਵੀ ਨਿਗਾਹ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਹੈ । ਸਵ. ਬਲਦੇਵ ਕੌਰ ਨਿਗਾਬ ਨਮਿਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਆਉਂਦੀ 04 ਮਾਰਚ ਸ਼ਨੀਵਾਰ ਨੂੰ ਦੁਪਹਿਰ ਦੇ 12.00 ਤੋਂ 1.00 ਵਜੇ ਤੱਕ ਸਥਾਨਕ ਭਾਨ ਸਿੰਘ ਕਲੋਨੀ ਦੀ ਗਲੀ ਨੰ. 2 ‘ਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਪਾਇਆ ਜਾਵੇਗਾ ।
ਫੋਟੋ ਕੈਪਸ਼ਨ . ਸਵ. ਬਲਦੇਵ ਕੌਰ ਨਿਗਾਹ ਦੀ ਫਾਇਲ ਫੋਟੋ

Related posts

*ਕੁਲਤਾਰ ਸੰਧਵਾਂ ਸਾਥੀਆਂ ਸਮੇਤ ਦਰਬਾਰ ਸਾਹਿਬ ਨਤਮਸਤਕ ਹੋਏ।*

punjabdiary

ਛੋਟੇ ਮਾਨਸੂਨ ਸੈਸ਼ਨ ‘ਤੇ ਗੁੱਸੇ ‘ਚ ਪ੍ਰਤਾਪ ਸਿੰਘ ਬਾਜਵਾ, ਕਿਹਾ-ਸਰਕਾਰ ਦਾ ਕੋਈ ਕਾਰੋਬਾਰ ਨਹੀਂ, ਨੌਜਵਾਨ ਵਿਦੇਸ਼ ਜਾ ਰਹੇ ਹਨ

Balwinder hali

ਜੁਵੇਨਾਇਲ ਜਸਟਿਸ ਐਕਟ-2015 ਅਧੀਨ ਰਜਿਸਟ੍ਰੇਸ਼ਨ ਲਾਜ਼ਮੀ : ਡਿਪਟੀ ਕਮਿਸ਼ਨਰ

punjabdiary

Leave a Comment