Image default
About us ਤਾਜਾ ਖਬਰਾਂ

Breaking- ਟੈਲੀਕਾਮ ਕੰਪਨੀਆਂ TRAI ਵਲੋਂ ਆਦੇਸ਼ ਜਾਰੀ, ਵੈਲੀਡਿਟੀ 28 ਦਿਨ ਦੀ ਬਜਾਏ 30 ਦਿਨ ਕੀਤੀ ਜਾਏ

Breaking- ਟੈਲੀਕਾਮ ਕੰਪਨੀਆਂ TRAI ਵਲੋਂ ਆਦੇਸ਼ ਜਾਰੀ, ਵੈਲੀਡਿਟੀ 28 ਦਿਨ ਦੀ ਬਜਾਏ 30 ਦਿਨ ਕੀਤੀ ਜਾਏ

ਚੰਡੀਗੜ੍ਹ, 14 ਸਤੰਬਰ – ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (TRAI ) ਨੇ ਪ੍ਰੀਪੇਡ ਗਾਹਕਾਂ ਦੇ ਹੱਕ ਵਿੱਚ ਵੱਡਾ ਫੈਸਲਾ ਸੁਣਾਇਆ ਹੈ। TRAI ਵੱਲੋਂ ਟੈਲੀਕਾਮ ਕੰਪਨੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੀਆਂ ਟੈਲੀਕਾਮ ਕੰਪਨੀਆਂ ਮੋਬਾਈਲ ਰਿਚਾਰਜ ਦੀ ਵੈਲਿਡਿਟੀ 28 ਦਿਨ ਦੀ ਬਜਾਏ 30 ਦਿਨ ਦੇਣ। ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ ਵੱਲੋਂ 7 ਮਹੀਨੇ ਪਹਿਲਾ ਹੀ ਇਹ ਨਿਰਦੇਸ਼ ਜਾਰੀ ਕੀਤੇ ਗਏ ਸਨ ਪਰ ਟੈਲੀਕਾਮ ਕੰਪਨੀਆਂ ਵੱਲੋਂ ਇਸ ਦਾ ਪਾਲਣ ਨਹੀਂ ਕੀਤਾ ਗਿਆ ਸੀ। ਇਸ ਲਈ TRAI ਵੱਲੋਂ ਦੁਬਾਰਾ ਸਾਰੀਆਂ ਟੈਲੀਕਾਮ ਕੰਪਨੀਆਂ ਨੂੰ ਇਹ ਨਿਰਦੇਸ਼ ਦਿੱਤੇ ਗਏ ਹਨ।
ਟੈਲੀਕਾਮ ਕੰਪਨੀਆਂ ਦੇ ਮੌਜੂਦਾ ਪਲਾਨ ਨੂੰ ਲੈ ਕੇ ਟ੍ਰਾਈ ਨੂੰ ਲਗਾਤਾਰ ਗਾਹਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਗਾਹਕਾਂ ਦਾ ਦੋਸ਼ ਸੀ ਕਿ ਮੌਜੂਦਾ ਟੈਲੀਕਾਮ ਕੰਪਨੀਆਂ ਦੀ ਟੈਰਿਫ ਦੀ ਕੀਮਤ ਲਗਾਤਾਰ ਵਧ ਰਹੀ ਹੈ ਪਰ ਵੈਲਿਟਿਡੀ ਘੱਟ ਰਹੀ ਹੈ। ਜਿਸ ਨਾਲ ਗਾਹਕਾਂ ਦੀਆਂ ਜੇਬਾਂ ‘ਤੇ ਅਸਰ ਪੈਂਦਾ ਸੀ। ਇਸ ਨਾਲ ਗਾਹਕਾਂ ਦੇ ਐਕਸਟ੍ਹਾ ਰਿਚਾਰਜ ਦੇ ਪੈਸੇ ਬਚਣਗੇ।

Related posts

Breaking- ਸਪੀਕਰ ਸੰਧਵਾਂ ਨੇ ਵੱਖ ਵੱਖ ਵਿਕਾਸ ਕਾਰਜਾਂ ਲਈ 6.50 ਲੱਖ ਰੁਪਏ ਦੇ ਚੈੱਕ ਵੰਡੇ

punjabdiary

ਹੋਣਹਾਰ ਨੌਜਵਾਨ ਲਾਰਡ ਬੁੱਧਾ ਟਰੱਸਟ ਨਾਲ ਸੰਪਰਕ ਕਰਨ : ਮਿਸ ਪਰਮਜੀਤ ਤੇਜੀ

punjabdiary

ਸਰਕਾਰੀ ਹਾਈ ਸਕੂਲ ਔਲਖ ਦੇ ਹੋਣਹਾਰ ਵਿਦਿਆਰਥੀ ਕੀਤੇ ਸਨਮਾਨਿਤ

punjabdiary

Leave a Comment