Breaking- ਡਾਕਟਰਾਂ ਦੀ ਲਾਪਰਵਾਹੀ ਕਾਰਨ ਬਜ਼ੁਰਗ ਦੀ ਹੋਈ ਮੌਤ
ਲੁਧਿਆਣਾ, 13 ਜੁਲਾਈ – (ਪੰਜਾਬ ਡਾਇਰੀ) ਲੁਧਿਆਣਾ ਦੇ ESI ਹਸਪਤਾਲ ਦੇ ਵਿੱਚ ਡਾਕਟਰਾਂ ਦੀ ਇਕ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ 65 ਸਾਲਾ ਬਜ਼ੁਰਗ ਮ੍ਰਿਤਕ ਸਵੇਰੇ 9 ਵਜੇ ਦਾ ਈਐਸਆਈ ਹਸਪਤਾਲ ਦੇ ਵਿੱਚ ਆਪਣਾ ਇਲਾਜ ਕਰਾਉਣ ਵਾਸਤੇ ਲਾਈਨ ਵਿੱਚ ਲੱਗਾ ਸੀ ਅਤੇ ਤਕਰੀਬਨ 12 ਵਜੇ ਤੱਕ ਲਾਈਨ ਵਿੱਚ ਲੱਗਾ ਰਿਹਾ ਪਰ ਕਿਸੇ ਵੀ ਡਾਕਟਰ ਨੇ ਉਸ ਦੇ ਵੱਲ ਧਿਆਨ ਨਹੀਂ ਦਿੱਤਾ। ਜਿਸ ਦੌਰਾਨ ਹਾਰਟ ਅਟੈਕ ਆਉਣ ਦੇ ਨਾਲ ਉਸਦੀ ਮੌਕੇ ਤੇ ਮੌਤ ਹੋ ਗਈ।
ਉਧਰ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਦੇ ਅੰਦਰ ਡਾਕਟਰਾਂ ਦੇ ਖਿਲਾਫ ਰੋਸ ਪ੍ਰਗਟ ਕਰ ਰਹੇ ਸਨ ਤਾਂ ਇਸ ਮੌਕੇ ਡਾਕਟਰਾਂ ਨੇ ਬਾਹਰ ਆ ਕੇ ਮ੍ਰਿਤਕ ਦੇਹ ਦੇ ਪੈਰਾਂ ਤੇ ਹੱਥ ਲਾ ਕੇ ਪਰਿਵਾਰਕ ਮੈਂਬਰਾਂ ਕੋਲੋਂ ਮੁਆਫ਼ੀ ਮੰਗੀ।