Image default
ਤਾਜਾ ਖਬਰਾਂ

Breaking- ਸ਼ਹਿਰ ਦੇ ਡਿਪਟੀ ਕਮਿਸ਼ਨਰ ਵੱਲੋਂ ਜਿਲੇ ਵਿੱਚ 0-5 ਸਾਲ ਦੇ ਬੱਚਿਆਂ ਦੀ ਆਧਾਰ ਰਜਿਸਟਰੇਸ਼ਨ ਦਾ ਜਾਇਜਾ: ਹੁਣ ਤੱਕ ਜਿਲੇ ਵਿੱਚ 21132 ਬੱਚਿਆਂ ਦੇ ਆਧਾਰ ਕਾਰਡ ਬਣੇ

Breaking- ਸ਼ਹਿਰ ਦੇ ਡਿਪਟੀ ਕਮਿਸ਼ਨਰ ਵੱਲੋਂ ਜਿਲੇ ਵਿੱਚ 0-5 ਸਾਲ ਦੇ ਬੱਚਿਆਂ ਦੀ ਆਧਾਰ ਰਜਿਸਟਰੇਸ਼ਨ ਦਾ ਜਾਇਜਾ: ਹੁਣ ਤੱਕ ਜਿਲੇ ਵਿੱਚ 21132 ਬੱਚਿਆਂ ਦੇ ਆਧਾਰ ਕਾਰਡ ਬਣੇ

ਆਧਾਰ ਰਜਿਸਟਰੇਸ਼ਨ ਲਈ ਸੇਵਾ ਕੇਂਦਰਾਂ, ਆਂਗਨਵਾੜੀ ਸੈਂਟਰਾਂ, ਸਕੂਲਾਂ,ਡਾਕਘਰਾਂ ਆਦਿ ਨਾਲ ਸੰਪਰਕ ਕਰੋ-ਡਾ. ਰੂਹੀ ਦੁੱਗ

ਫਰੀਦਕੋਟ, 31 ਅਗਸਤ – (ਪੰਜਾਬ ਡਾਇਰੀ) ਡਾ. ਰੂਹੀ ਦੁੱਗ ਡਿਪਟੀ ਕਮਿਸ਼ਨਰ, ਫਰੀਦਕੋਟ ਨੇ ਜ਼ਿਲ੍ਹੇ ਵਿੱਚ ਕਾਰਜਸ਼ੀਲ ਸੇਵਾ ਕੇਂਦਰਾਂ, ਡੀ.ਈ.ਓ., ਡੀ.ਪੀ.ਓ ਅਤੇ ਹੋਰ ਕਾਮਨ ਸਰਵਿਸ ਕੇਂਦਰਾਂ ਦੇ ਨੁਮਾਇੰਦਿਆਂ ਨਾਲ ਆਧਾਰ ਐਨਰੋਲਮੈਂਟ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ । ਇਸ ਮੌਕੇ ਉਨ੍ਹਾਂ ਦੱਸਿਆ ਕਿ 2022 ਦੀ ਅਨੁਮਾਨਿਤ ਆਬਾਦੀ ਦੇ ਅਨੁਸਾਰ ਫਰੀਦਕੋਟ ਜ਼ਿਲ੍ਹੇ ਵਿੱਚ ਆਧਾਰ ਦੀ ਰਜਿਸਟਰੇਸ਼ਨ ਦਾ ਅੰਕੜਾ ਪਹਿਲਾਂ ਹੀ 7,05,079 ਦੇ ਅੰਕੜੇ ਨੂੰ ਪਾਰ ਕਰ ਚੁੱਕਿਆ ਹੈ। ਜਦਕਿ 0-5 ਸਾਲ ਦੀ ਉਮਰ-ਸਮੂਹ ਤੋਂ ਘੱਟ ਉਮਰ ਦੇ ਸਿਰਫ 21132 ਬੱਚਿਆਂ ਨੂੰ ਹੀ ਆਧਾਰ ਜਾਰੀ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ 100 ਪ੍ਰਤੀਸ਼ਤ ਆਧਾਰ ਰਜਿਸਟਰੇਸ਼ਨ ਨੂੰ ਯਕੀਨੀ ਬਣਾਉਣ ਅਤੇ 0-5 ਸਾਲੇ ਦੇ ਬੱਚਿਆਂ ਦੇ ਇਨਰੋਲਮੈਂਟ ਟੀਚੇ ਲਈ ਏ.ਡੀ.ਸੀ. (ਜਨ.) ਡਾ. ਮਨਦੀਪ ਕੌਰ ਨੂੰ ਨੋਡਲ ਅਫਸਰ ਬਣਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਸਕੂਲ ਸਿੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਕਰਦਿਆਂ ਕਿਹਾ ਕਿ ਉਹ ਉਪਲਬਧ ਸਾਧਨਾਂ ਦੀ 100 ਫੀਸਦੀ ਵਰਤੋਂ ਨੂੰ ਯਕੀਨੀ ਬਣਾਉਣ ਤਾਂ ਜੋ ਇਹ ਇਨਰੋਲਮੈਂਟ ਨਿਰਵਿਘਨ ਜਾਰੀ ਰਹੇ। ਉਨ੍ਹਾਂ ਕਿਹਾ ਕਿ ਐਨਰੋਲਮੈਂਟ ਲਈ ਕੈਂਪਾਂ ਦਾ ਪਲਾਨ ਪਹਿਲਾਂ ਤੋਂ ਹੀ ਤਿਆਰ ਕਰਕੇ ਆਪਸੀ ਤਾਲਮੇਲ ਦੇ ਆਧਾਰ ਤੇ ਇਨਰੋਲਮੈਂਟ ਨੂੰ ਯਕੀਨੀ ਬਣਾਉਣ ਅਤੇ ਕੈਂਪ ਸਥਾਨਾਂ ‘ਤੇ ਬੱਚਿਆਂ ਦੇ ਵੱਧ ਤੋਂ ਵੱਧ ਆਧਾਰ ਇਨਰੋਲਮੈਂਟ ਨੂੰ ਯਕੀਨੀ ਬਣਾਉਣ।
ਡਿਪਟੀ ਕਮਿਸ਼ਨਰ ਨੇ ਜਨਤਕ ਸੇਵਾਵਾਂ ਜਿਵੇਂ ਕਿ ਡਰਾਈਵਿੰਗ ਲਾਇਸੈਂਸ, ਪਾਸਪੋਰਟ ਆਦਿ, ਦਾਖਲੇ, ਟੀਕਾਕਰਨ, ਲਾਪਤਾ ਬੱਚਿਆਂ ਦਾ ਪਤਾ ਲਗਾਉਣ ਆਦਿ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਲਿਆਉਣ ਲਈ ਆਧਾਰ ਦੀ ਮਹੱਤਤਾ ਬਾਰੇ ਆਮ ਲੋਕਾਂ ਨੂੰ ਜਾਣੂ ਕਰਵਾਉਣ ਅਤੇ ਬੱਚਿਆਂ ਦਾ ਆਧਾਰ ਕਾਰਡ ਬਣਾਉਣ ਲਈ ਵੀ ਜਾਗਰੂਕ ਕਰਨ। ਉਨ੍ਹਾਂ ਆਧਾਰ ਕਾਰਡ ਦੀ ਮਹੱਤਤਾ ਬਾਰੇ ਦੱਸਦਿਆ ਕਿਹਾ ਕਿ ਦੇਸ਼ ਭਰ ਵਿੱਚ ਗੁੰਮਸ਼ੁਦਾ ਬੱਚਿਆਂ ਦੇ ਵੱਡੀ ਪੱਧਰ ਤੇ ਮਾਮਲਿਆਂ ਨੂੰ ਆਧਾਰ ਦੀ ਵਰਤੋਂ ਕਰਕੇ ਹੱਲ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਬੱਚਿਆਂ ਨੂੰ 5 ਅਤੇ 15 ਸਾਲ ਦੀ ਉਮਰ ਪੂਰੀ ਹੋਣ ‘ਤੇ ਆਪਣੇ ਬਾਇਓਮੈਟ੍ਰਿਕਸ ਨੂੰ ਆਧਾਰ ‘ਚ ਅਪਡੇਟ ਕਰਨਾ ਲਾਜ਼ਮੀ ਹੈ। ਬੱਚਿਆਂ ਦੇ ਇਹ ਲਾਜ਼ਮੀ ਬਾਇਓਮੈਟ੍ਰਿਕ ਅੱਪਡੇਟ ਸਰਕਾਰ ਵੱਲੋਂ ਮੁਫਤ ਕੀਤੇ ਜਾਂਦੇ ਹਨ।
ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿੱਚ ਆਧਾਰ ਦੀ ਇਨਰੋਲਮੈਂਟ ਨੂੰ ਪ੍ਰਾਪਤ ਕਰਨ ਲਈ ਸਰਕਾਰੀ ਏਜੰਸੀਆਂ ਨੂੰ ਆਪਣਾ ਸਹਿਯੋਗ ਦੇਣ। ਮੌਜੂਦਾ ਸਮੇਂ ਵਿੱਚ, ਆਧਾਰ ਰਜਿਸਟਰੇਸ਼ਨ ਦੀ ਸਹੂਲਤ ਸੇਵਾ ਕੇਂਦਰਾਂ, ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਰੋਟੇਸ਼ਨਲ ਆਧਾਰ ‘ਤੇ, ਡਾਕਘਰਾਂ ਅਤੇ ਬੈਂਕਾਂ ਵਿੱਚ ਵੀ ਉਪਲਬਧ ਹਨ। 0-5 ਸਾਲ ਦੀ ਉਮਰ ਦੇ ਬੱਚਿਆਂ ਦੇ ਨਵੇਂ ਰਜਿਸਟਰੇਸ਼ਨ/ਅਪਡੇਟ ਕਰਨ ਲਈ, ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਜ਼ਿਲ੍ਹੇ ਦੇ ਸਬੰਧਤ ਸੇਵਾ ਕੇਂਦਰਾਂ/ਆਂਗਨਵਾੜੀਆਂ/ਸੀਡੀਪੀਓ ਦਫ਼ਤਰਾਂ ਨਾਲ ਸੰਪਰਕ ਕਰਨ ਜਾਂ ਆਪਣੇ ਨਜ਼ਦੀਕੀ ਆਧਾਰ ਰਜਿਸਟਰੇਸ਼ਨ ਕੇਂਦਰ ਨੂੰ https://bit.ly/ ‘ਤੇ ਲੱਭ ਸਕਦੇ ਹਨ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨ) ਕਮ ਨੋਡਲ ਅਫਸਰ ਡਾ. ਮਨਦੀਪ ਕੌਰ ਵੀ ਹਾਜ਼ਰ ਸਨ।

Advertisement

Related posts

Breaking- ਆਜ਼ਾਦੀ ਦਿਵਸ ਸਮਾਗਮ ਸਬੰਧੀ ਕਰਵਾਈ ਫੁੱਲ ਡ੍ਰੈਸ ਰਿਹਰਸਲ

punjabdiary

ਅਹਿਮ ਖ਼ਬਰ – ਪਰਬਤਾਰੋਹੀ ਬਲਜੀਤ ਕੌਰ ਦੇ ਜ਼ਿੰਦਾ ਹੋਣ ਦੇ ਮਿਲੇ ਸੰਕੇਤ

punjabdiary

Breaking News- ਅਚਿੰਤਾ ਸ਼ੇਉਲੀ ਨੇ ਰਾਸ਼ਟਰਮੰਡਲ ਦੀਆਂ ਖੇਡਾਂ ਵਿੱਚ ਭਾਰਤ ਨੂੰ ਤੀਜਾ ਸੋਨ ਤਗਮਾ ਦਿੱਤਾ

punjabdiary

Leave a Comment