Breaking- ਡੇਂਗੂ ਦੇ ਲਾਰਵੇ ਸਬੰਧੀ ਡੋਰ ਟੂ ਡੋਰ ਚੈਕਿੰਗ ਜਾਰੀ
ਫਰੀਦਕੋਟ, 15 ਨਵੰਬਰ – (ਪੰਜਾਬ ਡਾਇਰੀ) ਸਿਹਤ ਵਿਭਾਗ ਅਤੇ ਨਗਰ ਕੌਸਲ ਦੇ ਕਰਮਚਾਰੀਆਂ ਦੀਆਂ ਸਪੈਸ਼ਲ ਟੀਮਾਂ ਬਣਾ ਕੇ ਸ਼ਹਿਰ ਅਤੇ ਸਲੱਮ ਏਰੀਏ ਦਾ ਡੇਂਗੂ ਤੋਂ ਬਚਾਅ ਲਈ ਇਕ ਸਾਂਝੀ ਮੁਹਿਮ ਚਲਾਈ ਗਈ ਹੈ ਤਾਂ ਜੋ ਲੋਕਾਂ ਨੂੰ ਡੇਂਗੂ ਦੇ ਪ੍ਰਕੋਪ ਤੋਂ ਬਚਾਇਆ ਜਾ ਸਕੇ। ਇਹ ਜਾਣਕਾਰੀ ਸਿਵਲ ਸਰਜਨ ਡਾ. ਨਰੇਸ਼ ਕੁਮਾਰ ਬਾਠਲਾ ਨੇ ਦਿੱਤੀ। ਗਠਿਤ ਟੀਮ ਵੱਲੋਂ ਡੇਂਗੂ ਦੇ ਲਾਰਵੇ ਦੀ ਪਹਿਚਾਣ ਸਬੰਧੀ ਭਾਨ ਸਿੰਘ ਕਲੋਨੀ ਫਿਰੋਜ਼ਪੁਰ ਰੋਡ, ਫਰੀਦਕੋਟ ਵਿਖੇ ਡੋਰ-ਟੂ-ਡੋਰ ਜਾ ਕੇ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਇਕ ਘਰ ਵਿੱਚ ਲਾਰਵਾਂ ਮਿਲਣ ਕਾਰਨ ਉਨ੍ਹਾਂ ਦਾ ਚਲਾਨ ਕੀਤਾ ਗਿਆ।
ਇਸ ਮੌਕੇ ਨਗਰ ਕੌਂਸਲ ਅਤੇ ਸਿਵਲ ਹਸਪਤਾਲ ਵੱਲੋਂ ਮੁਹੱਲਾ ਵਾਸੀਆ ਅਤੇ ਦੁਕਾਨਦਾਰਾਂ ਨੂੰ ਡੇਂਗੂ ਦੇ ਪ੍ਰਕੋਪ ਤੋ ਬਚਣ, ਗੰਦਗੀ ਨਾਂ ਫੈਲਾਉਣ ਅਤੇ ਆਪਣੇ ਆਸ-ਪਾਸ ਸਾਫ-ਸਫਾਈ ਰੱਖਣ ਲਈ ਪ੍ਰੇਰਿਤ ਕੀਤਾ ਅਤੇ ਕਿਹਾ ਕਿ ਉਹ ਗਮਲੇ, ਕੂਲਰਾ, ਟਾਇਰਾਂ ਅਤੇ ਟੁੱਟੇ-ਫੁੱਟੇ ਬਰਤਨ ਆਦਿ ਨੂੰ ਹਰ ਸ਼ੁਕਰਵਾਰ ਬਿਨਾਂ ਪਾਣੀ ਤੋਂ ਰੱਖਣ ਤਾਂ ਜੋ ਹਫਤੇ ਵਿੱਚ ਇਕ ਦਿਨ ਡਰਾਈ-ਡੇ ਦੇ ਰੂਪ ਵਿੱਚ ਮਨਾਇਆ ਜਾ ਸਕੇ। ਇਸ ਨਾਲ ਮੱਛਰ ਪੈਦਾ ਨਹੀਂ ਹੋਵੇਗਾ ।
ਡਾ. ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਜੇਕਰ ਕਿਸੇ ਨੂੰ ਕਾਂਬੇ ਨਾਲ ਬੁਖਾਰ,ਸਿਰ ਦਰਦ,ਅੱਖਾਂ ਦੇ ਪਿਛਲੇ ਹਿੱਸੇ ਚ ਦਰਦ,ਮਾਸ ਪੇਸੀਆਂ ਚ ਦਰਦ,ਸਰੀਰ ਤੇ ਲਾਲ ਰੰਗ ਦੇ ਧੱਫੜ,ਨੱਕ ਜਾਂ ਮੂੰਹ ਚੋਂ ਖੂਨ ਆਉਣਾ ਆਦਿ ਲੱਛਣ ਹੋਣ ਤਾਂ ਤੁਰੰਤ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਾਉਣਾ ਚਾਹੀਦਾ ਹੈ।
ਇਸ ਮੌਕੇ ਸੀ.ਐੱਮ.ਓ ਦਫ਼ਤਰ ਵੱਲੋਂ ਏ.ਐੱਮ.ਓ ਵਿਰਸਾ ਸਿੰਘ,ਮਲਟੀਪਰਪਜ਼ ਹੈਲਥਸੁਪਰਵਾਇਜ਼ ਸੁਰੇਸ਼ ਕੁਮਾਰ, ਧਰਮਿੰਦਰ ਸਿੰਘ, ਮੰਦੀਪ ਸਿੰਘ,ਮਲਟੀਪਰਪਜ਼ ਹੈਲਥ ਵਰਕਰ ਗੁਰਦਿੱਤ ਸਿੰਘ, ਕਾਰਜ ਸਾਧਕ ਅਫਸਰ ਸ੍ਰੀ ਅਮਰਇੰਦਰ ਸਿੰਘ, ਵੀਰਪਾਲ ਸਿੰਘ ਸਿੰਘ ਦੀ ਨਿਗਰਾਨੀ ਵਾਲੀ ਟੀਮ ਜਿਸ ਵਿੱਚ ਮਹਿੰਦਰ ਸਿੰਘ ਅਤੇ ਨਗਰ ਕੌਂਸਲ ਵੱਲੋਂ ਅਨਿਲ ਕੁਮਾਰ ਸੈਨਟਰੀ ਇੰਸਪੈਕਟਰ, ਸ਼ਮਸ਼ੇਰ ਸਿੰਘ, ਕਿਰਨ ਕੁਮਾਰ, ਸੁਨਿਲ ਕੁਮਾਰ, ਜਸਪਿੰਦਰ ਸਿੰਘ, ਅਜੈ ਕੱਕੜ, ਸ਼ੁਭਮ, ਪੁਸ਼ਪ ਸ਼ਰਮਾ ਹਾਜ਼ਰ ਸਨ।