Breaking- ਦਿਲ ਦੇ ਦੌਰੇ ਅਤੇ ਬ੍ਰੇਨ ਸਟ੍ਰੋਕ ਦੇ ਸ਼ੁਰੂਆਤੀ ਲੱਛਣਾਂ ਬਾਰੇ ਸੁਚੇਤ ਹੋਣਾ ਮਹੱਤਵਪੂਰਨ
ਫਰੀਦਕੋਟ, 28 ਜਨਵਰੀ – (ਪੰਜਾਬ ਡਾਇਰੀ) ਦਿਲ ਦੀਆਂ ਬਿਮਾਰੀਆਂ ਭਾਰਤ ਵਿੱਚ ਮੌਤ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹਨ। ਦਿਲ ਦੇ ਦੌਰੇ ਅਤੇ ਬ੍ਰੇਨ ਸਟ੍ਰੋਕ ਦੇ ਸ਼ੁਰੂਆਤੀ ਲੱਛਣਾਂ ਬਾਰੇ ਸੁਚੇਤ ਹੋਣਾ ਮਹੱਤਵਪੂਰਨ ਹੈ ਕਿਉਂਕਿ ਇਹਨਾਂ ਦੀ ਸ਼ੁਰੂਆਤੀ ਤਫਸੀਸ ਨਾਲ ਛੇਤੀ ਇਲਾਜ ਅਤੇ ਚੰਗੇ ਨਤੀਜੇ ਨਿਕਲ ਸਕਦੇ ਹਨ ।
ਮੈਕਸ ਹਸਪਤਾਲ ਬਠਿੰਡਾ ਵਿਖੇ ਡਾਇਰੈਕਟਰ ਅਤੇ ਐਚਓਡੀ ਕਾਰਡੀਓਲਾਜੀ ਵਿਭਾਗ ਡਾ. ਰੋਹਿਤ ਮੋਦੀ ਨੇ ਦੱਸਿਆ ਕਿ ਠੰਡੇ ਮੌਸਮ ਕਾਰਨ ਖੂਨ ਦੀਆਂ ਨਾੜੀਆਂ ਤੰਗ ਹੋ ਜਾਂਦੀਆਂ ਹਨ। ਇਹ ਦਿਲ ‘ਤੇ ਹੋਰ ਵੀ ਦਬਾਅ ਪਾਉਂਦੇ ਹੋਏ, ਬਲੱਡ ਪ੍ਰੈਸ਼ਰ ਨੂੰ ਵਧਣ ਲਈ ਮਜ਼ਬੂਰ ਕਰਦਾ ਹੈ। ਸਰਦੀਆਂ ਦੌਰਾਨ ਨਿੱਘਾ ਰੱਖਣ ਲਈ ਸਰੀਰ ਦੀ ਗਰਮੀ ਪੈਦਾ ਕਰਨ ਦੀ ਮੰਗ ਵੱਧ ਜਾਂਦੀ ਹੈ।
ਦਿਲ ਦੀ ਬਿਮਾਰੀਆ ਦੇ ਨਾਲ-ਨਾਲ ਜੀਵਨਸ਼ੈਲੀ ਵਿੱਚ ਤਬਦੀਲੀਆਂ ਕਰਨੀਆ ਜਰੂਰੀ ਹਨ। ਜਿਵੇ ਕੀ ਸਿਹਤਮੰਦ ਸੰਤੁਲਿਤ ਖੁਰਾਕ ਖਾਣਾ, ਸਰੀਰਕ ਤੌਰ ‘ਤੇ ਕਿਰਿਆਸ਼ੀਲ ਰਹਿਣਾ, ਨਿਯਮਤ ਕਸਰਤ ਕਰਨਾ, ਤੰਬਾਕੂਨੋਸ਼ੀ ਨਾ ਕਰਨਾ ਅਤੇ ਖੂਨ ਦੇ ਕੋਲੇਸਟ੍ਰੋਲ ਅਤੇ ਸ਼ੂਗਰ ਦੇ ਪੱਧਰਾਂ ਨੂੰ ਨਿਯੰਤਰਿਤ ਕਰਨਾ ।
ਮੈਕਸ ਹਸਪਤਾਲ ਬਠਿੰਡਾ ਵਿਖੇ ਨਿਊਰੋਲਾਜਿਸਟ ਡਾ. ਪੱਲਵ ਜੈਨ ਨੇ ਦੱਸਿਆ ਕਿ ਬ੍ਰੇਨ ਸਟ੍ਰੋਕ ਇੱਕ ਮੈਡੀਕਲ ਐਮਰਜੈਂਸੀ ਹੈ। ਮਰੀਜ਼ ਲਈ ਸ਼ੁਰੂਆਤੀ ਪਹਿਲੇ 4 ਘੰਟੇ ਮਹੱਤਵਪੂਰਨ ਹੈ।
ਡਾ. ਪੱਲਵ ਜੈਨ ਨੇ ਦੱਸਿਆ ਕਿ ਕਈ ਮਾਮਲਿਆਂ ‘ਚ ਮਰੀਜ ਨੂੰ ਇਹ ਪਤਾ ਨਹੀਂ ਹੁੰਦਾ ਕਿ ਉਹ ਬ੍ਰੇਨ ਸਟ੍ਰੋਕ ਦਾ ਸ਼ਿਕਾਰ ਹੋਇਆ ਹੈ | ਅਕਸਰ ਇਸਦੇ ਲੱਛਣ ਅਚਾਨਕ ਦਿਖਾਈ ਦਿੰਦੇ ਹਨ |
ਡਾ. ਪੱਲਵ ਜੈਨ ਨੇ ਕਿਹਾ ਜਿਵੇਂ ਹੀ ਲੱਛਣ ਦਿਖਾਈ ਦਿੰਦੇ ਹਨ, ਮਰੀਜ ਨੂੰ ਤੁਰੰਤ ਹਸਪਤਾਲ ਲੈ ਜਾਇਆ ਜਾਣਾ ਚਾਹੀਦਾ ਹੈ ਤਾਂ ਜੋ ਦਿਮਾਗ ਦੇ ਸੈਲਾਂ ਨੂੰ ਨੁਕਸਾਨ ਹੋਣ ਤੋ ਰੋਕਿਆ ਜਾ ਸਕੇ | ਇਸ ਤੋਂ ਇਲਾਵਾ ਕੁਝ ਦਵਾਈਆਂ ਨਾੜਾਂ ਦੀ ਰੁਕਾਵਟ ਖੋਲ੍ਹਣ ਦੀ ਕੋਸ਼ਿਸ਼ ਵੀ ਕਰਦੀਆਂ ਹਨ ਪਰ ਇਹ ਦਵਾਈਆਂ ਸਟ੍ਰੋਕ ਦੇ 4-5 ਘੰਟਿਆਂ ਦੇ ਅੰਦਰ ਹੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ | ਜਿਸਨੂੰ ਗੋਲਡਨ ਪੀਰੀਅਡ ਵੀ ਕਿਹਾ ਜਾਂਦਾ ਹੈ |
ਡਾ. ਜੈਨ ਨੇ ਕਿਹਾ, ਹਾਲਾਂਕਿ ਸਰਦੀਆਂ ‘ਚ ਬਲੱਡ ਪ੍ਰੈਸ਼ਰ ਵਧਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਜਿਆਦਾਤਰ ਮਾਹਿਰਾਂ ਦਾ ਮੰਨਣਾ ਹੈ ਕਿ ਸਰਦੀਆਂ ‘ਚ ਨਾੜਾਂ ਸੁੰਗੜ ਜਾਂਦੀਆਂ ਹਨ ਅਤੇ ਖੂਨ ਦੇ ਗਾੜ੍ਹੇ ਹੋਣ ਕਾਰਨ, ਸਰੀਰ ‘ਚ ਇਸਦੇ ਸੰਚਾਰ ਲਈ ਇਸਨੂੰ ਪੰਪ ਕਰਨ ਲਈ ਵਧੇਰੇ ਕੋਸ਼ਿਸ਼ ਕਰਨੀ ਪੈਂਦੀ ਹੈ | ਇਸ ਨਾਲ ਬਲੱਡ ਪ੍ਰੈਸ਼ਰ ਵਧਦਾ ਹੈ | ਇਸ ਮੌਸਮ ‘ਚ ਤੁਸੀਂ ਆਪਣੇ ਸਰੀਰ ਨੂੰ ਊਨੀ ਅਤੇ ਗਰਮ ਕੱਪੜਿਆਂ ਨਾਲ ਢਕ ਕੇ ਸਟ੍ਰੋਕ ਦੇ ਖਤਰੇ ਨੂੰ ਘੱਟ ਕਰ ਸਕਦੇ ਹੋ |