Breaking- ਦੁਰਘਟਨਾਵਾਂ ਵਾਲੇ ਸਥਾਨ ਚਿੰਨ੍ਹ ਹਿੱਤ ਕਰਕੇ ਲਾਈਟਾਂ, ਰਿਫਲੈਕਟਰ ਆਦਿ ਲਗਾਏ ਜਾਣ- ਰਾਜਦੀਪ ਸਿੰਘ
ਸੜਕੀ ਦੁਰਘਟਨਾਵਾਂ ਰੋਕਣ ਲਈ ਮੀਟਿੰਗ ਆਯੋਜਿਤ
ਫਰੀਦਕੋਟ, 20 ਜੁਲਾਈ – (ਪੰਜਾਬ ਡਾਇਰੀ) ਮਾਨਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ਤੇ ਸੜਕ ਸੁਰੱਖਿਆ ਨਿਯਮਾਂ ਨੂੰ ਇੰਨ-ਬਿਨ ਲਾਗੂ ਕਰਵਾਉਣ ਲਈ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ ਦੀ ਪ੍ਰਧਾਨਗੀ ਹੇਠ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਗਈ। ਇਸ ਮੌਕੇ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਿਟੀ ਸ. ਪਰਮਦੀਪ ਸਿੰਘ ਖਹਿਰਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਸੜਕ ਦੁਰਘਟਨਾਵਾਂ ਵਿਚ ਕਮੀ ਲਿਆਉਣ ਲਈ ਜਿੱਥੇ ਅਕਸਰ ਦੁਰਘਟਨਾਵਾਂ ਹੁੰਦੀਆਂ ਹਨ ਉਨ੍ਹਾਂ ਜਗ੍ਹਾ ਨੂੰ ਚਿੰਨ੍ਹ ਹਿੱਤ ਕਰਕੇ ਉੱਥੇ ਸਹੀ ਤਰੀਕੇ ਦੇ ਹੰਪ, ਰਿਫਲੈਕਟ, ਲਾਈਟਾਂ ਆਦਿ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਕੂਲੀ ਬੱਚਿਆਂ ਨੂੰ ਸਕੂਲ ਛੱਡਣ ਵਾਲੀਆਂ ਵੈਨਾਂ ਸਾਰੇ ਸੁਰੱਖਿਆ ਦੇ ਨਿਯਮਾਂ ਅਤੇ ਸ਼ਰਤਾਂ ਦੀ ਪਾਲਣਾ ਕਰਵਾਉਣ ਲਈ ਵਿਸ਼ੇਸ਼ ਚੈਕਿੰਗ ਕਰਨ। ਉਨ੍ਹਾਂ ਵਿੱਚ ਬਕਾਇਦਾ ਤੌਰ ਤੇ ਹਾਈਡਰੋਲਿਕ ਦਰਵਾਜ਼ੇ, ਜੀ.ਪੀ.ਆਰ .ਐਸ ਸਿਸਟਮ ਲੱਗਿਆ ਹੋਣਾ ਚਾਹੀਦਾ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਆਦੇਸ਼ ਦਿੱਤੇ ਕਿ ਟ੍ਰੈਫਿਕ ਪੁਲਿਸ ਅਧਿਕਾਰੀ ਸੜਕ ਸੁਰੱਖਿਆ ਨਿਯਮਾਂ ਬਾਰੇ ਪ੍ਰੇਰਿਤ ਕਰਨ ਲਈ ਸਕੂਲਾਂ ਵਿੱਚ ਸੈਮੀਨਾਰ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਸੜਕੀ ਨਿਯਮਾਂ ਤੋਂ ਜਾਣੂ ਕਰਵਾਇਆ ਜਾ ਸਕੇ। ਉਨ੍ਹਾਂ ਐਕਸੀਅਨ ਨੈਸ਼ਨਲ ਹਾਈਵੇ ਅਤੇ ਲੋਕ ਨਿਰਮਾਣ ਵਿਭਾਗ ਨੂੰ ਕਿਹਾ ਕਿ ਉਹ ਰਾਸ਼ਟਰੀ ਮਾਰਗਾਂ ਤੇ ਜ਼ਿਲ੍ਹੇ ਵਿੱਚ ਪੈਂਦੇ ਪੁਲਾਂ, ਪੁਲੀਆਂ, ਆਵਾਜਾਈ ਕਿੰਨੇ ਸੁਰੱਖਿਅਤ ਹਨ ਸਬੰਧੀ ਸਰਟੀਫਿਕੇਟ ਦੇਣ ਤੋਂ ਇਲਾਵਾ ਪੂਰੀ ਸੂਚੀ ਉਨ੍ਹਾਂ ਦੇ ਦਫਤਰ ਵਿਖੇ ਦਿੱਤੀ ਜਾਵੇ।
ਵਧੀਕ ਡਿਪਟੀ ਕਮਿਸ਼ਨਰ ਸ. ਰਾਜਦੀਪ ਸਿੰਘ ਬਰਾੜ ਨੇ ਇਹ ਵੀ ਆਦੇਸ਼ ਦਿੱਤੇ ਕਿ ਜ਼ਿਲ੍ਹੇ ਵਿੱਚ ਕਿੰਨੀਆਂ ਐਬੂਲੈਂਸਾਂ ਰਜਿਸਟਰਡ ਹਨ ਦੀ ਸੂਚੀ ਸੋਧੀ ਦਫ਼ਤਰ ਜਮ੍ਹਾਂ ਕਰਵਾਈ ਜਾਵੇ।
ਇਸ ਮੌਕੇ ਸਕੱਤਰ ਰੀਜਨਲ ਟਰਾਂਸਪੋਰਟ ਅਥਾਰਿਟੀ ਸ. ਪਰਮਦੀਪ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਾਹਨ ਚਾਲਕਾਂ/ਮਾਲਕਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਡੀ.ਐਸ.ਪੀ ਸ.ਗੁਰਮੀਤ ਸਿੰਘ,ਡਾ. ਪੁਸ਼ਪਿੰਦਰ ਸਿੰਘ ਕੂਕਾ,ਨੋਡਲ ਅਫਸਰ ਟ੍ਰੈਫਿਕ ਪੁਲਿਸ ਸ. ਸਤਨਾਮ ਸਿੰਘ,ਡੀ.ਈ.ਏ(ਐ) ਸ੍ਰੀ ਪਵਨ ਕੁਮਾਰ, ਐਸ.ਡੀ.ਓ ਮੰਡੀ ਬੋਰਡ ਸ. ਦਵਿੰਦਰ ਸਿੰਘ, ਸਜਲ ਗੁਪਤਾ, ਜੇ.ਈ. ਨਗਰ ਕੌਸਿਲ, ਸ. ਬਲਦੇਵ ਸਿੰਘ,ਜੀ.ਏ ਬੀ.ਐਂਡ.ਆਰ ਤੇ ਹੋਰ ਹਾਜ਼ਰ ਸਨ।