Breaking- ਨਵਜੋਤ ਸਿੰਘ ਸਿੱਧੂ ਮੌਨ ਧਾਰਨ ਕਰਨ ਨਾਲ, ਇਕ ਵਾਰ ਫਿਰ ਚਰਚਾ ‘ਚ
ਚੰਡੀਗੜ੍ਹ, 26 ਸਤੰਬਰ – (ਪੰਜਾਬ ਡਾਇਰੀ) ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਸਜ਼ਾ ਕੱਟ ਰਹੇ ਸਿਆਸੀ ਆਗੂ ਨਵਜੋਤ ਸਿੰਘ ਸਿੱਧੂ, ਇਕ ਵਾਰ ਫਿਰ ਚਰਚਾ ਵਿਚ ਹਨ।
ਆਪਣੇ ਵੱਖਰੇ ਸੁਭਾਅ ਨਾਲ ਜਾਣੇ ਜਾਂਦੇ ਨਵਜੋਤ ਸਿੰਘ ਸਿੱਧੂ ਨੇ ਇਸ ਵਾਰ ਮੌਨ ਧਾਰਿਆ ਹੈ। ਇਸ ਸਬੰਧੀ ਜਾਣਕਾਰੀ ਉਨ੍ਹਾਂ ਦੀ ਪਤਨੀ ਨੇ ਨਵਜੋਤ ਸਿੰਘ ਸਿੱਧੂ ਦੇ Twitter ਅਕਾਊਂਟ ’ਤੇ ਸਾਂਝੀ ਕੀਤੀ। ਨਵਜੋਤ ਕੌਰ ਨੇ ਲਿਖਿਆ ਕਿ, “ਮੇਰੇ ਪਤੀ ਨੇ ਨਵਰਾਤਿਆਂ ਦੇ ਸਬੰਧ ’ਚ ਮੌਨ ਧਾਰਿਆ ਹੈ ਤੇ ਉਹ 5 ਅਕਤੂਬਰ ਤੋਂ ਬਾਅਦ ਹੀ ਜੇਲ੍ਹ ’ਚ ਉਨ੍ਹਾਂ ਨੂੰ ਮਿਲਣ ਆਉਣ ਵਾਲਿਆਂ ਨਾਲ ਮੁਲਾਕਾਤ ਕਰਨਗੇ।”