Breaking- ਨਸ਼ੇ ਛੱਡ ਚੁੱਕੇ 25 ਨੋਜਵਾਨਾਂ ਨੂੰ ਸਵੈ ਰੋਜਗਾਰ ਸ਼ੁਰੂ ਕਰਨ ਲਈ ਮੋਬਾਇਲ ਰਿਪੇਅਰ ਕੋਰਸ ਦੀ ਟਰੇਨਿੰਗ ਦੇ ਕੇ ਆਪਣੇ ਪੈਰਾ ਤੇ ਖੜ੍ਹੇ ਹੋਣ ਦੇ ਬਣਾਇਆ ਯੋਗ-ਡਿਪਟੀ ਕਮਿਸ਼ਨਰ
ਹੁਣ ਤੱਕ 11404 ਮਰੀਜਾਂ ਵੱਲੋਂ ਓਟ ਸੈਂਟਰਾਂ ਵਿਚੋਂ ਕਰਵਾਇਆ ਗਿਆ ਇਲਾਜ
ਫ਼ਰੀਦਕੋਟ, 12 ਅਕਤੂਬਰ – (ਪੰਜਾਬ ਡਾਇਰੀ) ਨਸ਼ੇ ਛੱਡ ਚੁੱਕੇ 25 ਨੋਜਵਾਨਾਂ ਨੂੰ ਸਵੈ ਰੋਜਗਾਰ ਸ਼ੁਰੂ ਕਰਨ ਲਈ ਪਿਛਲੇ ਮਹੀਨੇ ਆਰ-ਸੇਤੀ ਵੱਲੋਂ ਮੋਬਾਇਲ ਰਿਪੇਅਰ ਕੋਰਸ ਦੀ ਟਰੇਨਿੰਗ ਦੇ ਕੇ ਆਪਣੇ ਪੈਰਾ ਤੇ ਖੜ੍ਹੇ ਹੋਣ ਦੇ ਯੋਗ ਬਣਾਇਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਡਾ. ਰੂਹੀ ਦੁੱਗ ਨੇ ਦੱਸਿਆ ਕਿ ਇਨ੍ਹਾਂ ਨੋਜਵਾਨਾਂ ਨੂੰ ਬੈਂਕ ਤੋਂ ਕਰਜਾ ਦੁਆ ਕੇ ਆਪਣਾ ਕੰਮ ਸ਼ੁਰੂ ਕਰਨ ਵਿੱਚ ਮਦਦ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ਾ ਛੱਡਣ ਦੀ ਇੱਛਾ ਰੱਖਣ ਵਾਲਾ ਹਰ ਕੋਈ ਵਿਅਕਤੀ ਓਟ ਕਲੀਨਿਕਾਂ ਦੀ ਸਹਾਇਤਾਂ ਦੇ ਨਾਲ ਨਸ਼ਾ ਛੱਡ ਸਕਦਾ ਹੈ। ਇਸ ਦੇ ਲਈ ਜਿੱਥੇ ਪੰਜਾਬ ਸਰਕਾਰ ਵੱਲੋਂ ਨਸ਼ਾ ਵੇਚਣ ਵਾਲਿਆਂ ਦੀ ਸਪਲਾਈ ਲਾਈਨ ਤੋੜ ਕੇ ਸ਼ਖਤ ਕਾਰਵਾਈ ਕੀਤੀ ਜਾ ਰਹੀ ਹੈ। ਉੱਥੇ ਓਟ ਕਲੀਨਿਕਾਂ ਵਿੱਚ ਨਸ਼ਾ ਛੱਡਣ ਲਈ ਹਰ ਤਰ੍ਹਾਂ ਨਾਲ ਸਹਾਇਤਾ ਕੀਤੀ ਜਾ ਰਹੀ ਹੈ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 1 ਅਪ੍ਰੈਲ 2022 ਤੋਂ 30 ਸਤੰਬਰ 2022 ਤੱਕ ਜ਼ਿਲੇਂ ਵਿਚ ਨਸ਼ਾ ਛੁਡਾਊ ਕਲੀਨਿਕਾਂ ਵਿੱਚ 506 ਨਵੇਂ ਮਰੀਜ਼ਾਂ ਨੇ ਆਪਣੇ ਆਪ ਨੂੰ ਰਜਿਸਟਰਡ ਕੀਤਾ ਹੈ। ਨਸ਼ਾ ਛੱਡਣ ਤੋਂ ਬਾਅਦ ਮਰੀਜ਼ਾਂ ਨੂੰ ਸਰਕਾਰੀ ਪੁਨਰਵਾਸ ਕੇਂਦਰ ਅਰਾਈਆਂਵਾਲਾ ਰੋਡ ਫਰੀਦਕੋਟ ਵਿੱਚ ਦਾਖਲ ਹੋਣ ਦੀ ਸਲਾਹ ਦਿੱਤੀ ਹੈ। ਮਰੀਜ਼ ਵੱਧ ਤੋਂ ਵੱਧ 3 ਮਹੀਨੇ ਤੱਕ ਰਹਿ ਕੇ ਆਪਣੇ ਆਪ ਨੂੰ ਸਰੀਰਿਕ ਅਤੇ ਮਾਨਸਿਕ ਤੌਰ ਤੇ ਕਾਊਂਸਲਿੰਗ, ਜਿੰਮ, ਕਸਰਤਾਂ, ਖੇਡਾਂ, ਕਿਤਾਬਾਂ ਦੀ ਮਦਦ ਨਾਲ ਮਜ਼ਬੂਤ ਕਰ ਸਕਦਾ ਹੈ।
ਸਿਵਲ ਸਰਜਨ ਡਾ. ਸੰਜੇ ਗੁਪਤਾ ਨੇ ਦੱਸਿਆ ਕਿ ਜ਼ਿਲੇ ਵਿੱਚ ਨਸ਼ੇ ਦੇ ਮਰੀਜ਼ਾਂ ਦੇ ਇਲਾਜ ਲਈ ਇਸ ਸਮੇਂ 2 ਸਰਕਾਰੀ ਨਸ਼ਾ ਛੁਡਾਊਂ ਕੇਂਦਰ( ਮਾਡਲ ਡੀ ਅਡਿਕਸ਼ਨ ਸੈਂਟਰ (50 ਬੈੱਡ) ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਤੇ ਨਸ਼ਾ ਛੁਡਾਊ ਕੇਂਦਰ ਸਿਵਲ ਹਸਪਤਾਲ ਫਰੀਦਕੋਟ (10 ਬੈਂਡ) ਚੱਲ ਰਹੇ ਹਨ। ਇੱਥੇ ਨਸ਼ਾ ਛੁਡਾਉਣ ਆਏ ਮਰੀਜ਼ਾਂ ਨੂੰ ਦਾਖਲ ਕਰਕੇ 10-15 ਦਿਨ ਵਿੱਚ ਦਵਾਈਆਂ ਦੇ ਕੇ ਦਾਖਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜਿਲੇ ਵਿੱਚ 14 ਓਟ ਸੈਂਟਰ ਸਫਲਤਾ ਪੂਰਵਕ ਚੱਲ ਰਹੇ ਹਨ ਅਤੇ ਹੁਣ ਤੱਕ 11404 ਮਰੀਜ਼ ਓਟ ਸੈਂਟਰ ਰਾਹੀਂ ਨਸ਼ਾ ਛੱਡ ਚੁੱਕੇ ਹਨ। ਉਨ੍ਹਾਂ ਕਿਹਾ ਕਿ ਨਸ਼ਾ ਛੁਡਾਊ ਕੇਂਦਰ ਅਤੇ ਓਟ ਸੈਂਟਰਾਂ ਵਿੱਚ ਮੁਫਤ ਇਲਾਜ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਲੋਕਾਂ ਨੂੰ ਇਸ ਸਮਾਜਿਕ ਬੁਰਾਈ ਤੋਂ ਛੁਟਕਾਰਾ ਦਿਵਾਉਣ ਵਿਚ ਸਹਾਇਤਾ ਕਰ ਰਹੇ ਹਨ। ਉਨਾਂ ਦੱਸਿਆ ਕਿ ਇਨਾਂ ਸੇਵਾਵਾਂ ਲਈ ਸਿਹਤ ਵਿਭਾਗ ਵੱਲੋਂ ਟੋਲ-ਫਰੀ ਹੈਲਪਲਾਈਨ ਨੰਬਰ 104 ਤੇ ਕਿਸੇ ਸਮੇ ਵੀ ਸਹਾਇਤੀ ਪ੍ਰਾਪਤ ਕੀਤੀ ਜਾ ਸਕਦੀ ਹੈ।