Image default
ਤਾਜਾ ਖਬਰਾਂ

Breaking- ਪਰਾਲੀ ਦੀ ਸਾਂਭ-ਸੰਭਾਲ ਸੰਬੰਧੀ ਵਰਤੀ ਜਾਣ ਵਾਲੀ ਐਪ ਦੀ ਪਟਵਾਰੀਆਂ ਨੂੰ ਦਿੱਤੀ ਗਈ ਸਿਖਲਾਈ

Breaking- ਪਰਾਲੀ ਦੀ ਸਾਂਭ-ਸੰਭਾਲ ਸੰਬੰਧੀ ਵਰਤੀ ਜਾਣ ਵਾਲੀ ਐਪ ਦੀ ਪਟਵਾਰੀਆਂ ਨੂੰ ਦਿੱਤੀ ਗਈ ਸਿਖਲਾਈ

ਫਰੀਦਕੋਟ, 7 ਅਕਤੂਬਰ – (ਪੰਜਾਬ ਡਾਇਰੀ) ਮੁੱਖ ਖੇਤੀਬਾੜੀ ਅਫਸਰ, ਫਰੀਦਕੋਟ ਡਾ. ਕਰਨਜੀਤ ਸਿੰਘ, ਗਿੱਲ ਦੀ ਪ੍ਰਧਾਨਗੀ ਹੇਠ ਜਿਲ੍ਹੇ ਦੇ ਸਮੂਹ ਪਟਵਾਰੀਆਂ ਨੂੰ ਖੇਤੀ ਐਪ ਸਿਖਲਾਈ ਦਿੱਤੀ ਗਈ।
ਮੀਟਿੰਗ ਦੀ ਸ਼ੁਰੂਆਤ ਵਿੱਚ ਇੰਜ. ਅਕਸ਼ਿਤ ਜੈਨ ਵੱਲੋ ਆਈ ਖੇਤ ਐਪ ਸਬੰਧੀ ਸਮੂਹ ਪਟਵਾਰੀਆਂ ਨੂੰ ਜਾਣੂ ਕਰਵਾਇਆ ਕਿ ਪਿੰਡ ਵਾਰ ਪਰਾਲੀ ਪ੍ਰਬੰਧਨ ਲਈ ਮਸ਼ੀਨਰੀ ਕਿਸਾਨਾਂ ਤੱਕ ਕਿਸ ਤਰ੍ਹਾਂ ਮੁਹੱਈਆਂ ਹੋ ਸਕਦੀ ਹੈ।
ਇਸ ਦੇ ਬਾਅਦ ਸ੍ਰੀ ਅਮਨਦੀਪ ਸਿੰਘ ਐਸ.ਡੀ.ਓ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋ ਏ.ਟੀ.ਆਰ.-ਵੀ ਐਪ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਡਾ. ਗੁਰਪ੍ਰੀਤ ਸਿੰਘ ਅਤੇ ਡਾ. ਰਾਮ ਸਿੰਘ (ਬਲਾਕ ਖੇਤੀਬਾੜੀ ਅਫਸਰ ਫਰੀਦਕੋਟ ਅਤੇ ਕੋਟਕਪੂਰਾ) ਵੱਲੋ ਪਰਾਲੀ ਦੀ ਸਾਂਭ ਸੰਭਾਲ ਸਬੰਧੀ ਜਾਣਕਾਰੀ ਦਿੱਤੀ ਗਈ। ਡਾ. ਕਰਨਜੀਤ ਸਿੰਘ, ਮੁੱਖ ਖੇਤੀਬਾੜੀ ਅਫਸਰ ਫਰੀਦਕੋਟ ਵੱਲੋ ਸਮੂਹ ਪਟਵਾਰੀਆਂ ਨੂੰ ਉਹਨਾਂ ਦੀਆਂ ਡਿਊਟੀਆਂ ਸਬੰਧੀ ਅਤੇ ਪੰਜਾਬ ਸਰਕਾਰ ਵੱਲੋ ਦਿੱਤੀਆਂ ਹਦਾਇਤਾਂ ਸਬੰਧੀ ਜਾਣੂ ਕਰਵਾਇਆ ਗਿਆ।
ਮੰਚ ਦਾ ਸੰਚਾਲਣ ਡਾ. ਲਖਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ (ਟੀ.ਏ) ਫਰੀਦਕੋਟ ਵੱਲੋ ਕੀਤਾ ਗਿਆ। ਇੰਜ. ਹਰਚਰਨ ਸਿੰਘ ਸਹਾਇਕ ਖੇਤੀਬਾੜੀ ਇੰਜੀਨੀਅਰ ਵੱਲੋ ਅੰਤ ਵਿੱਚ ਸਮੂਹ ਪਟਵਾਰੀਆਂ ਦਾ ਆਉਣ ਅਤੇ ਇਸ ਟਰੇਨਿੰਗ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਧੰਨਵਾਦ ਕੀਤਾ ਗਿਆ।

Related posts

ਚਰਨਜੀਤ ਚੰਨੀ ਦੇ ਬਿਆਨ ਤੋਂ ਕਾਂਗਰਸ ਦਾ ਕਿਨਾਰਾ, ਚੰਨੀ ਨੇ ਅੰਮ੍ਰਿਤਪਾਲ ਸਿੰਘ ਬਾਰੇ ਕਹੀ ਸੀ ਵੱਡੀ ਗੱਲ

punjabdiary

Breaking- ਟੈਕਸ ਚੋਰੀ ਨੂੰ ਰੋਕਣ ਲਈ, ਟੈਕਸ ਇੰਟੈਲੀਜੈਂਸ ਵਿੰਗ ਦੀ ਸਥਾਪਨਾ ਨੂੰ ਹਰੀ ਝੰਡੀ

punjabdiary

Breaking- ਮੁੱਖ ਮੰਤਰੀ ਪੰਜਾਬ ਨੇ ਕਿਹਾ ਉਦਯੋਗ ਅਤੇ ਸਾਮਾਨ ਲਿਆਉਣ ਲਈ ਉਹ ਭਾਰਤੀ ਰੇਲਵੇ ਕੋਲੋ ਟ੍ਰੇਨਾਂ ਖਰੀਦਣਗੇ

punjabdiary

Leave a Comment