Image default
About us ਤਾਜਾ ਖਬਰਾਂ

Breaking- ਪਾਕਿਸਤਾਨ ਦੀ ਵੰਡ ਤੋਂ ਬਾਅਦ 75 ਸਾਲ ਤੋਂ ਵਿਛੜੇ ਚਾਚੇ-ਭਤੀਜੇ ਸ਼੍ਰੀ ਕਰਤਾਰਪੁਰ ਸਾਹਿਬ ਵਿਚ ਮਿਲੇ

Breaking- ਪਾਕਿਸਤਾਨ ਦੀ ਵੰਡ ਤੋਂ ਬਾਅਦ 75 ਸਾਲ ਤੋਂ ਵਿਛੜੇ ਚਾਚੇ-ਭਤੀਜੇ ਸ਼੍ਰੀ ਕਰਤਾਰਪੁਰ ਸਾਹਿਬ ਵਿਚ ਮਿਲੇ

ਗੁਰਦਾਸਪੁਰ, 9 ਅਗਸਤ – (ਪੰਜਾਬ ਡਾਇਰੀ) ਅੱਜ ਪਾਕਿਸਤਾਨ ਚ ਸਥਿਤ ਸ਼੍ਰੀ ਕਰਤਾਰਪੁਰ ਸਾਹਿਬ ‘ਚ ਦੋ ਪਰਿਵਾਰਾਂ ਦਾ ਮਿਲਾਪ ਹੋਇਆ ਜੋ 75 ਸਾਲ ਪਹਿਲਾਂ ਵਿਛੜ ਚੁਕੇ ਸਨ। ਜਲੰਧਰ ਦੇ ਨੇੜੇ ਰਹਿਣ ਵਾਲੇ 92 ਸਾਲ ਦੇ ਬਜ਼ੁਰਗ ਸਰਵਣ ਸਿੰਘ ਜੋ ਭਾਰਤ ਪਾਕਿਸਤਾਨ ਦੀ ਵੰਡ ਦੇ ਦੌਰਾਨ ਆਪਣੇ ਭਰਾ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਪਾਕਿਸਤਾਨ ਤੋਂ ਉਜੜ ਭਾਰਤ ਆ ਵਸੇ ਲੇਕਿਨ ਅੱਜ ਵੀ ਬਜ਼ੁਰਗ ਨੂੰ ਇਸ ਵੰਡ ਦਾ ਮਲਾਲ ਹੈ ਕਿ ਉਸ ਦਾ ਵੰਡ ਚ ਸਾਰਾ ਪਰਿਵਾਰ ਮਾਰਿਆ ਗਿਆ ਅਤੇ ਇਕ ਭਤੀਜਾ ਮੋਹਨ ਸਿੰਘ ਜਿਸ ਦੀ ਉਦੋਂ ਉਮਰ 6 ਸਾਲ ਸੀ ਉਹ ਉਥੇ ਗੁੰਮ ਹੋ ਗਿਆ।
ਬਜ਼ੁਰਗ ਸਰਵਣ ਦਾ ਕਹਿਣਾ ਹੈ ਕਿ ਪਿਛਲੇ 75 ਸਾਲ ਤੋਂ ਉਹ ਆਪਣੇ ਭਤੀਜੇ ਦੀ ਭਾਲ ‘ਚ ਸਨ ਲੇਕਿਨ ਕੋਈ ਅਤਾ ਪਤਾ ਨਹੀਂ ਮਿਲਿਆ। ਲੇਕਿਨ ਕੁਝ ਸਾਲ ਪਹਿਲਾ ਕੈਨੇਡਾ ‘ਚ ਅਤੇ ਮੁੜ ਪੰਜਾਬ ‘ਚ ਕੁਝ ਲੋਕਾਂ ਨੇ ਉਸਦੀ ਇੰਟਰਵਿਊ ਕੀਤੀ ਅਤੇ ਜਦ ਉਸਨੇ ਆਪਣਾ ਦਰਦ ਅਤੇ ਵਿਛੋੜਾ ਬਿਆਨ ਕੀਤਾ ਤਾਂ ਉਹਨਾਂ ਨੂੰ ਅਖੀਰ ਮੋਹਨ ਸਿੰਘ ਤਾਂ ਮਿਲਿਆ ਲੇਕਿਨ ਉਹ ਉਥੇ ਮੋਹਨ ਸਿੰਘ ਨਹੀਂ ਬਲਕਿ ਅਬਦੁਲ ਖ਼ਾਲਿਕ ਹੈ ਅਤੇ ਉਸਦਾ ਵੀ ਇਕ ਆਪਣਾ ਵੱਡਾ ਪਰਿਵਾਰ ਹੈ ਅਤੇ ਅੱਜ ਅਖੀਰ ਇਹ ਦੋਵੇ ਚਾਚਾ ਭਤੀਜਾ ਪਾਕਿਸਤਾਨ ਦੀ ਧਰਤੀ ਗੁਰੂ ਘਰ ਸ਼੍ਰੀ ਕਰਤਾਰਪੁਰ ਸਾਹਿਬ ਗੁਰੂਦਵਾਰਾ ਦਰਬਾਰ ਸਾਹਿਬ ਇਕੱਠੇ ਹੋਏ । ਬਜ਼ੁਰਗ ਸਰਵਣ ਸਿੰਘ ਉਹਨਾਂ ਦੀ ਬੇਟੀ ਜੋ ਉਹਨਾਂ ਨਾਲ ਉਥੇ ਸਾਥ ਗਈ ਉਸ ਦਾ ਕਹਿਣਾ ਸੀ ਕਿ ਜਦ ਉਹ ਦੋਵੇ ਪਰਿਵਾਰ ਮਿਲੇ ਤਾਂ ਸਮਾਂ ਦਾ ਇਕ ਵੱਖਰਾ ਅਹਿਸਾਸ ਸੀ ਅਤੇ ਖੁਸ਼ੀ ਦੇ ਪਲ ਸਨ ਅਤੇ ਹੁਣ ਉਹਨਾਂ ਦਾ ਬਾਕੀ ਪਰਿਵਾਰ ਜੋ ਕੈਨੇਡਾ ‘ਚ ਹੈ ਉਹ ਵੀ ਪਾਕਿਸਤਾਨ ਜਾਣਗੇ |

Related posts

ਲਾਰੇਂਸ ਬਿਸ਼ਨੋਈ ਇੰਟਰਵਿਊ ਮਾਮਲੇ ‘ਚ ਵੱਡੀ ਕਾਰਵਾਈ, 7 ਅਧਿਕਾਰੀ ਸਸਪੈਂਡ

Balwinder hali

ਵਲਟੋਹਾ ਤੇ ਅਕਾਲੀ ਦਲ ਦੇ ਪ੍ਰਧਾਨ ਖਿਲਾਫ ਹੋਵੇ ਕੇਸ ਦਰਜ, ਰੰਧਾਵਾ ਨੇ ਡੀਜੀਪੀ ਪੰਜਾਬ ਨੂੰ ਲਿਖੀ ਚਿੱਠੀ, ਕਿਹਾ- ਰੱਬ ਸਹੀ ਫੈਸਲਾ ਲੈਣ ਦੀ ਹਿੰਮਤ ਦੇਵੇ

Balwinder hali

ਪੰਚਾਇਤ ਦਾ ਸਖਤ ਫਰਮਾਨ, ਨ.ਸ਼ਾ ਵੇਚਣ ਜਾਂ ਮਦਦ ਕਰਨ ਵਾਲੇ ਨੂੰ ਹੋਵੇਗਾ 1 ਲੱਖ ਰੁਪਏ ਜੁਰਮਾਨਾ

punjabdiary

Leave a Comment