Breaking- ਪੀਜੀਆਈ ਦੇਸ਼ ਦਾ ਪਹਿਲਾ ਅਜਿਹਾ ਕੇਂਦਰ ਹੈ, ਜਿਥੇ ਰੋਬੋਟਿਕ ਨਾਲ ਇਕ ਮਰੀਜ ਵਿਅਕਤੀ ਦੀ ਸਫ਼ਲ ਸਰਜਰੀ ਹੋਈ
ਚੰਡੀਗੜ੍ਹ, 1 ਸਤੰਬਰ – ਮਿਲੀ ਜਾਣਕਾਰੀ ਅਨੁਸਾਰ ਚੰਡੀਗੜ੍ਹ ਪੀਜੀਆਈ ਵਿੱਚ ਪਹਿਲੀ ਵਾਰ ਦਿਲ ਦੇ ਮਰੀਜ਼ ਦੀ ਸਫ਼ਲ ਰੋਬੋਟਿਕ ਸਰਜਰੀ ਕੀਤੀ ਗਈ। ਪੀਜੀਆਈ ਦੇ ਐਡਵਾਂਸਡ ਕਾਰਡਿਅਕ ਸੈਂਟਰ ਦੇ ਮੁਖੀ ਪ੍ਰੋਫੈਸਰ ਯਸ਼ਪਾਲ ਸ਼ਰਮਾ ਦਾ ਦਾਅਵਾ ਹੈ ਕਿ ਪੀਜੀਆਈ ਦੇਸ਼ ਦਾ ਪਹਿਲਾ ਅਜਿਹਾ ਕੇਂਦਰ ਹੈ, ਜਿੱਥੇ ਰੋਬੋਟ ਅਸਿਸਟਡ ਪੀ.ਸੀ.ਆਈ. ਨੇ ਦੱਸਿਆ ਕਿ ਇਸ ਸਰਜਰੀ ਨਾਲ ਜਿੱਥੇ ਮਰੀਜ ਨੂੰ ਵਧੀਆ ਇਲਾਜ ਮਿਲੇਗਾ, ਉੱਥੇ ਹੀ ਡਾਕਟਰਾਂ ‘ਤੇ ਰੇਡੀਏਸ਼ਨ ਦੇ ਮਾੜੇ ਪ੍ਰਭਾਵਾਂ ਦਾ ਖਤਰਾ ਵੀ ਕਾਫੀ ਘੱਟ ਹੋ ਗਿਆ ਹੈ।
ਪ੍ਰੋਫੈਸਰ ਨੇ ਦੱਸਿਆ ਕਿ ਰੋਬੋਟਿਕ ਪੀ.ਸੀ.ਆਈ. ਦੀ ਸਿਖਲਾਈ ਪਹਿਲਾਂ ਵੀ ਹੋ ਚੁੱਕੀ ਹੈ ਪਰ ਪਹਿਲੀ ਵਾਰ ਇਸ ਤਕਨੀਕ ਨਾਲ 47 ਸਾਲਾ ਕੋਰੋਨਰੀ ਦਿਲ ਦੇ ਮਰੀਜ਼ ਦਾ ਆਪ੍ਰੇਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਰੋਬੋਟਿਕ ਪੀਸੀਆਈ ਸਰਜਰੀ ਦਾ ਕਲੀਨਿਕਲ ਨਤੀਜਾ ਉੱਚ ਪੱਧਰ ਦਾ ਹੁੰਦਾ ਹੈ ਅਤੇ ਨਾਲ ਹੀ ਕੈਥ ਲੈਬ ਵਿੱਚ ਰੇਡੀਏਸ਼ਨ ਦੇ ਮਾੜੇ ਪ੍ਰਭਾਵਾਂ ਦੇ ਜੋਖਮ ਨੂੰ ਬਹੁਤ ਘੱਟ ਕਰਦਾ ਹੈ। ਇਸ ਵਿੱਚ ਸਿਰਫ਼ ਮਰੀਜ਼ ਨੂੰ ਕੈਥ ਲੈਬ ਦੇ ਅੰਦਰ ਹੀ ਰਹਿਣਾ ਪੈਂਦਾ ਹੈ। ਡਾਕਟਰ ਕੰਪਿਊਟਰ ਅਤੇ ਰੋਬੋਟਿਕ ਤਕਨੀਕ ਰਾਹੀਂ ਕੈਥ ਲੈਬ ਦੇ ਬਾਹਰੋਂ ਸਰਜਰੀ ਕਰ ਸਕਦੇ ਹਨ।